03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਪੁੱਤਰ ਬਚਿੱਤਰ ਸਿੰਘ ਵੜੈਚ ਦੇ ਕਾਰੋਬਾਰੀ ਸਥਾਨਾਂ ’ਤੇ ਛਾਪੇਮਾਰੀ ਅਕਾਲੀ ਦਲ ਨੇ ‘ਆਪ’ ’ਤੇ ਸਿਆਸੀ ਕਿੜ ਕੱਢਣ ਦੇ ਲਾਏ ਦੋਸ਼

ਪਾਤੜਾਂ, 2 ਨਵੰਬਰ (ਜਗਦੀਸ਼ ਸਿੰਘ ਕੰਬੋਜ): ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਨਾਲ ਸੰਬੰਧਿਤ ਜ਼ੋਨ ਗੁਲਾਹੜ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਟਿਕਟ ’ਤੇ ਜਿੱਤੇ ਬੀਬੀ ਗੁਰਜੀਤ ਕੌਰ ਦੇ ਪੁੱਤਰ ਸਰਪੰਚ ਬਚਿੱਤਰ ਸਿੰਘ ਵੜੈਚ ਦੇ ਸੰਗਰੂਰ ਰੋਡ ’ਤੇ ਬਣੇ ਮੈਰਿਜ ਪੈਲੇਸ ਤੇ ਸ਼ਰਾਬ ਦੇ ਠੇਕਿਆਂ ’ਤੇ ਐਕਸਾਈਜ, ਪੁੱਡਾ ਤੇ ਪਾਵਰਕਾਮ ਦੀਆਂ ਟੀਮਾਂ ਵੱਲੋਂ ਅਚਨਚੇਤੀ ਛਾਪੇਮਾਰੀ ਕੀਤੀ ਗਈ। ਲੰਬਾ ਸਮਾਂ ਚੱਲੀ ਇਸ ਛਾਪੇਮਾਰੀ ਮਗਰੋਂ ਹਲਕਾ ਸ਼ੁਤਰਾਣਾ ਦੀ ਸਿਆਸਤ ਗਰਮਾ ਗਈ।

Ad Position 21
No active advertisement
ਅਜੀਤ ਡੈਸਕ 03-11-2026
ਪਾਤੜਾਂ, 2 ਨਵੰਬਰ (ਜਗਦੀਸ਼ ਸਿੰਘ ਕੰਬੋਜ): ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਨਾਲ ਸੰਬੰਧਿਤ ਜ਼ੋਨ ਗੁਲਾਹੜ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਟਿਕਟ ’ਤੇ ਜਿੱਤੇ ਬੀਬੀ ਗੁਰਜੀਤ ਕੌਰ ਦੇ ਪੁੱਤਰ ਸਰਪੰਚ ਬਚਿੱਤਰ ਸਿੰਘ ਵੜੈਚ ਦੇ ਸੰਗਰੂਰ ਰੋਡ ’ਤੇ ਬਣੇ ਮੈਰਿਜ ਪੈਲੇਸ ਤੇ ਸ਼ਰਾਬ ਦੇ ਠੇਕਿਆਂ ’ਤੇ ਐਕਸਾਈਜ, ਪੁੱਡਾ ਤੇ ਪਾਵਰਕਾਮ ਦੀਆਂ ਟੀਮਾਂ ਵੱਲੋਂ ਅਚਨਚੇਤੀ ਛਾਪੇਮਾਰੀ ਕੀਤੀ ਗਈ। ਲੰਬਾ ਸਮਾਂ ਚੱਲੀ ਇਸ ਛਾਪੇਮਾਰੀ ਮਗਰੋਂ ਹਲਕਾ ਸ਼ੁਤਰਾਣਾ ਦੀ ਸਿਆਸਤ ਗਰਮਾ ਗਈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਤੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਿਆਸੀ ਕਿੜ ਕੱਡਣ ਦੇ ਦੋਸ਼ ਲਾਏ ਹਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਤੇ ਬਾਬੂ ਕਬੀਰ ਦਾਸ ਨੇ ਕਿਹਾ ਹੈ ਕਿ ਬਚਿੱਤਰ ਸਿੰਘ ਵੜੈਚ ਅਕਾਲੀ ਦਲ ਦਾ ਜੁਝਾਰੂ ਸਿਪਾਹੀ ਹੈ ਤੇ ਪਿਛਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਕੇ ਉਸਨੇ ‘ਆਪ’ ਆਗੂ ਨਵਲਦੀਪ ਸਿੰਘ ਮੌਲਵੀਵਾਲਾ ਨੂੰ ਭਾਰੀ ਵੋਟਾਂ ਨਾਲ ਹਰਾਇਆ ਸੀ। ਇਸ ਕਰ ਕੇ ‘ਆਪ’ ਦੇ ਆਗੂਆਂ ਵੱਲੋਂ ਸਿਆਸੀ ਕਿੜ ਕੱਡਣ ਲਈ ਮੈਰਿਜ ਪੈਲਸ ’ਤੇ ਛਾਪੇਮਾਰੀ ਕਰਵਾਈ ਗਈ ਹੈ। ਉਨ੍ਹਾਂ ਕਿ ਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕਰ ਲਈ ਸੀ ਪਰ ਹੁਣ ਇਸ ਦੇ ਆਗੂ ਘਟੀਆ ਰਾਜਨੀਤੀ ’ਤੇ ਉਤਰ ਆਏ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕੁਲਦੀਪ ਸਿੰਘ ਨਸੂਪੁਰ, ਪੀ.ਏ.ਡੀ.ਬੀ. ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਅਜੈਬ ਸਿੰਘ ਮੱਲੀ, ਤੇਜਵੀਰ ਸਿੰਘ ਖਾਂਗ, ਨਿਸ਼ਾਨ ਸਿੰਘ ਸਮਾਣਾ ਤੇ ਗੋਪਾਲ ਦਾਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯੂਥ ਆਗੂ ਜੱਸਾ ਖੋਖ ਦੇ ਘਰ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਬਜ਼ੁਰਗ ਔਰਤ ਦੀ ਸੋਨੇ ਦੀ ਵਾਲੀ ਝਪਟੀ
Ad Position 24