ਲਾਇਨਜ਼ ਕਲੱਬ (ਦੀ ਰੇਡੀਐਂਟ) ਵਲੋਂ ਬੂਟੇ ਲਗਾਏ
ਮਲੋਟ, 7 ਅਗਸਤ (ਪਾਟਿਲ)-ਲਾਈਨਜ਼ ਕਲੱਬ ਮਲੋਟ (ਦੀ ਰੇਡੀਐਂਟ) ਵਲੋਂ ਬੂਟੇ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਚੌਥੇ ਗੇੜ ਵਿਚ ਓਰੈਕਲ ਸਕੂਲ ਜੰਡਵਾਲਾ ਚੜ੍ਹਤ ਸਿੰਘ ਵਿਖੇ 50 ਛਾਂਦਾਰ ਬੂਟੇ ਲਗਾਏ ਗਏ। ਪੀ.
ਮਲੋਟ, 7 ਅਗਸਤ (ਪਾਟਿਲ)-ਲਾਈਨਜ਼ ਕਲੱਬ ਮਲੋਟ (ਦੀ ਰੇਡੀਐਂਟ) ਵਲੋਂ ਬੂਟੇ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਚੌਥੇ ਗੇੜ ਵਿਚ ਓਰੈਕਲ ਸਕੂਲ ਜੰਡਵਾਲਾ ਚੜ੍ਹਤ ਸਿੰਘ ਵਿਖੇ 50 ਛਾਂਦਾਰ ਬੂਟੇ ਲਗਾਏ ਗਏ। ਪੀ.ਆਰ.ਓ. ਅਨਿਲ ਡਾਵਰ ਅਤੇ ਪ੍ਰੋਜੈਕਟ ਚੈਅਰਮੈਨ ਮਨੋਜ ਅਸੀਜਾ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਵਰਿੰਦਰ ਬਾਂਸਲ ਦੀ ਅਗਵਾਈ ਵਿਚ ਸਕੂਲ ਵਿਚ ਬੂਟੇ ਲਗਾਉਣ ਦੀ ਸ਼ੁਰੂਆਤ ਚੇਅਰਮੈਨ ਸਾਹਿਬ ਸਿੰਘ, ਪ੍ਰਿੰਸੀਪਲ ਮਨੀ ਤੁਲੀ ਅਤੇ ਲਾਇਨਜ਼ ਕਲੱਬ ਦੇ ਮੈਂਬਰਾਂ ਤੇ ਬੱਚਿਆਂ ਨੇ ਕੀਤੀ। ਇਸ ਮੌਕੇ ਚੇਅਰਮੈਨ ਸਾਹਿਬ ਸਿੰਘ ਤੇ ਪ੍ਰਿੰਸੀਪਲ ਮਨੀ ਤੁਲੀ ਨੇ ਲਾਇਨਜ਼ ਕਲੱਬ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਬੱਬੂ ਸੋਨੀ, ਅਸ਼ਵਨੀ ਸ਼ਰਮਾ, ਸੁਰੇਸ਼ ਸੋਨੀ, ਹਰਜਿੰਦਰ ਪਾਲ ਸਿੰਘ ਮੱਕੜ ਅਤੇ ਸਟਾਫ਼ ਵੀ ਹਾਜ਼ਰ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹੀ ਦਿਨਾਂ ਵਿਚ ਸਕੂਲਾਂ, ਕਾਲਜ ਤੇ ਗੁਰਦੁਆਰਾ ਸਾਹਿਬ ਵਿਚ ਕਲੱਬ ਵਲੋਂ 201 ਛਾਂਦਾਰ ਬੂਟੇ ਅਤੇ ਹੁਣ ਤੱਕ 10 ਹਜ਼ਾਰ ਤੋਂ ਵੀ ਜ਼ਿਆਦਾ ਬੂਟੇ ਲਗਾਏ ਜਾ ਚੁੱਕੇ ਹਨ, ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।