27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਭੋਗ ’ਤੇ ਵਿਸ਼ੇਸ਼- ਸਰਪੰਚ ਕੁਲਬੀਰ ਸਿੰਘ ਢਿੱਲੋਂ ਝੱਖੜਵਾਲਾ

ਬਾਜਾਖਾਨਾ-ਸ: ਕੁਲਬੀਰ ਸਿੰਘ ਢਿੱਲੋਂ ਦਾ ਜਨਮ ਪਿਤਾ ਸੁਖਮੰਦਰ ਸਿੰਘ ਢਿੱਲੋਂ ਨੰਬਰਦਾਰ ਦੇ ਗ੍ਰਹਿ ਮਾਤਾ ਬਲਵਿੰਦਰ ਕੌਰ ਢਿੱਲੋਂ ਦੀ ਕੁੱਖੋਂ 20 ਅਕਤੂਬਰ 1983 ਨੂੰ ਪਿੰਡ ਝੱਖੜਵਾਲਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋਇਆ। ਆਪ ਨੇ ਮੁੱਢਲੀ ਸਿੱਖਿਆ ਪਿੰਡ ਝੱਖੜਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਜਮਾਤ ਅਤੇ ਮੈਟਿ੍ਰਕ ਵੀ ਪਿੰਡ ਦੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਤੋਂ ਪਾਸ ਕੀਤੀ ਅਤੇ ਪਿਤਾ ਪੁਰਖੀ ਧੰਦਾ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ।

Ad Position 21
No active advertisement
ਅਜੀਤ ਡੈਸਕ 28-08-2026
ਬਾਜਾਖਾਨਾ-ਸ: ਕੁਲਬੀਰ ਸਿੰਘ ਢਿੱਲੋਂ ਦਾ ਜਨਮ ਪਿਤਾ ਸੁਖਮੰਦਰ ਸਿੰਘ ਢਿੱਲੋਂ ਨੰਬਰਦਾਰ ਦੇ ਗ੍ਰਹਿ ਮਾਤਾ ਬਲਵਿੰਦਰ ਕੌਰ ਢਿੱਲੋਂ ਦੀ ਕੁੱਖੋਂ 20 ਅਕਤੂਬਰ 1983 ਨੂੰ ਪਿੰਡ ਝੱਖੜਵਾਲਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋਇਆ। ਆਪ ਨੇ ਮੁੱਢਲੀ ਸਿੱਖਿਆ ਪਿੰਡ ਝੱਖੜਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਜਮਾਤ ਅਤੇ ਮੈਟਿ੍ਰਕ ਵੀ ਪਿੰਡ ਦੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਤੋਂ ਪਾਸ ਕੀਤੀ ਅਤੇ ਪਿਤਾ ਪੁਰਖੀ ਧੰਦਾ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਮਾਤਾ-ਪਿਤਾ ਅਤੇ ਭੈਣ ਯੂ.ਐਸ.ਏ. ਸੈਟਲ ਹੋ ਗਏ ਅਤੇ ਆਪ ਦਾ ਵਿਆਹ ਬੀਬੀ ਵੀਰਪਾਲ ਕੌਰ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਦੋ ਬੱਚਿਆਂ ਖੁਸ਼ਦੀਪ ਕੌਰ ਅਤੇ ਜੋਬਨਪ੍ਰੀਤ ਸਿੰਘ ਨੇ ਜਨਮ ਲਿਆ ਅਤੇ ਆਪ ਜੀ ਦਾ ਪਰਿਵਾਰ ਜਨਮ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ ਅਤੇ ਪਿਛਲੀਆਂ ਚੋਣਾਂ ਦੌਰਾਨ ਆਪ ਜੀ ਦੀ ਸੁਪਤਨੀ ਬੀਬੀ ਵੀਰਪਾਲ ਕੌਰ ਢਿੱਲੋਂ ਪਿੰਡ ਨਵਾਂ ਝੱਖੜਵਾਲਾ ਦੇ ਸਰਪੰਚ ਚੁਣੇ ਗਏ। ਆਪ ਹਮੇਸ਼ਾ ਗਰੀਬ ਗੁਰਬਿਆਂ ਦੀ ਮੱਦਦ ਕਰਨ ਲਈ ਤੱਤਪਰ ਰਹਿੰਦੇ ਸਨ ਅਤੇ ਪਿੰਡ ਦੇ ਸਕੂਲਾਂ ਅਤੇ ਗੁਰਦੁਆਰਾ ਸਾਹਿਬ ਆਦਿ ਲਈ ਦਾਨ ਵੱਧ ਚੜ੍ਹ ਕੇ ਕਰਦੇ ਸਨ। ਆਪ ਕੁਝ ਦਿਨ ਬਿਮਾਰ ਰਹਿਣ ਉਪਰੰਤ ਪਿਛਲੇ ਦਿਨੀਂ 19 ਅਗਸਤ 2026 ਨੂੰ ਹਸਦੇ ਵੱਸਦੇ ਪਰਿਵਾਰ ਨੂੰ ਵਿਲਕਦਿਆਂ ਛੱਡ ਗਏ। ਉਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਮਿਤੀ 28 ਅਗਸਤ 2026 ਦਿਨ ਸ਼ੁੱਕਰਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਸ੍ਰੀ ਫ਼ਤਿਹਗੜ੍ਹ ਸਾਹਿਬ ਬਾਜਾਖਾਨਾ ਰੋਡ ਝੱਖੜਵਾਲਾ (ਫ਼ਰੀਦਕੋਟ) ਵਿਖੇ ਬਾਅਦ ਦੁਪਹਿਰ 12:30 ਵਜੇ ਪਵੇਗਾ ਅਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। - ਜਗਦੀਪ ਸਿੰਘ ਗਿੱਲ
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਕਈ ਪਰਿਵਾਰਾਂ ਨੇ ਪਾਰਟੀ ਨੂੰ ਅਲਵਿਦਾ ਆਖ ਭਾਜਪਾ ਦਾ ਪੱਲਾ ਫ਼ੜ੍ਹਿਆ ਅਗਲੀ ਖ਼ਬਰ 8.80 ਗਰਾਮ ਹੈਰੋਇਨ ਸਮੇਤ ਇਕ ਔਰਤ ਪੁਲਿਸ ਵਲੋਂ ਗਿ੍ਫ਼ਤਾਰ
Ad Position 24