24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ’ਤੇ ਚੇਤਨਾ ਮਾਰਚ ਸੰਬੰਧੀ ਵਿਸ਼ੇਸ਼ ਮੀਟਿੰਗ

ਕੋਟਕਪੂਰਾ, 24 ਅਗਸਤ (ਰਿੰਕੂ ਮਲਹੋਤਰਾ)-ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ 365ਵੇਂ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਮਿਤੀ 5 ਸਤੰਬਰ 2026 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਇਹ ਚੇਤਨਾ ਮਾਰਚ ਬਾਬਾ ਜੀਵਨ ਸਿੰਘ ਯਾਦਗਾਰੀ ਗੇਟ ਕੋਟਕਪੂਰਾ ਤੋਂ ਸ਼ੁਰੂ ਹੋ ਕੇ ਫ਼ਰੀਦਕੋਟ ਵਿਖੇ ਸਮਾਪਤ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 25-08-2026
ਕੋਟਕਪੂਰਾ, 24 ਅਗਸਤ (ਰਿੰਕੂ ਮਲਹੋਤਰਾ)-ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ 365ਵੇਂ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਮਿਤੀ 5 ਸਤੰਬਰ 2026 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਇਹ ਚੇਤਨਾ ਮਾਰਚ ਬਾਬਾ ਜੀਵਨ ਸਿੰਘ ਯਾਦਗਾਰੀ ਗੇਟ ਕੋਟਕਪੂਰਾ ਤੋਂ ਸ਼ੁਰੂ ਹੋ ਕੇ ਫ਼ਰੀਦਕੋਟ ਵਿਖੇ ਸਮਾਪਤ ਕੀਤਾ ਜਾਵੇਗਾ। ਸ਼੍ਰੋਮਣੀ ਜਰਨੈਲ ਸਿੰਘ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਕੇਵਲ ਸਿੰਘ ਸਹੋਤਾ, ਰਣਜੀਤ ਸਿੰਘ ਸਿੱਧੂ, ਮਾਸਟਰ ਮੰਦਰ ਸਿੰਘ, ਸੇਵਾ ਮੁਕਤ ਕੈਪਟਨ ਗੁਰਜੰਟ ਸਿੰਘ, ਸੇਵਾ ਮੁਕਤ ਐਸਡੀਓ ਬਲਵੰਤ ਸਿੰਘ, ਸੇਵਾ ਮੁਕਤ ਜੇ.ਈ ਹਰਿੰਦਰ ਸਿੰਘ, ਇਕਬਾਲ ਸਿੰਘ, ਨਿਰੰਜਨ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਸਿੰਘ ਨਿੱਕਾ , ਜਸਪਾਲ ਸਿੰਘ, ਜਲੋਰ ਸਿੰਘ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ, ਦਿਲਬਾਗ ਸਿੰਘ, ਅਮਰ ਸਿੰਘ, ਗੁਰਮੁਖ ਸਿੰਘ, ਰਸ਼ਪਾਲ ਸਿੰਘ ਆਦਿ ਹੋਰਾਂ ਨੇ ਦੱਸਿਆ ਕਿ ਚੇਤਨਾ ਮਾਰਚ ’ਚ ਕਰੀਬ 150 ਗੱਡੀਆਂ ਦਾ ਕਾਫ਼ਲਾ ਨਾਲ ਚੱਲੇਗਾ ਅਤੇ ਵੱਖ ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਫ਼ਰੀਦਕੋਟ ਪੁੱਜੇਗਾ। ਉਨ੍ਹਾਂ ਦੱਸਿਆ ਕਿ ਚੇਤਨਾ ਮਾਰਚ ਸਵੇਰੇ 9 ਵਜੇ ਬਾਬਾ ਜੀਵਨ ਸਿੰਘ ਯਾਦਗਾਰੀ ਗੇਟ ਤੋਂ ਸ਼ੁਰੂ ਹੋ ਕੇ ਪਿੰਡ ਕੋਠੇ ਥੇਹ ਵਾਲੇ, ਪੰਜਗਰਾਈ ਕਲਾਂ, ਸਿਵੀਆਂ, ਬੁਰਜ ਹਰੀਕਾ, ਬਰਗਾੜੀ, ਬਾਜਾਖਾਨਾ, ਜੈਤੋ, ਰੋਮਾਣਾ ਅਲਬੇਲ ਸਿੰਘ, ਕੋਟਕਪੂਰਾ, ਸੰਧਵਾਂ ਤੇ ਫ਼ਰੀਦਕੋਟ ਵਿਖੇ ਪੁੱਜੇਗਾ। ਸੁਸਾਇਟੀ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਪਵਿੱਤਰ ਦਿਹਾੜੇ ’ਤੇ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਵਿਚ ਵੀ ਇਸ ਦਿਨ ਦੀ ਮਹੱਤਤਾ ਬਾਰੇ ਬਾਰੀਕੀ ਨਾਲ ਜਾਣਕਾਰੀ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ‘ਖੇਲੋ ਇੰਡੀਆ–ਖੇਲ੍ਹ ਸੰਵਾਦ’ ਤਹਿਤ ਹੋਈ ਪ੍ਰੈੱਸ ਕਾਨਫ਼ਰੰਸ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ
Ad Position 24