27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਅਦਾਲਤ ’ਚੋਂ ਹਵਾਲਾਤੀ ਫਰਾਰ

ਪਟਿਆਲਾ, 27 ਨਵੰਬਰ (ਮਨਦੀਪ ਸਿੰਘ ਖਰੌੜ)- ਸਥਾਨਕ ਅਦਾਲਤ ’ਚ ਹਾਜ਼ਰ ਹੋਇਆ ਹਵਾਲਾਤੀ ਥਾਣੇਦਾਰ ਨੂੰ ਚਮਕਾ ਦੇਕੇ ਫਰਾਰ ਹੋ ਗਿਆ ਹੈ। ਉਕਤ ਸ਼ਿਕਾਇਤ ਥਾਣੇਦਾਰ ਸਕੱਤਰ ਸਿੰਘ ਨੇ ਥਾਣਾ ਲਾਹੌਰੀ ਗੇਟ ’ਚ ਦਰਜ ਕਰਵਾਈ ਕਿ ਪੈਕਸੋ ਐਕਟ ਤਹਿਤ ਚੱਲ ਕੇਸ ’ਚ ਹਵਾਲਾਤੀ ਰਾਜੂ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਪੇਸ਼ ਨਹੀਂ ਹੋ ਰਿਹਾ ਸੀ।

Ad Position 21
No active advertisement
ਅਜੀਤ ਡੈਸਕ 28-11-2026
ਪਟਿਆਲਾ, 27 ਨਵੰਬਰ (ਮਨਦੀਪ ਸਿੰਘ ਖਰੌੜ)- ਸਥਾਨਕ ਅਦਾਲਤ ’ਚ ਹਾਜ਼ਰ ਹੋਇਆ ਹਵਾਲਾਤੀ ਥਾਣੇਦਾਰ ਨੂੰ ਚਮਕਾ ਦੇਕੇ ਫਰਾਰ ਹੋ ਗਿਆ ਹੈ। ਉਕਤ ਸ਼ਿਕਾਇਤ ਥਾਣੇਦਾਰ ਸਕੱਤਰ ਸਿੰਘ ਨੇ ਥਾਣਾ ਲਾਹੌਰੀ ਗੇਟ ’ਚ ਦਰਜ ਕਰਵਾਈ ਕਿ ਪੈਕਸੋ ਐਕਟ ਤਹਿਤ ਚੱਲ ਕੇਸ ’ਚ ਹਵਾਲਾਤੀ ਰਾਜੂ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਪੇਸ਼ ਨਹੀਂ ਹੋ ਰਿਹਾ ਸੀ। ਬਾਅਦ ਹਵਾਲਾਤੀ ਨੇ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ ਤੇ ਮਾਨਯੋਗ ਜੱਜ ਨੇ ਉਸ ਨੂੰ ਨਿਆਇਕ ਹਿਰਾਸਤ ਭੇਜਣ ਦੇ ਹੁਕਮ ਦਿੱਤੇ ਸੀ। ਜਿਸ ਤਹਿਤ ਉਹ ਮੁਲਜਮ ਲੈਕੇ ਜਾ ਰਹੇ ਤਾਂ ਹਵਾਲਾਤੀ ਉਨ੍ਹਾ ਨੂੰ ਅਦਾਲਤ ਧੱਕਾ ਮਾਰਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਅਧਾਰ ’ਤੇ ਪੁਲਿਸ ਨੇ ਮੁਲਜਮ ਰਾਜੂ ਵਾਸੀ ਯੂਪੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਥਾਣੇਦਾਰ ਸਕੱਤਰ ਸਿੰਘ ਨੇ ਦੱਸਿਆ ਕਿ ਮੁਲਜਮ ਰਾਜੂ ਪੈਕਸੋ ਕੇਸ ’ਚ ਜ਼ਮਾਨਤ ’ਤੇ ਸੀ ਅਤੇ ਉਹ ਇਸ ਕੇਸ ਦੀਆ ਪੇਸ਼ੀਆਂ ’ਤੇ ਨਹੀਂ ਆ ਰਿਹਾ ਸੀ। ਜਿਸ ਤਹਿਤ ਪੁਲਿਸ ਟੀਮਾਂ ਮੁਲਜਮ ਦੀ ਭਾਲ ਕਰ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਨਗਰ ਨਿਗਮ ਦੀਆਂ 30 ਵਾਰਡਾਂ ਦੀਆਂ ਚੋਣਾਂ ਅੱਜ ਸਾਰੀਆਂ ਸਿਆਸੀ ਪਾਰਟੀਆਂ ਨੇ ਕੀਤਾ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਮਨਦੀਪ...
Ad Position 24