27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪੰਜਾਬੀ ’ਵਰਸਿਟੀ ਵਿਖੇ ਉਪ-ਕੁਲਪਤੀ ਨੇ ਡੀਨ ਖੋਜ ਦਫ਼ਤਰ ਦਾ ਆਟੋਮੇਸ਼ਨ ਸਾਫ਼ਟਵੇਅਰ ਕੀਤਾ ਜਾਰੀ ਪ੍ਰਸ਼ਾਸਕੀ ਅਤੇ ਖੋਜ ਕਾਰਜਾਂ ਨੂੰ ਤੇਜ਼, ਪਾਰਦਰਸ਼ੀ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਆਟੋਮੇਸ਼ਨ ਸੁਵਿਧਾ ਬੇਹੱਦ ਹੈ ਜ਼ਰੂਰੀ- ਡਾ. ਜਗਦੀਪ ਸਿੰਘ

ਪਟਿਆਲਾ, 27 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਡੀਨ ਖੋਜ ਦਫ਼ਤਰ ਵਲੋਂ ਖੋਜ ਅਤੇ ਅਕਾਦਮਿਕ ਖੇਤਰ ਨਾਲ਼ ਜੁੜੇ ਆਪਣੇ ਸਮੁੱਚੇ ਕੰਮ-ਕਾਜ ਦੇ ਆਟੋਮੇਸ਼ਨ ਸੰਬੰਧੀ ਤਿਆਰ ਕਰਵਾਏ ਗਏ ਨਵੇਂ ਸਾਫ਼ਟਵੇਅਰ ਨੂੰ ਰਸਮੀ ਤੌਰ ’ਤੇ ਜਾਰੀ ਕਰ ਦਿੱਤਾ ਗਿਆ ਹੈ। ਖੋਜ ਨਾਲ ਸੰਬੰਧਿਤ ਪ੍ਰਸ਼ਾਸਕੀ ਪ੍ਰਕਿਰਿਆਵਾਂ ਅਤੇ ਜਾਣਕਾਰੀ ਪ੍ਰਬੰਧਨ ਨੂੰ ਸੁਚਾਰੂ ਅਤੇ ਆਧੁਨਿਕ ਬਣਾਉਣ ਦੇ ਉਦੇਸ਼ ਨਾਲ ਇਕ ਡਿਜੀਟਲ ਪਹਿਲਕਦਮੀ ਵਜੋਂ ‘ਪ੍ਰਿਜ਼ਮ’ ਨਾਮਕ ਇਹ ਸਾਫ਼ਟਵੇਅਰ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ.

Ad Position 21
No active advertisement
ਅਜੀਤ ਡੈਸਕ 28-11-2026
ਪਟਿਆਲਾ, 27 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਡੀਨ ਖੋਜ ਦਫ਼ਤਰ ਵਲੋਂ ਖੋਜ ਅਤੇ ਅਕਾਦਮਿਕ ਖੇਤਰ ਨਾਲ਼ ਜੁੜੇ ਆਪਣੇ ਸਮੁੱਚੇ ਕੰਮ-ਕਾਜ ਦੇ ਆਟੋਮੇਸ਼ਨ ਸੰਬੰਧੀ ਤਿਆਰ ਕਰਵਾਏ ਗਏ ਨਵੇਂ ਸਾਫ਼ਟਵੇਅਰ ਨੂੰ ਰਸਮੀ ਤੌਰ ’ਤੇ ਜਾਰੀ ਕਰ ਦਿੱਤਾ ਗਿਆ ਹੈ। ਖੋਜ ਨਾਲ ਸੰਬੰਧਿਤ ਪ੍ਰਸ਼ਾਸਕੀ ਪ੍ਰਕਿਰਿਆਵਾਂ ਅਤੇ ਜਾਣਕਾਰੀ ਪ੍ਰਬੰਧਨ ਨੂੰ ਸੁਚਾਰੂ ਅਤੇ ਆਧੁਨਿਕ ਬਣਾਉਣ ਦੇ ਉਦੇਸ਼ ਨਾਲ ਇਕ ਡਿਜੀਟਲ ਪਹਿਲਕਦਮੀ ਵਜੋਂ ‘ਪ੍ਰਿਜ਼ਮ’ ਨਾਮਕ ਇਹ ਸਾਫ਼ਟਵੇਅਰ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਸਿੰਡੀਕੇਟ ਰੂਮ ’ਚ ਇਕ ਵਿਸ਼ੇਸ਼ ਸਮਾਰੋਹ ਦੌਰਾਨ ਜਾਰੀ ਕੀਤਾ ਗਿਆ। ਇਸ ਸਾਫ਼ਟਵੇਅਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਖੋਜ ਕੇਂਦਰ ਵਲੋਂ ਵਿਕਸਤ ਕੀਤਾ ਗਿਆ ਹੈ। ਡਾ. ਜਗਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਅਜੋਕੇ ਡਿਜੀਟਲ ਯੁੱਗ ਵਿਚ ਪ੍ਰਸ਼ਾਸਕੀ ਅਤੇ ਖੋਜ ਕਾਰਜਾਂ ਨੂੰ ਤੇਜ਼, ਪਾਰਦਰਸ਼ੀ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਆਟੋਮੇਸ਼ਨ ਸੁਵਿਧਾ ਨੂੰ ਅਪਣਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਸਾਫ਼ਟਵੇਅਰ ਦੇ ਸ਼ੁਰੂ ਹੋਣ ਨਾਲ਼ ਖੋਜਾਰਥੀਆਂ ਅਤੇ ਅਧਿਆਪਕਾਂ ਦੇ ਕੰਮ-ਕਾਜ ਵਿਚ ਵੱਡੀ ਸਹੂਲਤ ਪੈਦਾ ਹੋਵੇਗੀ ਅਤੇ ਦਫ਼ਤਰੀ ਪ੍ਰਕਿਰਿਆਵਾਂ ਵਿਚ ਹੋਰ ਵੀ ਤੇਜ਼ੀ ਆਵੇਗੀ। ਉਨ੍ਹਾਂ ਖੋਜ ਸ਼ਾਖਾ ਅਤੇ ਇਸ ਸਾਫਟਵੇਅਰ ਨੂੰ ਵਿਕਸਤ ਕਰਨ ਵਾਲ਼ੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਦੀ ਟੀਮ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਅਜਿਹੀਆਂ ਮਿਆਰੀ ਪ੍ਰਾਪਤੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਐਪਲੀਕੇਸ਼ਨ ਦਾ ਵਿਕਾਸ ਯੂਨੀਵਰਸਿਟੀ ਦੀ ਅੰਦਰੂਨੀ ਤਕਨੀਕੀ ਮੁਹਾਰਤ ਅਤੇ ਸੰਸਥਾਗਤ ਡਿਜੀਟਲ ਅਤੇ ਪ੍ਰਸ਼ਾਸਕੀ ਕੁਸ਼ਲਤਾ ਅਤੇ ਸੁਚੱਜੇ ਅਕਾਦਮਿਕ ਪ੍ਰਸ਼ਾਸਨ ਲਈ ਡਿਜੀਟਲ ਤਕਨਾਲੋਜੀ ਦੀ ਵਰਤੋਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਡੀਨ ਖੋਜ ਪ੍ਰੋ. ਰਿਤੂ ਲਹਿਲ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਵਿਚ ਖੋਜਾਰਥੀ ਦੇ ਅਕਾਦਮਿਕ ਸਫ਼ਰ ਦੇ ਮਹੱਤਵਪੂਰਨ ਪੜਾਵਾਂ ਜਿਵੇਂ ਕਿ ਦਾਖਲਾ, ਸਿਨੋਪਸਿਸ ਜਮ੍ਹਾਂ ਕਰਵਾਉਣਾ, ਰਜਿਸਟ੍ਰੇਸ਼ਨ ਅਤੇ ਖੋਜ ਨਾਲ ਸੰਬੰਧਿਤ ਹੋਰ ਅਹਿਮ ਪੜਾਵਾਂ ਦਾ ਯੋਜਨਾਬੱਧ ਰਿਕਾਰਡ ਰੱਖਣਾ ਆਦਿ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਇਸ ਸਾਫ਼ਟਵੇਅਰ ਵਿਚ ਸੈਮੀਨਾਰ ਰਿਕਾਰਡ, ਖੋਜ ਪ੍ਰਗਤੀ ਦੇ ਵੇਰਵਿਆਂ ਅਤੇ ਸੰਬੰਧਿਤ ਅਕਾਦਮਿਕ ਗਤੀਵਿਧੀਆਂ ਦਾ ਪ੍ਰਬੰਧਨ, ਫੀਸ ਦੇ ਵੇਰਵਿਆਂ ਦੀ ਸਾਂਭ-ਸੰਭਾਲ ਅਤੇ ਨਿਗਰਾਨੀ ਆਦਿ ਸਹੂਲਤਾਂ ਵੀ ਪ੍ਰਾਪਤ ਹਨ। ਉਨ੍ਹਾਂ ਕਿਹਾ ਕਿ ਇਹ ਸਾਫ਼ਟਵੇਅਰ ਯੂਨੀਵਰਸਿਟੀ ਦੀ ਖੋਜ ਸ਼ਾਖਾ ਅਤੇ ਵਿਭਾਗੀ ਖੋਜ ਦਫ਼ਤਰਾਂ ਵਿਚਕਾਰ ਤਾਲਮੇਲ ਨੂੰ ਸੁਖਾਲਾ ਬਣਾਵੇਗਾ। ਇਸ ਮੌਕੇ ਰਜਿਸਟਰਾਰ ਪ੍ਰੋ. ਅਜੀਤਾ, ਸਹਾਇਕ ਡੀਨ ਖੋਜ ਡਾ. ਮਿੰਨੀ ਸਿੰਘ ਤੋਂ ਇਲਾਵਾ ਵੱਖ-ਵੱਖ ਫੈਕਲਟੀਆਂ ਦੇ ਡੀਨ, ਵਿਭਾਗਾਂ ਦੇ ਮੁਖੀ ਅਤੇ ਹੋਰ ਅਧਿਕਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਣਾ ਪੁਲਿਸ ਵਲੋਂ ਕੰਨਟੇਨਰ ਕਾਬੂ ਕਰ ਕੇ ਭੁੱਕੀ ਸਮੇਤ 2 ਕਾਬੂ ਅਗਲੀ ਖ਼ਬਰ ਬਿਜਲੀ ਬੰਦ ਰਹੇਗੀ
Ad Position 24