08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ਼ ਵਲੋਂ ਧਰਨਾ

ਫ਼ਰੀਦਕੋਟ, 7 ਅਗਸਤ (ਹਰਮਿੰਦਰ ਸਿੰਘ ਮਿੰਦਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਕੰਮ ਕਰਦੇ ਸੋਸ਼ਲ ਸਟਾਫ਼ ਵਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਪੂਰੀਆਂ ਕਰਵਾਉਣ ਲਈ ਅੱਜ ਡਵੀਜ਼ਨ ਮੋਗਾ-1, 2 ਅਤੇ ਡਵੀਜ਼ਨ ਫ਼ਰੀਦਕੋਟ ਵਲੋਂ ਸਰਕਲ ਦਫ਼ਤਰ ਫ਼ਰੀਦਕੋਟ ਵਿਖੇ ਧਰਨਾ ਦਿੱਤਾ ਗਿਆ। ਸੂਬਾ ਪ੍ਰੈਸ ਸਕੱਤਰ ਗੁਰਤੇਜ ਪੱਖੀਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸੋਸ਼ਲ ਸਟਾਫ਼ ਨੂੰ ਹਰ ਸਾਲ ਦੀ ਤਰ੍ਹਾਂ ਮਿਲਣ ਵਾਲਾ 10 ਪ੍ਰਤੀਸ਼ਤ ਸਾਲਾਨਾ ਤਨਖਾਹ ਵਾਧਾ ਜੋ ਵਿਭਾਗ ਨੇ 01-04-2026 ਤੋਂ ਰੋਕ ਰੱਖਿਆ ਹੈ ਅਤੇ ਮਿਤੀ 01-04-2023 ਤੋਂ ਸੋਸ਼ਲ ਸਟਾਫ਼ ਦਾ ਸਫ਼ਰੀ ਭੱਤਾ, ਮੋਬਾਇਲ ਭੱਤਾ, ਸਪੈਸ਼ਲ ਭੱਤਾ ਜੋ ਜਬਰੀ ਰੋਕ ਰੱਖਿਆ ਹੈ ਸਮੇਤ ਬਕਾਏ ਜਲਦੀ ਜਾਰੀ ਕਰੇ।

Ad Position 21
No active advertisement
ਸਰਕਲ ਦਫ਼ਤਰ ਫ਼ਰੀਦਕੋਟ ਵਿਖੇ ਧਰਨਾ ਦੇਣ ਸਮੇਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਸੋਸ਼ਲ ਸਟਾਫ਼। ਤਸਵੀਰ : ਮਿੰਦਾ 08-08-2026
ਫ਼ਰੀਦਕੋਟ, 7 ਅਗਸਤ (ਹਰਮਿੰਦਰ ਸਿੰਘ ਮਿੰਦਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਕੰਮ ਕਰਦੇ ਸੋਸ਼ਲ ਸਟਾਫ਼ ਵਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਪੂਰੀਆਂ ਕਰਵਾਉਣ ਲਈ ਅੱਜ ਡਵੀਜ਼ਨ ਮੋਗਾ-1, 2 ਅਤੇ ਡਵੀਜ਼ਨ ਫ਼ਰੀਦਕੋਟ ਵਲੋਂ ਸਰਕਲ ਦਫ਼ਤਰ ਫ਼ਰੀਦਕੋਟ ਵਿਖੇ ਧਰਨਾ ਦਿੱਤਾ ਗਿਆ। ਸੂਬਾ ਪ੍ਰੈਸ ਸਕੱਤਰ ਗੁਰਤੇਜ ਪੱਖੀਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸੋਸ਼ਲ ਸਟਾਫ਼ ਨੂੰ ਹਰ ਸਾਲ ਦੀ ਤਰ੍ਹਾਂ ਮਿਲਣ ਵਾਲਾ 10 ਪ੍ਰਤੀਸ਼ਤ ਸਾਲਾਨਾ ਤਨਖਾਹ ਵਾਧਾ ਜੋ ਵਿਭਾਗ ਨੇ 01-04-2026 ਤੋਂ ਰੋਕ ਰੱਖਿਆ ਹੈ ਅਤੇ ਮਿਤੀ 01-04-2023 ਤੋਂ ਸੋਸ਼ਲ ਸਟਾਫ਼ ਦਾ ਸਫ਼ਰੀ ਭੱਤਾ, ਮੋਬਾਇਲ ਭੱਤਾ, ਸਪੈਸ਼ਲ ਭੱਤਾ ਜੋ ਜਬਰੀ ਰੋਕ ਰੱਖਿਆ ਹੈ ਸਮੇਤ ਬਕਾਏ ਜਲਦੀ ਜਾਰੀ ਕਰੇ। ਜੇਕਰ ਜਾਰੀ ਨਾ ਕੀਤਾ ਤਾਂ 12/08/2026 ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਿਹਾਇਸ਼ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ। ਬਲਰਾਜ ਸਿੰਘ ਅਤੇ ਭਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਤਾਂ ਕਰ ਰਹੀ ਹੈ, ਪਰ ਕੋਈ ਭੱਤੇ ਨਹੀਂ ਦੇ ਰਹੀ। ਸੋਸ਼ਲ ਸਟਾਫ਼ ਦੇ 10 ਸਾਲਾ ਸੇਵਾਵਾਂ ਪੂਰੀਆਂ ਕਰ ਚੁੱਕੇ ਕਰਮਚਾਰੀ ਸ਼ਪੈਸ਼ਲ ਕੇਡਰ ਰਾਹੀਂ ਪੱਕੇ ਤਾਂ ਕੀਤੇ ਹਨ ਸਿਰਫ ਨਾਂਅ ਦੇ ਪੱਕੇ ਕੀਤੇ ਹਨ। ਸਰਕਾਰ ਸਮੁੱਚੇ ਕੇਡਰ ਨੂੰ ਭਾਵੇਂ ਉਹ ਭਰਤੀ 2011 ਦੀ ਹੈ ਭਾਵੇਂ 2021 ਦੀ ਹੈ ਸਮੇਤ ਭੱਤੇ ਰੈਗੂਲਰ ਲਾਭ ਦੇਵੇ। ਘੱਟ ਤਨਖਾਹ ਨਾਲ ਫੀਲਡ ਵਿਚ ਕੰਮ ਕਰਨਾ ਬਹੁਤ ਔਖਾ ਹੈ। ਇਸ ਮੌਕੇ ਹਰਪ੍ਰੀਤ ਕੌਰ ਗਿੱਲ ਮੋਗਾ, ਹਰਪ੍ਰੀਤ ਕੌਰ ਧਾਲੀਵਾਲ, ਜਸਵੀਰ ਸਿੰਘ ਚੌਹਾਨ, ਲਖਵੀਰ ਸਿੰਘ ਬਰਗਾੜੀ, ਅੰਮ੍ਰਿਤ ਸਿੰਘ, ਬਲਰਾਜ ਸਿੰਘ, ਭਿੰਦਰ ਸਿੰਘ, ਪਰਮਜੀਤ ਕੌਰ, ਬਲਵਿੰਦਰ ਕੌਰ, ਰਾਮਦਿੱਤਾ ਸਿੰਘ ਭਾਗਥਲਾ ਕਲਾਂ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇੰਡੋਨੇਸ਼ੀਆ ’ਚ ਫ਼ਸੇ 7 ਨੌਜਵਾਨ ਭਾਰਤ ਵਾਪਸ ਪਰਤਣ ’ਤੇ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕਰਨ ਲਈ ਫ਼ਰੀਦਕੋਟ ਪਹੁੰਚੇ ਅਗਲੀ ਖ਼ਬਰ ਪ੍ਰਧਾਨ ਮੰਤਰੀ ਨੇ ਕੁਦਰਤੀ ਖੇਤੀ ਦੇਸੀ ਕਪਾਹ ਤੋਂ ਬਣੇ ਰਾਸ਼ਟਰੀ ਝੰਡੇ ਨੂੰ ਕੀਤਾ ਸਵੀਕਾਰ ਰਾਸ਼ਟਰੀ ਹੱਥਖੱਡੀ ਦਿਵਸ ’ ਤੇ ,...
Ad Position 24