29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਫ਼ੌਜੀ ਤੇ ਉਸ ਦੀ ਘਰਵਾਲੀ ਬੈਠੇ ਸੜਕ ’ਤੇ, ਪੁਲਿਸ ’ਤੇ ਲਗਾਏ ਕੁੱਟਮਾਰ ਦੇ ਦੋਸ਼

ਪਟਿਆਲਾ, 28 ਅਕਤੂਬਰ (ਮਨਦੀਪ ਸਿੰਘ ਖਰੌੜ)- ਪਿਛਲੇ ਦਿਨੀਂ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਦਾਖ਼ਲ ਹੋਏ ਫ਼ੌਜੀ ਨੇ ਦੋਸ਼ ਲਗਾਇਆ ਕਿ 18 ਨੰਬਰ ਵਾਰਡ ਦੇ ਬਾਥਰੂਮਾਂ ਦੇ ਬਾਹਰ ਨਸ਼ਿਆਂ ਦੇ ਸੇਵਨ ਲਈ ਲਾਈਟਰ, ਸਰਿੰਜਾਂ ਤੇ ਹੋਰ ਸਮਗਰੀ ਪਈ ਹੈ। ਇਸ ਸੰਬੰਧੀ ਸੋਨੂੰ ਫ਼ੌਜੀ ਨੇ ਦੱਸਿਆ ਕਿ ਉਸ ਨੇ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੂੰ ਵੀ ਦੱਸਿਆ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ, ਪਰ ਬਾਅਦ ’ਚ ਪੁਲਿਸ ਉਸ ਨੂੰ ਆ ਕੇ ਧਮਕਾਉਣ ਲੱਗ ਪਈ।

Ad Position 21
No active advertisement
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਮੂਹਰੇ ਸੜਕ ’ਤੇ ਬੈਠ ਕੇ ਰੋਸ ਪ੍ਰਗਟ ਕਰਦਾ ਹੋਇਆ ਫ਼ੌਜੀ ਸੋਨੂੰ ਸਿੰਘ। ਅਜੀਤ ਤਸਵੀਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਪੀ. ਸਿਟੀ ਮੋਹਿਤ ਅਗਰਵਾਲ। ਅਜੀਤ ਤਸਵੀਰ 29-10-2026
ਪਟਿਆਲਾ, 28 ਅਕਤੂਬਰ (ਮਨਦੀਪ ਸਿੰਘ ਖਰੌੜ)- ਪਿਛਲੇ ਦਿਨੀਂ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਦਾਖ਼ਲ ਹੋਏ ਫ਼ੌਜੀ ਨੇ ਦੋਸ਼ ਲਗਾਇਆ ਕਿ 18 ਨੰਬਰ ਵਾਰਡ ਦੇ ਬਾਥਰੂਮਾਂ ਦੇ ਬਾਹਰ ਨਸ਼ਿਆਂ ਦੇ ਸੇਵਨ ਲਈ ਲਾਈਟਰ, ਸਰਿੰਜਾਂ ਤੇ ਹੋਰ ਸਮਗਰੀ ਪਈ ਹੈ। ਇਸ ਸੰਬੰਧੀ ਸੋਨੂੰ ਫ਼ੌਜੀ ਨੇ ਦੱਸਿਆ ਕਿ ਉਸ ਨੇ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੂੰ ਵੀ ਦੱਸਿਆ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ, ਪਰ ਬਾਅਦ ’ਚ ਪੁਲਿਸ ਉਸ ਨੂੰ ਆ ਕੇ ਧਮਕਾਉਣ ਲੱਗ ਪਈ। ਕੱਲ੍ਹ ਰਾਤੀਂ ਪਤਾ ਨਹੀਂ ਅਜਿਹਾ ਕੀ ਹੋਇਆ ਕਿ ਫ਼ੌਜੀ ਤੇ ਉਸ ਦੇ ਪਤਨੀ ਹਸਪਤਾਲ ਦੇ ਮੇਨ ਗੇਟ ਮੂਹਰੇ ਆ ਕੇ ਬੈਠ ਗਏ ਤੇ ਪੁਲਿਸ ਫ਼ੌਜੀ ਨੂੰ ਜਬਰੀ ਚੁੱਕ ਕੇ ਲੈ ਗਏ। ਇਸ ਦੌਰਾਨ ਫ਼ੌਜੀ ਸੋਨੂੰ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਸ ਦੀ ਕੁੱਟਮਾਰ ਕੀਤੀ ਹੈ ਤੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਿਹੋ ਜਿਹਾ ਕਾਨੂੰਨ ਹੈ ਜਿੱਥੇ ਇਕ ਫ਼ੌਜੀ ਦੀਆਂ ਸ਼ਰੇਆਮ ਸੜਕ ’ਤੇ ਪਗਾਂ ਲਾਹੀਆਂ ਜਾ ਰਹੀਆਂ ਹਨ ਤੇ ਉਸ ਨੂੰ ਸੜਕ ’ਤੇ ਉਸ ਨੂੰ ਅਤੇ ਉਸ ਦੀ ਪਤਨੀ ਦੀ ਬੇਇੱਜ਼ਤੀ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਉਸ ਦਾ ਕਸੂਰ ਸਿਰਫ਼ ਇੰਨਾ ਹੀ ਹੈ ਕਿ ਉਸ ਨੇ ਹਸਪਤਾਲ ’ਚ ਨਸ਼ੇ ਦੀ ਸਮਗਰੀ ਪਏ ਹੋਣ ਬਾਰੇ ਦੱਸਿਆ ਸੀ। ਦੂਜੇ ਪਾਸੇ ਐਸ.ਪੀ. ਸਿਟੀ ਮੋਹਿਤ ਅਗਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੋਨੂੰ ਫ਼ੌਜੀ ਦੇ ਘਰਦਿਆਂ ਨੇ ਦੱਸਿਆ ਹੈ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੈ। ਮੁੱਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਉਹ ਆਪਣੀ ਛੁੱਟੀ ਵਧਾਉਣ ਲਈ ਅਜਿਹਾ ਕੁੱਝ ਕਰ ਰਿਹਾ ਸੀ ਤੇ ਜਦੋਂ ਉਹ ਹਸਪਤਾਲ ’ਚ ਹੰਗਾਮਾ ਕਰਨ ਲੱਗ ਪਿਆ ਤਾਂ ਇਕ ਡਾਕਟਰ ਨੇ ਉਸ ਦੀ ਪੁਲਿਸ ਕੋਲ ਕੀਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਇਹ ਗ਼ਲਤ ਵੀਡੀਓ ਬਣਾ ਕੇ ਹਸਪਤਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਉਸ ਨੂੰ ਪੁਲਿਸ ਅਫ਼ਸਰਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਬਦਤਮੀਜ਼ੀ ਕੀਤੀ। ਐਸ. ਪੀ. ਅਗਰਵਾਲ ਨੇ ਦੱਸਿਆ ਕਿ ਇਹ ਨਸ਼ਾ ਛੁਡਾਊ ਵਾਰਡ ਹੈ ਇੱਥੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਦਾਖ਼ਲ ਕੀਤਾ ਜਾਂਦਾ ਹੈ ਤੇ ਉਨ੍ਹਾਂ ਦਾ ਸਾਜ਼ੋ ਸਮਾਨ ਤਲਾਸ਼ੀ ਦੌਰਾਨ ਬਾਹਰ ਕੱਢਿਆ ਜਾਂਦਾ ਹੈ। ਪੁਲਿਸ ਨੇ ਫ਼ੌਜੀ ਨਾਲ ਕੁੱਟਮਾਰ ਤੇ ਬਦਤਮੀਜ਼ੀ ਨਹੀਂ ਕੀਤਾ ਹੈ। ਬਾਅਦ ’ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਫ਼ੌਜੀ ਸੋਨੂੰ ਅਤੇ ਉਸ ਦੀ ਪਤਨੀ ਵਾਸੀਅਨ ਜ਼ਿਲ੍ਹਾ ਮਾਨਸਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾ ਸਤਿਕਾਰ ਭੇਟ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਸੁੱਕਾ ਝੋਨਾ ਹੀ ਮੰਡੀਆਂ ’ਚ ਲਿਆਉਣ ਦੀ ਅਪੀਲ ਝੋਨੇ ਦੀ ਖ਼ਰੀਦ, ਚੁਕਾਈ ਅਤੇ...
Ad Position 24