ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਵਿਰੁੱਧ ਮਾਮਲਾ ਦਰਜ
ਕੋਟਕਪੂਰਾ , 24 ਅਗਸਤ ( ਮੋਹਰ ਸਿੰਘ ਗਿੱਲ )- ਨੇੜਲੇ ਪਿੰਡ ਦੇ ਇਕ ਵਿਅਕਤੀ ਨੇ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੂੰ ਬਿਆਨ ਦੇ ਕੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ । ਉਸਦੀ 16 ਸਾਲਾ ਲੜਕੀ ਦਸਵੀਂ ਜਮਾਤ ਪਾਸ ਕਰਨ ਉਪਰੰਤ ਆਪਣੇ ਘਰ ਰਹਿੰਦੀ ਸੀ ।
ਜ
ਜੈਤੋ ਵਿਖੇ ਅਮਰਜੀਤ ਕੌਰ ਲੁੱਟ ਦੀ ਵਾਰਦਾਤ ਸਬੰਧੀ ਜਾਣਕਾਰੀ ਸਾਂਝੀ ਕਰਦੀ ਹੋਈ।
25-08-2026
ਕੋਟਕਪੂਰਾ , 24 ਅਗਸਤ ( ਮੋਹਰ ਸਿੰਘ ਗਿੱਲ )- ਨੇੜਲੇ ਪਿੰਡ ਦੇ ਇਕ ਵਿਅਕਤੀ ਨੇ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੂੰ ਬਿਆਨ ਦੇ ਕੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ । ਉਸਦੀ 16 ਸਾਲਾ ਲੜਕੀ ਦਸਵੀਂ ਜਮਾਤ ਪਾਸ ਕਰਨ ਉਪਰੰਤ ਆਪਣੇ ਘਰ ਰਹਿੰਦੀ ਸੀ । ਉਹ ਘਰ ਤੋਂ ਗਾਇਬ ਪਾਈ ਗਈ । ਲੜਕੀ ਸਬੰਧੀ ਆਸੇ - ਪਾਸੇ ਭਾਲ / ਪੜਤਾਲ ਕੀਤੀ ਗਈ , ਪਰ ਉਹ ਕਿਤੋਂ ਨਹੀਂ ਮਿਲੀ । ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਸ ਦੀ ਲੜਕੀ ਨੂੰ ਹਰਪ੍ਰੀਤ ਸਿੰਘ ਨਾਂਅ ਦਾ ਵਿਅਕਤੀ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਾ ਕੇ ਕਿਧਰੇ ਲੈ ਗਿਆ ਹੈ । ਇਸ ਸਬੰਧ ’ ਚ ਪੁਲਿਸ ਨੇ ਮਾਮਲਾ ਦਰਜ ਕਰਕੇ ਉਕਤ ਵਿਅਕਤੀ ਦੀ ਭਾਲ ਆਰੰਭ ਕਰ ਦਿੱਤੀ ਹੈ । ਜੈਤੋ ’ਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਜੈਤੋ, 24 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਸ਼ਹਿਰ ਦੇ ਅੰਦਰ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਖਾਮੋਸ ਬੈਠਾ ਹੋਇਆ ਹੈ। ਅੱਜ ਦੁਪਹਿਰ ਮੋਟਸਾਈਕਲ ਸਵਾਰ ਜਿਸ ਨੇ ਆਪਣਾ ਚਿਹਰਾ ਕੱਪੜੇ ਨਾਲ ਢੱਕਿਆ ਹੋਇਆ ਸੀ ਵਲੋਂ ਮੇਨ ਬਾਜ਼ਾਰ ਵਿਚ ਸਥਿਤ ਸਥਾਨਕ (ਚੌਂਕ ਨੰਬਰ 2) ਦੇ ਨਜ਼ਦੀਕ ਤੁਰੀ ਜਾਂਦੀ ਔਰਤ ਅਮਰਜੀਤ ਕੌਰ ਪਤਨੀ ਸੁਖਦੇਵ ਸਿੰਘ ਸੁੱਖਾ ਪ੍ਰਧਾਨ ਤੋਂ ਪਰਸ ਖੋਹ ਕੇ ਫ਼ਰਾਰ ਹੋ ਗਿਆ। ਜਿਸ ਵਿਚ ਮੋਬਾਇਲ, ਕਰੀਬ 4000 ਰੁਪਏ, 300 ਰੁਪਏ ਦੀ ਭਾਨ, ਪੇਨ ਕਾਰਡ, ਅਧਾਰ ਕਾਰਡ ਅਤੇ ਬੈਂਕ ਦੀ ਕਾਪੀ ਆਦਿ ਕਾਗਜ਼ ਪੱਤਰ ਸਨ। ਇਥੇ ਦੱਸਣਾ ਜ਼ਰੂਰੀ ਹੈ ਕਿ ਕੁਝ ਦਿਨ ਪਹਿਲਾਂ ਚੋਰਾਂ ਵਲੋਂ ਖੇਡ ਸਟੇਡੀਅਮ ਜੈਤੋ ਵਿਚ ਲੱਗੀ ਮੱਛੀ ਮੋਟਰ ਚੋਰੀ ਕਰਕੇ ਲੈ ਗਏ ਸਨ। ਪ੍ਰਬੰਧਕਾ ਦੇ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਮੱਛੀ ਮੋਟਰ ਚੋਰੀ ਹੋ ਚੁੱਕੀ ਹੈ। ਇਥੇ ਹੀ ਬੱਸ ਨਹੀਂ, ਬੀਤੇ ਦਿਨੀਂ ਸਮਾਨ ਢੋਣ ਵਾਲੇ ਰਿਕਸ਼ਾ ’ਤੇ ਦੋ ਮੋਟਸਾਈਕਲ ਸਵਾਰ ਖੰਡ ਦਾ ਗੱਟਾ ਚੋਰੀ ਕਰਕੇ ਫ਼ਰਾਰ ਹੋ ਗਏ ਸਨ। ਇਨ੍ਹਾਂ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁੱਟ ਖੋਹ ਅਤੇ ਚੋਰੀ ਕਰਨ ਵਾਲਿਆਂ ਨੂੰ ਨਿਕੇਲ ਪਾਈ ਜਾਵੇ।