ਹਰਬੰਤ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਅੱਜ
ਸਮਾਣਾ, 18 ਨਵੰਬਰ (ਪ੍ਰੀਤਮ ਸਿੰਘ ਨਾਗੀ)-ਗੁਰੂ ਘਰ ਦੇ ਸੇਵਕ ਹਰਬੰਤ ਸਿੰਘ ਪੁਰਬਾ ਸ਼ਾਹਪੁਰ ਵਾਲੇ ਜੋ ਹਮੇਸ਼ਾ ਗੁਰੂ ਘਰ ’ਚ ਚੰਦੋਆ ਸਾਹਿਬ ਸਿਉਣ ਦੀ ਸੇਵਾ ’ਚ ਲੱਗੇ ਰਹਿੰਦੇ ਸਨ ਤੇ ਉਨ੍ਹਾਂ ਆਪਣੀ ਆਖ਼ਰੀ ਸਵਾਸ ਵੀ ਚੰਦੋਆ ਸਾਹਿਬ ਸਿਉਂਦਿਆਂ ਲਈ, ਨਮਿਤ ਆਤਮਿਕ ਸ਼ਾਂਤੀ ਲਈ ਰਖਵਾਏ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਕੱਲ੍ਹ 19 ਨਵੰਬਰ ਦਿਨ ਵੀਰਵਾਰ ਨੂੰ ਹੋਵੇਗਾ। ਸਵ.
ਸਮਾਣਾ, 18 ਨਵੰਬਰ (ਪ੍ਰੀਤਮ ਸਿੰਘ ਨਾਗੀ)-ਗੁਰੂ ਘਰ ਦੇ ਸੇਵਕ ਹਰਬੰਤ ਸਿੰਘ ਪੁਰਬਾ ਸ਼ਾਹਪੁਰ ਵਾਲੇ ਜੋ ਹਮੇਸ਼ਾ ਗੁਰੂ ਘਰ ’ਚ ਚੰਦੋਆ ਸਾਹਿਬ ਸਿਉਣ ਦੀ ਸੇਵਾ ’ਚ ਲੱਗੇ ਰਹਿੰਦੇ ਸਨ ਤੇ ਉਨ੍ਹਾਂ ਆਪਣੀ ਆਖ਼ਰੀ ਸਵਾਸ ਵੀ ਚੰਦੋਆ ਸਾਹਿਬ ਸਿਉਂਦਿਆਂ ਲਈ, ਨਮਿਤ ਆਤਮਿਕ ਸ਼ਾਂਤੀ ਲਈ ਰਖਵਾਏ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਕੱਲ੍ਹ 19 ਨਵੰਬਰ ਦਿਨ ਵੀਰਵਾਰ ਨੂੰ ਹੋਵੇਗਾ। ਸਵ. ਹਰਬੰਤ ਸਿੰਘ ਦੇ ਪੁੱਤਰ ਸਾਬਕਾ ਸੈਕਟਰੀ ਸੁਤੰਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਹਰਬੰਤ ਸਿੰਘ ਜੋ ਹਮੇਸ਼ਾ ਗੁਰੂ ਘਰ ਦੇ ਚੰਦੋਏ ਬਣਾਉਣ ਤੇ ਭਗਤੀ ’ਚ ਲੀਨ ਰਹਿੰਦੇ ਸਨ, ਦਾ ਦਿਹਾਂਤ 10 ਨਵੰਬਰ ਦਿਨ ਮੰਗਲਵਾਰ ਨੂੰ ਚੰਦੋਆ ਸਾਹਿਬ ਬਣਾਉਣ ਸਮੇਂ ਹੋਇਆ ਤੇ ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਕੱਲ੍ਹ 19 ਤਾਰੀਖ਼ ਨੂੰ ਗੁਰਦੁਆਰਾ ਗੁਰੂ ਰਵਿਦਾਸ ਸਾਹਿਬ ਮਾਜਰੀ ਰੋਡ, ਸਮਾਣਾ ਵਿਖੇ 11 ਵਜੇ ਤੋਂ 1 ਵਜੇ ਤਕ ਹੋਵੇਗਾ।