17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਭਾਜਪਾ ਦੇ 15 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ

ਪਟਿਆਲਾ, 17 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੇ 30 ਵਾਰਡਾਂ ’ਚ ਹੋ ਰਹੀਆਂ ਚੋਣਾਂ ਲਈ ਅੱਜ ਤਕਰੀਬਨ ਸਾਰੇ ਹੀ ਚਾਹਵਾਨ ਉਮੀਦਵਾਰਾਂ ਵਲੋਂ ਨਗਰ ਨਿਗਮ ਤੋਂ ਕੋਈ ਇਤਰਾਜ਼ ਨਹੀਂ ਐਨ. ਓ.

Ad Position 21
No active advertisement
ਅਜੀਤ ਡੈਸਕ 18-11-2026
ਪਟਿਆਲਾ, 17 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੇ 30 ਵਾਰਡਾਂ ’ਚ ਹੋ ਰਹੀਆਂ ਚੋਣਾਂ ਲਈ ਅੱਜ ਤਕਰੀਬਨ ਸਾਰੇ ਹੀ ਚਾਹਵਾਨ ਉਮੀਦਵਾਰਾਂ ਵਲੋਂ ਨਗਰ ਨਿਗਮ ਤੋਂ ਕੋਈ ਇਤਰਾਜ਼ ਨਹੀਂ ਐਨ.ਓ.ਸੀ. ਪ੍ਰਾਪਤ ਕਰ ਲਈ ਹੈ। ਜਿਸ ਤੋਂ ਬਾਅਦ ਆਜ਼ਾਦ ਉਮੀਦਵਾਰਾਂ ਦੇ ਨਾਲ-ਨਾਲ ਤਕਰੀਬਨ ਸਾਰੀਆਂ ਹੀ ਪਾਰਟੀਆਂ ਵਲੋਂ ਐਲਾਨੇ ਕੁੱਝ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵੀ ਅੱਜ ਭਰੇ। ਇਸ ਵਾਰ ਦੇਖਣ ਵਿਚ ਆਇਆ ਹੈ ਕਿ ਪਾਰਟੀਆਂ ਵਲੋਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਗਿਆ ਕਿ ਅਜਿਹੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾਣ ਜਿਨ੍ਹਾਂ ਨੂੰ ਜਿਤਾਉਣ ਲਈ ਕਿਸੇ ਕਿਸਮ ਦੀ ਧੱਕੇਸ਼ਾਹੀ ਨਾ ਕਰਨੀ ਪਵੇ। ਖ਼ੈਰ ਇਸ ਗੱਲ ਦਾ ਧਿਆਨ ਅੱਜ ਵਿਰੋਧੀ ਪਾਰਟੀਆਂ ਦੀ ਥਾਂ ਹੁਕਮਰਾਨ ਧਿਰ ਨੂੰ ਜ਼ਿਆਦਾ ਰੱਖਣਾ ਪਿਆ ਅਤੇ ਅੱਗੇ ਪਏਗਾ। ਅੱਜ ਭਾਜਪਾ ਵਲੋਂ ਆਪਣੇ ਜਿਨ੍ਹਾਂ 30 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਉਨ੍ਹਾਂ ’ਚੋਂ 15 ਨੇ ਵੱਖ-ਵੱਖ ਥਾਈਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਜਿਨ੍ਹਾਂ ’ਚ ਵਾਰਡ ਨੰ. 22 ਤੋਂ ਜਸਪਾਲ ਕੌਰ, ਵਾਰਡ ਨੰ. 28 ਤੋਂ ਇੰਦਰ ਨਾਰੰਗ, ਵਾਰਡ ਨੰ. 4 ਤੋਂ ਹਰਪ੍ਰੀਤ ਸਿੰਘ ਭੰਮਰਾ, ਵਾਰਡ ਨੰ. 34 ਤੋਂ ਸੁਨੀਲ ਨਈਅਰ, ਵਾਰਡ ਨੰ. 36 ਤੋਂ ਹਰੀਸ਼ ਨਾਗਪਾਲ, ਵਾਰਡ ਨੰ. 37 ਤੋਂ ਸ਼ਰਨ ਰਾਣੀ, ਵਾਰਡ ਨੰ. 40 ਤੋਂ ਅਨੁਜ ਖੋਸਲਾ, ਵਾਰਡ ਨੰ. 43 ਤੋਂ ਅੰਮਿ੍ਰਤ ਕੌਰ, ਵਾਰਡ ਨੰ. 44 ਤੋਂ ਰਾਜੀਵ ਖੰਨਾ, ਵਾਰਡ ਨੰ. 46 ਤੋਂ ਵਰੁਣ ਜਿੰਦਲ, ਵਾਰਡ ਨੰ. 48 ਤੋਂ ਨਿਖਿਲ ਕੁਮਾਰ ਕਾਕਾ, ਵਾਰਡ ਨੰ. 50 ਤੋਂ ਵਿਜੈ ਕੁਮਾਰ ਗਰਗ, ਵਾਰਡ ਨੰ. 51 ਤੋਂ ਰਿਤੂ ਜੈਨ, ਵਾਰਡ ਨੰ. 52 ਤੋਂ ਜੀਵਨ ਪ੍ਰਵੇਸ਼, ਵਾਰਡ ਨੰ. 53 ਤੋਂ ਵੰਦਨਾ ਜੋਸ਼ੀ ਅਤੇ ਵਾਰਡ ਨੰ. 58 ਤੋਂ ਦਿਨੇਸ਼ ਗਰਗ ਆਪਣੇ ਕਾਗ਼ਜ਼ ਦਾਖ਼ਲ ਕਰ ਗਏ। ਇਸ ਦੌਰਾਨ ਕਿਸੇ ਕਿਸਮ ਦਾ ਕੋਈ ਲੜਾਈ ਝਗੜਾ ਨਾ ਹੋਣ ਦੀ ਖ਼ਬਰ ਸਾਹਮਣੇ ਆਈ। ਸ਼ਾਂਤਮਈ ਤਰੀਕੇ ਨਾਲ ਉਮੀਦਵਾਰਾਂ ਨੇ ਕਾਗ਼ਜ਼ ਭਰੇ ਜਿਸ ’ਤੇ ਹਰ ਪਾਰਟੀ ਦੇ ਉਮੀਦਵਾਰ ਵਲੋਂ ਸੰਤੁਸ਼ਟੀ ਜ਼ਾਹਿਰ ਕੀਤੀ। ਅੱਜ ਸਾਰੇ ਹੀ ਭਾਜਪਾ ਉਮੀਦਵਾਰਾਂ ਨਾਲ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਪੂਰੀ ਤਰ੍ਹਾਂ ਡਟੇ ਖੜ੍ਹੇ ਅਤੇ ਹਰ ਉਮੀਦਵਾਰ ਦੇ ਨਾਲ ਪਹੁੰਚ ਕੇ ਕਾਗ਼ਜ਼ ਦਾਖ਼ਲ ਕਰਵਾਉਂਦੇ ਦਿਖੇ। ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਲੋਕਾਂ ’ਚ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਲਈ ਕਾਫ਼ੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਨਿਰਪੱਖ ਚੋਣਾਂ ਕਰਵਾਉਣ ਲਈ ਇਮਾਨਦਾਰੀ ਨਾਲ ਚੋਣ ਅਮਲ ਨੇਪਰੇ ਚਾੜ੍ਹਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਪਾਤੜਾਂ ਨੇ ਇਲਾਕੇ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਦੀਆਂ ਕੀਤੀ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਹੀ ਪੰਜਾਬੀਆਂ ਦੀ ਮਾਂ ਪਾਰਟੀ ਹੈ-ਬਿੱਲੂ, ਖੋਖ ਕਿਹਾ, ਪੰਜਾਬ ਵਾਸੀ ਸ਼੍ਰੋਅਦ ਦੀ ਸਰਕਾਰ ਬਣਾਉ...
Ad Position 24