ਖੇਡਦਾ ਪੰਜਾਬ ਮਿਸ਼ਨ ਤਹਿਤ ਪ੍ਰਾਇਮਰੀ ਸਕੂਲਾਂ ਦੀਆਂ ਤਿੰਨ ਰੋਜ਼ਾ 70ਵੀਆਂ ਸਾਲਾਨਾ ਖ਼ੇਡਾਂ ਦਾ ਆਗਾਜ਼
ਜੈਤੋ, 4 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਰਕਾਰ ਦੇ ਖੇਡਦਾ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਾਇਮਰੀ ਸਕੂਲਾਂ ਦੀਆਂ ਤਿੰਨ ਦਿਨਾਂ 70ਵੀਆਂ ਸਾਲਾਨਾ ਖੇਡਾਂ ਦਾ ਆਗਾਜ਼ ਪੀ. ਐਮ.
ਜੈਤੋ, 4 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਰਕਾਰ ਦੇ ਖੇਡਦਾ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਾਇਮਰੀ ਸਕੂਲਾਂ ਦੀਆਂ ਤਿੰਨ ਦਿਨਾਂ 70ਵੀਆਂ ਸਾਲਾਨਾ ਖੇਡਾਂ ਦਾ ਆਗਾਜ਼ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈਆਂ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਸਮਾਗਮ ਦੇ ਮੁੱਖ ਮਹਿਮਾਨ ਅਮੋਲਕ ਸਿੰਘ ਵਿਧਾਇਕ ਵਲੋਂ ਗੁਬਾਰੇ ਛੱਡ ਕੇ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਸ਼ਲ ਨੇ ਕੀਤੀ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਸੁਰਜੀਤ ਸਿੰਘ ਬੀ.ਪੀ.ਈ.ਓ ਕੋਟਕਪੂਰਾ, ਸੁਸ਼ੀਲ ਆਹੂਜਾ ਬੀ.ਪੀ.ਈ.ਓ ਬਲਾਕ ਫ਼ਰੀਦਕੋਟ-2 ਅਤੇ ਭਰਪੂਰ ਸਿੰਘ ਬੀ.ਪੀ.ਈ.ਓ ਬਲਾਕ-3 ਸਨ। ਜਦ ਕਿ ਨਿਰਮਲਾ ਦੇਵੀ ਪ੍ਰਧਾਨ ਨਗਰ ਕੌਂਸਲ ਜੈਤੋ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਨ੍ਹਾਂ ਖੇਡਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਲਈ ਇਨਾਮਾਂ ਦਾ ਸਹਿਯੋਗ ਕਰਨੈਲ ਸਿੰਘ ਸੋਲੰਕੀ ਬਰਗਾੜੀ ਦੇ ਪਰਿਵਾਰ ਵਲੋਂ ਕੀਤਾ ਗਿਆ ਅਤੇ ਖਿਡਾਰੀਆਂ ਲਈ ਲੰਗਰ ਸੇਵਾ ਹਰਜਿੰਦਰ ਸਿੰਘ ਬਰਾੜ ਟਹਿਣਾ ਨੇ ਆਪਣੀ ਧਰਮ ਪਤਨੀ ਰਾਣੀ ਬਾਲਾ ਦੀ ਯਾਦ ਵਿਚ 21000 ਰੁਪਏ ਸਹਾਇਤਾ ਰਾਸ਼ੀ ਵਜੋਂ ਦਿੱਤੇ। ਮੁੱਖ ਮਹਿਮਾਨ ਅਮੋਲਕ ਸਿੰਘ ਵਿਧਾਇਕ ਨੇ ਉਪਰੋਕਤ ਤੇ ਹੋਰ ਦਾਨੀ ਸਹਿਯੋਗੀਆਂ ਦਾ ਸਨਮਾਨ ਕੀਤਾ। ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸੁਪਨਾ ਇਕ ਨਸ਼ਿਆਂ ਤੋਂ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨ ਦਾ ਹੈ। ਜਿਸ ਦੀ ਸ਼ੁਰੂਆਤ ਪ੍ਰਾਇਮਰੀ ਪੱਧਰ ਦੇ ਬੱਚਿਆਂ ਨੂੰ ਯੋਗ ਮੌਕੇ ਅਤੇ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਜਗਤਾਰ ਸਿੰਘ ਮਾਨ ਬੀ.ਪੀ.ਈ.ਓ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਹਲਕਾ ਐਮ.ਐਲ.ਏ ਦਾ ਇਨ੍ਹਾਂ ਖੇਡਾਂ ਵਿਚ ਪਹੁੰਚਣ ਲਈ ਧੰਨਵਾਦ ਕਰਦਿਆਂ ਬੱਚਿਆਂ ਦੀਆਂ ਇਨ੍ਹਾਂ ਤਿੰਨ ਦਿਨਾਂ ਖੇਡਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਏਕਤਾ, ਅਨੁਸ਼ਾਸਨ, ਆਤਮ ਸਤਿਕਾਰ ਅਤੇ ਸਿੱਖਣ ਦੀ ਚਾਹ ਵਾਲੇ ਵਿਅਕਤੀ ਹਮੇਸ਼ਾ ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਛੂੰਹਦੇ ਹਨ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਖੋ-ਖੋ, ਨੈਸ਼ਨਲ ਸਟਾਈਲ ਕਬੱਡੀ, ਹੈਂਡਬਾਲ, ਸ਼ਤਰੰਜ ਅਤੇ ਜਿਮਨਾਸਟਿਕ ਆਦਿ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਲਈ ਪੂਰੇ ਜ਼ਿਲ੍ਹਾ ਫ਼ਰੀਦਕੋਟ ਦੇ ਪੰਜ ਬਲਾਕਾਂ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਪ੍ਰਬੰਧਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੈਤੋ, ਖੇਡ ਪ੍ਰਬੰਧਕ ਜਗਤਾਰ ਸਿੰਘ ਮਾਨ, ਪਿ੍ੰਸੀਪਲ ਮਿਲਨਦੀਪ ਕੌਰ, ਸ਼ੈਲੀ ਗਰਗ ਪ੍ਰਧਾ ਨ ਵਪਾਰ ਮੰਡਲ, ਦਲਬੀਰ ਸਿੰਘ ਜੀਦਾ ਸਾਬਕਾ ਬੀ.ਪੀ.ਈ.ਓ, ਨਰਿੰਦਰਪਾਲ ਸਿੰਘ ਰਾਮੇਆਣਾ ਮੀਤ ਪ੍ਰਧਾਨ ਨਗਰ ਕੌਂਸਲ ਜੈਤੋ, ਗੇਜ ਰਾਮ ਭੌਰਾ ਸਾਬਕਾ ਹੈਡ ਟੀਚਰ, ਰਿਟਾ: ਸੀ.ਐਚ.ਟੀ ਦਰਸ਼ਨ ਸਿੰਘ, ਜ਼ੋਰਾ ਸਿੰਘ, ਕੁਲਦੀਪ ਸਿੰਘ ਸਹਿਦੇਵ, ਰਿਟਾ. ਅਧਿਆਪਕ, ਪੀ.ਏ ਟੂ ਵਿਧਾਇਕ ਪ੍ਰੇਮ ਅਰੋੜਾ ਆਦਿ ਹਾਜ਼ਰ ਸਨ।