17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕਾਰੋਬਾਰੀ ’ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ

ਪਟਿਆਲਾ, 17 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਪ੍ਰਾਪਰਟੀ ਦੇ ਕਾਰੋਬਾਰੀ ਉਤੇ ਗੋਲੀਆਂ ਚਲਾਉਣ ਵਾਲੇ ਮੁਲਜਮਾਂ ਨੂੰ ਪਟਿਆਲਾ ਪੁਲਿਸ ਨੇ ਟੀਮਾਂ ਨੇ ਡਕਾਲਾ ਲਾਗੇ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ। ਮੁਲਜਮਾਂ ਦੀ ਪਛਾਣ ਅਸ਼ਵਨੀ ਅਤੇ ਸਨੀ ਵਾਸੀਅਨ ਪਟਿਆਲਾ ਵਜੋਂ ਹੋਈ ਹੈ ਜਦ ਕਿ ਤੀਜੇ ਮੁਲਜ਼ਮ ਯੋਗੇਸ਼ ਪੁਲਿਸ ਵਲੋਂ ਕੱਲ੍ਹ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।

Ad Position 21
No active advertisement
ਐਸ.ਐਸ.ਪੀ. ਹਰਮਨਦੀਪ ਸਿੰਘ ਹਾਂਸ ਮੁਕਾਬਲੇ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਅਤੇ ਮੁਲਜਮਾਂ ਪਾਸੋਂ ਮਿਲੇ ਪਿਸਟਲਾਂ ਦਾ ਦ੍ਰਿਸ਼। ਤਸਵੀਰਾਂ : ਪ੍ਰਭਨੂਰ ਸਿੰਘ 18-11-2026

ਪਟਿਆਲਾ, 17 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਪ੍ਰਾਪਰਟੀ ਦੇ ਕਾਰੋਬਾਰੀ ਉਤੇ ਗੋਲੀਆਂ ਚਲਾਉਣ ਵਾਲੇ ਮੁਲਜਮਾਂ ਨੂੰ ਪਟਿਆਲਾ ਪੁਲਿਸ ਨੇ ਟੀਮਾਂ ਨੇ ਡਕਾਲਾ ਲਾਗੇ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ। ਮੁਲਜਮਾਂ ਦੀ ਪਛਾਣ ਅਸ਼ਵਨੀ ਅਤੇ ਸਨੀ ਵਾਸੀਅਨ ਪਟਿਆਲਾ ਵਜੋਂ ਹੋਈ ਹੈ ਜਦ ਕਿ ਤੀਜੇ ਮੁਲਜ਼ਮ ਯੋਗੇਸ਼ ਪੁਲਿਸ ਵਲੋਂ ਕੱਲ੍ਹ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੌਰਾਨ ਮੁਲਜਮਾਂ ਤੋਂ ਦੋ 32 ਬੋਰ ਦੇ ਪਿਸਟਲ ਵੀ ਬਰਾਮਦ ਕਰ ਲਏ ਹਨ। ਇਸ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਕੱਲ੍ਹ ਗਾਗੂ ਉਤੇ ਹਮਲਾ ਹੋਣ ਤੋਂ ਬਾਅਦ ਪੁਲਿਸ ਨੇ ਸਖਤ ਨਾਕਾਬੰਦੀ ਦਿੱਤੀ ਗਈ ਸੀ ਜਿਸ ਕਰਕੇ ਮੁਲਜਮ ਪਟਿਆਲਾ ਤੋਂ ਬਾਹਰ ਨਹੀਂ ਜਾ ਸਕੇ। ਜਿਸ ਤਹਿਤ ਅੱਜ ਪਟਿਆਲਾ ਪੁਲਿਸ ਦੀਆਂ ਟੀਮਾਂ ਇਨ੍ਹਾਂ ਦਾ ਪਿੱਛਾ ਕਰਦਿਆਂ ਡਕਾਲਾ ਨੇੜੇ ਸੁੰਨਸਾਨ ਰਾਹ ’ਤੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ਉਤੇ ਗੋਲੀ ਚਲਾ ਦਿੱਤੀ ਤਾਂ ਜਵਾਬੀ ਕਾਰਵਾਈ ਵਿਚ ਪੁਲਿਸ ਪਾਰਟੀ ਵਲੋਂ ਗੋਲੀ ਚਲਾਈ ਗਈ ਤਾਂ ਇਕ ਗੋਲੀ ਮੁਲਜਮ ਦੇ ਲੱਤ ਵਿਚ ਲੱਗੀ ਜਿਸ ਤੋਂ ਬਾਅਦ ਮੁਲਜਮਾਂ ਨੇ ਆਤਮਸਮਰਪਣ ਕਰ ਦਿੱਤਾ। ਐਸ.ਐਸ.ਪੀ. ਹਾਂਸ ਨੇ ਦੱਸਿਆ ਕਿ ਇਹ ਕੋਈ ਗੈਂਗਸਟਰਾਂ ਵਾਲੀ ਲੜਾਈ ਨਹੀਂ ਇਨ੍ਹਾਂ ਦੀ ਕੋਈ ਸੁਖਵਿੰਦਰ ਸਿੰਘ ਗਾਗੂ ਨਾਲ ਪੁਰਾਣੀ ਰੰਜਿਸ ਚੱਲਦੀ ਹੈ ਇਹ ਤਿੰਨੋ ਮੁਲਜਮ ਪਟਿਆਲਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੇ ਮਾਹੀ ਭਰਾਵਾਂ ਦੇ ਕਹਿਣ ’ਤੇ ਗਾਗੂ ਉਤੇ ਹਮਲਾ ਕੀਤਾ ਸੀ। ਜਿਨ੍ਹਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ ਡੀ.ਐਸ.ਪੀ. ਸਿਟੀ ਸੰਦੀਪ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਲੋੜੀਂਦੇ ਮੁਲਜਮ ਨੂੰ ਸੰਗਰੂਰ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਡ ਤੇ ਲਿਆਵੇਗੀ। ਪੁਲਿਸ ਇਸ ਕੇਸ ਦੀ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ ਤੇ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਇਸ ਕੇਸ ਬਾਰੇ ਦੱਸਿਆ ਜਾ ਸਕਦਾ ਹੈ।ਫਿਲਹਾਲ ਪੁਲਿਸ ਨੇ ਥਾਣਾ ਕੋਤਵਾਲੀ ’ਚ ਕੇਸ ਦਰਜ ਕਰ ਲਿਆ ਹੈ। ਜਿਕਰਯੋਗ ਹੈ ਕਿ ਕੱਲ੍ਹ ਦੁਪਹਿਰ ਵੇਲੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਸੁਖਵਿੰਦਰ ਸਿੰਘ ਗਾਗੂ ਤੇ ਉਸ ਦੇ ਸਾਥੀਆਂ ਉਤੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਵਿਚ ਜਵਾਬੀ ਕਾਰਵਾਈ ਵਿਚ ਇਕ ਹਮਲਾਵਰ ਦੇ ਗੋਲੀ ਲੱਗੀ ਸੀ ਜੋ ਕਿ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਐਕਸਪ੍ਰੈਸਵੇਅ ਤੇ ਦੋ ਕਾਰਾਂ ਦੀ ਹੋਈ ਟੱਕਰ ਨਾਲ 2 ਵਿਅਕਤੀਆਂ ਦੀ ਮੌਤ 2 ਜ਼ਖ਼ਮੀ ਅਗਲੀ ਖ਼ਬਰ ਪਟਿਆਲਾ-ਸਨੌਰ ਰੋਡ ’ਤੇ ਫਲਿੱਪਕਾਰਟ ਕੋਰੀਅਰ ਦੀ ਦੁਕਾਨ ’ਚ ਚੋਰੀ
Ad Position 24