15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਡ ਕਰੀਰਵਾਲੀ ਦੀ ਅਨਾਜ ਮੰਡੀ 'ਚ ਬਣੇਗਾ ਆਧੁਨਿਕ ਸ਼ੈੱਡ-ਵਿਧਾਇਕ ਅਮੋਲਕ ਸਿੰਘ <br/>

Ad Position 21
No active advertisement
ਅਜੀਤ ਡੈਸਕ 02-03-2026
ਜੈਤੋ, 1 ਮਾਰਚ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਕਰੀਰਵਾਲੀ ਦੇ ਵਿਕਾਸ ਦੇ ਮੈਦਾਨ 'ਚ ਇਕ ਹੋਰ ਵੱਡਾ ਕਦਮ ਅੱਗੇ ਵਧਾਉਂਦਿਆਂ ਪਿੰਡ ਦੀ ਮੰਡੀ ਨੂੰ ਪੂਰੀ ਤਰ੍ਹਾਂ ਪੱਕਾ ਕਰਵਾ ਕੇ ਆਧੁਨਿਕ ਸ਼ੈੱਡ ਤਿਆਰ ਕਰਵਾਇਆ ਜਾਵੇਗਾ, ਜੋ ਕਿਸਾਨਾਂ ਲਈ ਵੱਡੀ ਸੌਗਾਤ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਅਮੋਲਕ ਸਿੰਘ ਨੇ ਪਿੰਡ ਕਰੀਰਵਾਲੀ ਵਿਖੇ ਅਨਾਜ ਮੰਡੀ ਪੱਕੀ, ਆਧੁਨਿਕ ਸ਼ੈੱਡ ਤਿਆਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਇਸ ਮੰਡੀ ਦਾ ਉਦਘਾਟਨ ਸਮਾਗਮ ਵੱਡੀ ਗਿਣਤੀ 'ਚ ਕਿਸਾਨਾਂ ਦੀ ਹਾਜ਼ਰੀ ਵਿਚ ਕਰਵਾਇਆ ਜਾਵੇਗਾ | ਉਦਘਾਟਨ ਸਮਾਗਮ ਦੌਰਾਨ ਬੋਲਣ ਵਾਲੇ ਕਿਸਾਨਾਂ ਨੇ ਕਿਹਾ ਕਿ ਇਹ ਮੰਡੀ ਤੇ ਸ਼ੈੱਡ ਕਿਸਾਨਾਂ, ਵਪਾਰੀਆਂ ਤੇ ਆਮ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਣਗੇ | ਹੁਣ ਮੀਂਹ, ਧੁੱਪ ਅਤੇ ਮੌਸਮੀ ਮੁਸ਼ਕਿਲਾਂ ਤੋਂ ਬਿਨ੍ਹਾਂ ਵਪਾਰਕ ਸਰਗਰਮੀਆਂ ਸੁਚੱਜੇ ਢੰਗ ਨਾਲ ਚਲ ਸਕਣਗੀਆਂ |
ਵਿਧਾਇਕ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਇਸ ਲੋੜ ਨੂੰ ਮਹਿਸੂਸ ਕੀਤਾ ਜਾ ਰਿਹਾ ਸੀ, ਜੋ ਹੁਣ ਪੂਰੀ ਹੋਣ ਨਾਲ ਪਿੰਡ ਦੇ ਕਿਸਾਨਾਂ ਦੀ ਤਰੱਕੀ ਨੂੰ ਨਵੀਂ ਦਿਸ਼ਾ ਮਿਲੇਗੀ | ਲੋਕਾਂ ਨੇ ਵਿਕਾਸ ਕਾਰਜਾਂ ਨਾਲ ਜੁੜੇ ਸਾਰੇ ਯੋਗਦਾਨਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਪਿੰਡ ਦੇ ਵਿਕਾਸ ਇਤਿਹਾਸ ਵਿਚ ਮੀਲ ਪੱਥਰ ਸਾਬਤ ਹੋਵੇਗਾ | ਸਮਾਗਮ ਦੌਰਾਨ 'ਆਪ' ਆਗੂਆਂ, ਕਿਸਾਨਾਂ ਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਵਿਕਾਸ ਕਾਰਜਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ | ਇਸ ਮੌਕੇ ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਸਰਪੰਚ ਜਸਪਾਲ ਸਿੰਘ ਗੋਰਾ, ਹਰਮੇਲ ਸਿੰਘ ਬਾਠ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਬਰਾੜ, ਮਨਇੰਦਰ ਸਿੰਘ ਮੰਟੀ ਪ੍ਰਧਾਨ ਸਹਿਕਾਰੀ ਸਭਾਵਾਂ, ਦਿਲਰਾਜ ਸਿੰਘ ਰਾਜਾ ਬਰਾੜ, ਜਗਮੀਤ ਸਿੰਘ ਬਰਾੜ ਕਲੱਬ ਪ੍ਰਧਾਨ, ਕੁਲਬੀਰ ਸਿੰਘ ਗਾਧੀ, ਜੱਸਾ ਸਿੰਘ ਗਿੱਲ, ਜਗਸੀਰ ਸਿੰਘ ਸੀਰਾ ਆਦਿ ਨੇ ਵਿਧਾਇਕ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰਦੇਵ ਸਿੰਘ ਭੰਗੂ 'ਆਪ' ਵਲੋਂ ਐੱਸ.ਸੀ. ਵਿੰਗ ਦੇ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ 2 ਕਾਬੂ <br/>
Ad Position 24