ਪਟਿਆਲਾ ਦਿਹਾਤੀ ਤੋਂ ਭਾਜਪਾ ਉਮੀਦਵਾਰਾਂ ਨੇ ਸਤਬੀਰ ਸਿੰਘ ਖਟੜਾ ਨਾਲ ਕੀਤੀ ਮੁਲਾਕਾਤ
ਪਟਿਆਲਾ, 18 ਨਵੰਬਰ (ਅਮਰਬੀਰ ਸਿੰਘ ਆਲੂਵਾਲੀਆ)-ਨਗਰ ਨਿਗਮ ਦੀਆਂ 28 ਤਾਰੀਖ਼ ਨੂੰ ਆਉਂਦੀਆਂ ਚੋਣਾਂ ਦੌਰਾਨ ਭਾਜਪਾ ਦੇ ਮੈਦਾਨ ਵਿਚ ਉਤਾਰੇ ਉਮੀਦਵਾਰਾਂ ਵਲੋਂ ਹਲਕਾ ਦਿਹਾਤੀ ਤੋਂ ਸਰਗਰਮ ਭਾਜਪਾਈ ਆਗੂ ਸਤਬੀਰ ਸਿੰਘ ਰੱਖੜਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਖਟੜਾ ਨੇ ਵੀ ਹਰ ਉਮੀਦਵਾਰ ਲਈ ਚੋਣ ਪ੍ਰਚਾਰ ਤਿੱਖਾ ਕਰਨ ਦੀ ਗੱਲ ’ਤੇ ਜ਼ੋਰ ਦਿੰਦਿਆਂ ਹੋਰ ਪਾਰਟੀ ਵਰਕਰਾਂ ਨੂੰ ਚੋਣਾਂ ਤੱਕ ਹਰ ਤਰੀਕੇ ਨਾਲ ਪਹਿਰਾ ਦੇਣ ਦਾ ਸੰਦੇਸ਼ ਦਿੱਤਾ।
ਪਟਿਆਲਾ, 18 ਨਵੰਬਰ (ਅਮਰਬੀਰ ਸਿੰਘ ਆਲੂਵਾਲੀਆ)-ਨਗਰ ਨਿਗਮ ਦੀਆਂ 28 ਤਾਰੀਖ਼ ਨੂੰ ਆਉਂਦੀਆਂ ਚੋਣਾਂ ਦੌਰਾਨ ਭਾਜਪਾ ਦੇ ਮੈਦਾਨ ਵਿਚ ਉਤਾਰੇ ਉਮੀਦਵਾਰਾਂ ਵਲੋਂ ਹਲਕਾ ਦਿਹਾਤੀ ਤੋਂ ਸਰਗਰਮ ਭਾਜਪਾਈ ਆਗੂ ਸਤਬੀਰ ਸਿੰਘ ਰੱਖੜਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਖਟੜਾ ਨੇ ਵੀ ਹਰ ਉਮੀਦਵਾਰ ਲਈ ਚੋਣ ਪ੍ਰਚਾਰ ਤਿੱਖਾ ਕਰਨ ਦੀ ਗੱਲ ’ਤੇ ਜ਼ੋਰ ਦਿੰਦਿਆਂ ਹੋਰ ਪਾਰਟੀ ਵਰਕਰਾਂ ਨੂੰ ਚੋਣਾਂ ਤੱਕ ਹਰ ਤਰੀਕੇ ਨਾਲ ਪਹਿਰਾ ਦੇਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਭਾਜਪਾ ਦੇ ਹੱਕ ਵਿਚ ਲੋਕ ਫ਼ਤਵਾ ਦੇਣ ਨੂੰ ਤਿਆਰ ਬੈਠੇ ਹਨ। ਉਨ੍ਹਾਂ ਮੁਤਾਬਕ ਸੂਬਾ ਸਰਕਾਰ ਦੇ ਨਾਲ ਨਾਲ ਨਿਗਮ ਪ੍ਰਸ਼ਾਸਨ ਵਲੋਂ ਵੀ ਪਟਿਆਲਵੀਆਂ ਨੂੰ ਮੁਢਲੀਆਂ ਸਹੂਲਤਾਂ ਦੇਣ ਦੇ ਨਾਮ ਦੇ ਉੱਪਰ ਕੁਝ ਨਹੀਂ ਕੀਤਾ ਗਿਆ। ਇਸ ਮੌਕੇ ਭਾਜਪਾ ਨਾਲ ਸੰਬੰਧਿਤ ਮੰਡਲ ਪ੍ਰਧਾਨ ਅਤੇ ਉਮੀਦਵਾਰ ਹਾਜ਼ਰ ਰਹੇ, ਜਿਨ੍ਹਾਂ ਵਿਚ ਗੁਰਧਿਆਨ ਸਿੰਘ, ਰਜਿੰਦਰ ਕੁਮਾਰ ਸਿੰਧੀ, ਪਾਰਟੀ ਦੇ ਮੁੱਖ ਬੁਲਾਰੇ ਸਰਪੰਚ ਯੁਵਰਾਜ ਸਿੰਘ ਹਾਜ਼ਰ ਸਨ। ਇੱਥੇ ਵਿਸ਼ੇਸ਼ ਤੌਰ ’ਤੇ ਵਾਰਡ ਨੰਬਰ 4 ਤੋਂ ਹਰਪ੍ਰੀਤ ਸਿੰਘ ਭਮਰਾ, ਵਾਰਡ ਨੰਬਰ 6 6 ਨੀਰਜ ਸ਼ਰਮਾ, ਵਾਰਡ ਨੰਬਰ 12 ਤੋਂ ਸ਼ਮਸ਼ੇਰ ਸਿੰਘ, ਵਾਰਡ ਨੰਬਰ 14 ਤੋਂ ਗਗਨਦੀਪ ਸਿੰਘ ਵਿਰਕ, ਵਾਰਡ ਨੰਬਰ 16 ਤੋਂ ਅਨਿਲ ਕੁਮਾਰ, ਵਾਰਡ ਨੰਬਰ 22 ਤੋਂ ਯਸ਼ਪਾਲ ਕੌਰ, ਵਾਰਡ ਨੰਬਰ 26 ਤੋਂ ਵਿਨੋਦ ਬਾਲੀ, ਵਾਰਡ ਨੰਬਰ 28 ਤੋਂ ਇੰਦਰ ਨਾਰੰਗ ਆਦਿ ਹਾਜ਼ਰ ਸਨ।