27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਫ਼ਰੀਦਕੋਟ ਪੁਲਿਸ ਵਲੋਂ ਨਸ਼ਾ ਤਸਕਰ ਕੋਲੋਂ 522 ਗਰਾਮ ਹੈਰੋਇਨ ਬਰਾਮਦ

ਫ਼ਰੀਦਕੋਟ, 27 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ ਤਸਕਰੀ ਨੈਟਵਰਕਾਂ ਵਿਰੁੱਧ ਅਹਿਮ ਅਪ੍ਰੇਸ਼ਨ ਦੌਰਾਨ 522 ਗਰਾਮ ਹੈਰੋਇਨ, ਇਕ ਪਿਸਟਲ 9ਐਮ. ਐਮ.

Ad Position 21
No active advertisement
ਅਜੀਤ ਡੈਸਕ 28-08-2026
ਫ਼ਰੀਦਕੋਟ, 27 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਨੇ ਤਸਕਰੀ ਨੈਟਵਰਕਾਂ ਵਿਰੁੱਧ ਅਹਿਮ ਅਪ੍ਰੇਸ਼ਨ ਦੌਰਾਨ 522 ਗਰਾਮ ਹੈਰੋਇਨ, ਇਕ ਪਿਸਟਲ 9ਐਮ.ਐਮ. ਮੋਟਰ ਸਾਈਕਲ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਤਸਕਰ ਦੀ ਪਹਿਚਾਣ ਮੋਹਨਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਰਾਜੋਕੇ ਥਾਣਾ ਖਾਲੜਾ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਇਕ ਹੋਰ ਮਾਮਲੇ ਵਿਚ ਪੁਲਿਸ ਨੇ 50 ਲੱਖ ਰੁਪਏ ਦੀ ਫ਼ਿਰੋਤੀ ਮੰਗਣ ਵਾਲੇ ਇਕ ਮਾਸਟਰ ਮਾਈਂਡ ਨੂੰ ਵੀ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਹਿਚਾਣ ਜਸ਼ਨਦੀਪ ਸਿੰਘ ਉਰਫ਼ ਜੱਸਾ ਪੁੱਤਰ ਬਲਦੇਵ ਸਿੰਘ ਵਾਸੀ ਜੱਲੇਆਣਾ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ। ਅੱਜ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਇਸ ਵੱਡੀ ਸਫ਼ਲਤਾ ਸਮੁੱਚੀ ਯੋਜਨਾਬੱਧੀ ਅਤੇ ਖੂਫ਼ੀਆਂ ਜਾਣਕਾਰੀ ਦੇ ਅਧਾਰ ’ਤੇ ਕੀਤੀ ਗਈ ਹੈ। ਜਿਹੜੇ ਨਸ਼ਾ ਤਸਕਰ ਕੋਲੋਂ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਇਹ ਜਾਂਚ ਕੀਤੀ ਜਾ ਰਹੀ ਹੈ ਕਿ ਉਸਨੇ ਇਹ ਅੱਗੇ ਕਿਥੇ ਸਪਲਾਈ ਕਰਨੀ ਸੀ। ਐਸ.ਐਸ.ਪੀ. ਨੇ ਦੱਸਿਆ ਕਿ 24 ਅਗਸਤ 2026 ਨੂੰ ਐਸ.ਆਈ. ਹਾਕਮ ਸਿੰਘ ਸੀ.ਆਈ.ਏ. ਸਟਾਫ਼ ਪੁਲਿਸ ਪਾਰਟੀ ਸਮੇਤ ਨੈਸ਼ਨਲ ਹਾਈਵੇ 54 ਪਿੰਡ ਕਲੇਰ ਨਜ਼ਦੀਕ ਇਹ ਬਰਾਮਦਗੀ ਕੀਤੀ ਗਈ ਹੈ। ਨਸ਼ਾ ਤਸਕਰ ਦੀ ਤਲਾਸ਼ੀ ਡੀ.ਐਸ.ਪੀ. ਅਵਤਾਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕੀਤੀ। ਜਿਸ ਦੌਰਾਨ ਹੈਰੋਇਨ, ਇਕ ਪਿਸਟਲ ਅਤੇ ਇਕ ਮੋਟਰਸਾਈਕਲ ਪੁਲਿਸ ਦੇ ਹੱਥ ਲੱਗਿਆ। 9ਐਮ.ਐਮ. ਜੁਗਾਨਾ ਤੇ ਦੋ ਜ਼ਿੰਦਾ ਰੋਂਦ ਵੀ ਬਰਾਮਦ ਕੀਤੇ ਗਏ ਹਨ। ਦੋਸ਼ੀ ਵਿਰੁੱਧ ਥਾਣਾ ਸਦਰ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐਸ.ਐਸ.ਪੀ. ਨੇ ਫ਼ਿਰੋਤੀ ਸਬੰਧੀ ਦੱਸਿਆ ਕਿ ਰਮਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਉਰਫ਼ ਭੋਲਾ ਪੁੱਤਰ ਬੰਤ ਸਿੰਘ ਵਾਸੀ ਪਿੰਡ ਔਲਖ ਜ਼ਿਲ੍ਹਾ ਫ਼ਰੀਦਕੋਟ ਦੇ ਬਿਆਨਾਂ ਦੇ ਆਧਾਰ ’ਤੇ ਉਸਦਾ ਪਿਤਾ ਅਤੇ ਛੋਟਾ ਭਰਾ ਪਿੰਡ ਔਲਖ ਵਿਖੇ ਕਰਿਆਣਾ ਸਟੋਰ ਤੇ ਦੁੱਧ ਦੀ ਡੇਅਰੀ ਦਾ ਕੰਮ ਕਰਦਾ ਹੈ। ਜਿਨ੍ਹਾਂ ਨੂੰ ਅਣਪਛਾਤੇ ਵਿਅਕਤੀ ਵਲੋਂ ਵਟਸਅਪ ਰਾਹੀਂ ਇਕ ਕਾਲ ਆਈ। ਕਾਲ ਕਰਨ ਵਾਲਾ ਹਿੰਦੀ ਭਾਸ਼ਾ ਵਿਚ ਗੱਲ ਕਰ ਰਿਹਾ ਸੀ। 50 ਲੱਖ ਰੁਪਏ ਦੀ ਫ਼ਿਰੋਤੀ ਦੀ ਮੰਗ ਕਰਦਿਆਂ ਪੈਸੇ ਨਾ ਦਿੱਤੇ ਜਾਣ ਦੀ ਸੂਰਤ ਵਿਚ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਮਾਮਲੇ ਵਿਚ ਐਸ.ਪੀ. ਇਨਵੈਸਟੀਗੇਸ਼ਨ ਨਰਿੰਦਰ ਸਿੰਘ ਅਤੇ ਡੀ.ਐਸ.ਪੀ. ਕੋਟਕਪੂਰਾ ਸੰਜੀਵ ਕੁਮਾਰ ਨੇ ਇਸ ਮਾਮਲੇ ਦੀ ਜਾਂਚ ਕਰਦਿਆਂ ਟੈਕਨੀਕਲ ਇੰਨਪੁਟ ਅਤੇ ਹਿਉਮਨ ਇੰਟੈਲੀਜੈਂਸ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਦਾਲਤ ਵਿਚ ਪੇਸ਼ ਕਰਕੇ ਉਸਦਾ ਰਿਮਾਂਡ ਲਿਆ ਗਿਆ ਹੈ। ਇਸ ਮਾਮਲੇ ਵਿਚ ਦੋਸ਼ੀ ਮੰਨਿਆ ਕਿ ਪੈਸੇ ਦੇ ਲਾਲਚ ਵਿਚ ਉਸਨੂੰ ਇਹ ਸਾਜਿਸ਼ ਰਚੀ ਸੀ।
Ad Position 22
No active advertisement
ਪਿਛਲੀ ਖ਼ਬਰ ਕੁਲਬੀਰ ਸਿੰਘ ਢਿੱਲੋਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਕੀਤਾ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਮੁੱਖ ਮੰਤਰੀ ਦਾ ਪੁਤਲਾ ਫੂਕਿਆ , ਸ਼ਹਿਰ...
Ad Position 24