ਭਾਜਪਾ ਆਗੂ ਕਰੁਣ ਕੌੜਾ ਦੇ ਖ਼ਿਲਾਫ਼ 2 ਕਰੋੜ 31 ਲੱਖ ਦੀ ਧੋਖਾਧੜੀ ਦੇ ਦੋਸ਼ ’ਚ ਕੇਸ ਦਰਜ
ਪਟਿਆਲਾ, 11 ਨਵੰਬਰ (ਮਨਦੀਪ ਸਿੰਘ ਖਰੌੜ)-ਭਾਜਪਾ ਆਗੂ ਕਰੁਣ ਕੌੜਾ ਦੇ ਖ਼ਿਲਾਫ਼ ਥਾਣਾ ਸਿਵਲ ਲਾਈਨ ਦੀ ਪੁਲਸ ਨੇ 2 ਕਰੋੜ 31 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਨਿਤਿਨ ਅਗਰਵਾਲ ਪੁੱਤਰ ਸਤੀਸ਼ ਚੰਦਰ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਹ ਗਿਲਾਸ ਬੋਤਲ ਟਰੇਡਿੰਗ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਕਰੁਣ ਕੋੜਾ ਐਮ.
ਪਟਿਆਲਾ, 11 ਨਵੰਬਰ (ਮਨਦੀਪ ਸਿੰਘ ਖਰੌੜ)-ਭਾਜਪਾ ਆਗੂ ਕਰੁਣ ਕੌੜਾ ਦੇ ਖ਼ਿਲਾਫ਼ ਥਾਣਾ ਸਿਵਲ ਲਾਈਨ ਦੀ ਪੁਲਸ ਨੇ 2 ਕਰੋੜ 31 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਨਿਤਿਨ ਅਗਰਵਾਲ ਪੁੱਤਰ ਸਤੀਸ਼ ਚੰਦਰ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਹ ਗਿਲਾਸ ਬੋਤਲ ਟਰੇਡਿੰਗ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਕਰੁਣ ਕੋੜਾ ਐਮ.ਡੀ. ਕਾਇਆ ਸਪਿਰਟਸ ਬੱਚਸ ਇੰਟਰਪ੍ਰਾਈਜਜ ਮਿਲਿਆ, ਜਿਸ ਨੇ ਦੱਸਿਆ ਕਿ ਉਸ ਦੀ ਲੁਧਿਆਣਾ ਵਿਖੇ ਸ਼ਰਾਬ ਦੀ ਫੈਕਟਰੀ ਹੈ ਅਤੇ ਉਸ ਨੂੰ ਇਸ ਫੈਕਟਰੀ ਲਈ ਕੱਚ ਦੀਆਂ ਬੋਤਲਾਂ ਦੀ ਜ਼ਰੂਰਤ ਹੈ, ਕਰੁਣ ਕੋੜਾ ਨੇ ਉਸ ਤੋਂ ਰਜਿਸਟਰਡ ਬੋਤਲਾਂ ਦੀ ਡਾਈ ਤਿਆਰ ਕਰਵਾਈ ਅਤੇ ਉਸ ਨੇ ਮੰਗ ਅਨੁਸਾਰ ਮਾਲ ਤਿਆਰ ਕੀਤਾ ਅਤੇ ਸਮੇਂ ਸਮੇਂ ਮਾਲ ਭੇਜਦਾ ਰਿਹਾ। ਸ਼ਿਕਾਇਤਕਰਤਾ ਦੇ ਮੁਤਾਬਕ ਉਸ ਨੇ 1 ਅਪ੍ਰੈਲ 2020 ਤੋਂ 26 ਨਵੰਬਰ 2023 ਤੱਕ ਕਰੁੜ ਕੌੜਾ ਨੂੰ 2 ਕਰੋੜ 40 ਲੱਖ 48 ਹਜ਼ਾਰ ਰੁਪਏ ਦਾ ਮਾਲ ਭੇਜਿਆ ਅਤੇ ਕਰੁਣ ਕੋੜਾ ਨੇ ਉਸ ਨੂੰ 90 ਲੱਖ 48 ਹਜ਼ਾਰ ਰੁਪਏ ਆਨ ਲਾਈਨ ਪੇਮੈਂਟ ਕੀਤੀ ਅਤੇ ਇਸ ਤਰ੍ਹਾਂ 1 ਕਰੋੜ 50 ਲੱਖ ਰੁਪਏ ਦੀ ਧੋਖਾਧੜੀ ਕੀਤੀ। ਇਸੇ ਤਰ੍ਹਾਂ ਪ੍ਰਭੂ ਕੋਲ ਨਾਲ 21 ਲੱਖ 60 ਹਜ਼ਾਰ ਅਤੇ ਜਗਜੀਤ ਸਿੰਘ ਨਾਲ 60 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਮੁਤਾਬਕ ਕਰੁਣ ਕੋੜਾ ਨੂੰ ਪੜ੍ਹਤਾਲ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਪਰ ਉਹ ਸ਼ਾਮਲ ਨਹੀਂ ਹੋਇਆ। ਇਸ ਲਈ ਪੁਲਿਸ ਨੇ ਕਰੁਣ ਕੋੜਾ ਦੇ ਖਿਲਾਫ 318(4) ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਕਰੁਣ ਕੋੜਾ ਨੇ ਕਿਹਾ ਕਿ ਇਹ ਕੇਸ ਰਾਜਸੀ ਰੰਜਿਸ ਦੇ ਅਧਾਰ ’ਤੇ ਦਰਜ ਕੀਤਾ ਗਿਆ ਹੈ, ਉਸ ਦਾ ਪੱਖ ਜਾਣੇ ਤੋਂ ਬਿਨ੍ਹਾ ਹੀ ਉਸ ’ਤੇ ਕੇਸ ਦਰਜ ਕਰ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਉਸ ਨੂੰ ਨਿਆਂਪਾਲਿਕਾ ’ਤੇ ਪੂਰਨ ਭਰੋਸਾ ਹੈ।