28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਹਵਾਰਾ ਦੀ ਪੈਰੋਲ ਲਈ ਜੌੜਾਮਾਜਰਾ ਤੇ ਭਾਈ ਵੜੈਚ ਦੀ ਸਪੀਕਰ ਸੰਧਵਾਂ ਨਾਲ ਮੁਲਾਕਾਤ

ਸਮਾਣਾ, 28 ਅਕਤੂਬਰ (ਸਾਹਿਬ ਸਿੰਘ)- ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਮਾਮਲੇ ਵਿਚ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਭਾਈ ਬਗੀਚਾ ਸਿੰਘ ਵੜੈਚ ਰੱਤਾਖੇੜਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕਰਕੇ ਪੰਜਾਬ ਸਰਕਾਰ ਨੂੰ ਹਾਈਕੋਰਟ ਵਿਚ ਸਪਸ਼ਟ ਪੱਖ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨਾਲ ਵਿਸ਼ਵਜੀਤ ਸਿੰਘ ਰੱਤਾਖੇੜਾ, ਭਗਵਾਨ ਸਿੰਘ ਚਾਂਦ ਚੱਕ, ਸੁਖਰਾਜ ਸਿੰਘ ਕਲੇਰ ਅਸਮਾਨਪੁਰ, ਅਵਤਾਰ ਸਿੰਘ ਬਿੱਲਾ ਰੱਤਾਖੇੜਾ ਅਤੇ ਬਾਪੂ ਗੁਰਚਰਨ ਸਿੰਘ ਵੀ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 29-10-2026
ਸਮਾਣਾ, 28 ਅਕਤੂਬਰ (ਸਾਹਿਬ ਸਿੰਘ)- ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਮਾਮਲੇ ਵਿਚ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਭਾਈ ਬਗੀਚਾ ਸਿੰਘ ਵੜੈਚ ਰੱਤਾਖੇੜਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕਰਕੇ ਪੰਜਾਬ ਸਰਕਾਰ ਨੂੰ ਹਾਈਕੋਰਟ ਵਿਚ ਸਪਸ਼ਟ ਪੱਖ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨਾਲ ਵਿਸ਼ਵਜੀਤ ਸਿੰਘ ਰੱਤਾਖੇੜਾ, ਭਗਵਾਨ ਸਿੰਘ ਚਾਂਦ ਚੱਕ, ਸੁਖਰਾਜ ਸਿੰਘ ਕਲੇਰ ਅਸਮਾਨਪੁਰ, ਅਵਤਾਰ ਸਿੰਘ ਬਿੱਲਾ ਰੱਤਾਖੇੜਾ ਅਤੇ ਬਾਪੂ ਗੁਰਚਰਨ ਸਿੰਘ ਵੀ ਹਾਜ਼ਰ ਸਨ। ਇਹ ਮੁਲਾਕਾਤ ਭਾਈ ਹਵਾਰਾ ਦੀ ਰਿਹਾਈ ਲਈ ਸਾਜਗਾਰ ਹੋ ਸਕਦੀ ਹੈ। ਭਾਈ ਬਗੀਚਾ ਸਿੰਘ ਨੇ ਕਿਹਾ ਕਿ ਪੈਰੋਲ ਮਿਲਣ ਨਾਲ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ ਅਤੇ ਇਸ ਮਾਮਲੇ ਵਿਚ ਸਰਕਾਰ ਵਲੋਂ ਸਕਾਰਾਤਮਕ ਰੁਖ਼ ਦੀ ਉਮੀਦ ਹੈ। ਭਾਈ ਬਗੀਚਾ ਸਿੰਘ ਅਨੁਸਾਰ, ਸਪੀਕਰ ਸੰਧਵਾਂ ਨੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਮੌਜੂਦਗੀ ਵਿਚ ਐਡਵੋਕੇਟ ਜਨਰਲ ਪੰਜਾਬ ਨਾਲ ਫ਼ੋਨ ’ਤੇ ਗੱਲ ਕਰਕੇ ਅਗਲੀ ਸੁਣਵਾਈ ਦੌਰਾਨ ਸਰਕਾਰ ਦਾ ਪੱਖ ਰੱਖਣ ਦੀ ਬੇਨਤੀ ਕੀਤੀ। ਭਾਈ ਵੜੈਚ ਨੇ ਦੱਸਿਆ ਕਿ ਇਸ ਦੌਰਾਨ ਭਾਈ ਪਰਮਜੀਤ ਸਿੰਘ ਪਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਦੀ ਰਿਹਾਈ ਨਾਲ ਸੰਬੰਧਿਤ ਮਾਮਲੇ ਵੀ ਚਰਚਾ ਵਿਚ ਆਏ। ਭਾਈ ਬਗੀਚਾ ਸਿੰਘ ਨੇ ਪਟਿਆਲਾ ਅਤੇ ਰੋਪੜ ਦੇ ਪੁਲਿਸ ਮੁਖੀਆਂ ਨੂੰ ਰਿਹਾਈ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ, ਜਿਸ ’ਤੇ ਸਪੀਕਰ ਨੇ ਦੋਵੇਂ ਅਧਿਕਾਰੀਆਂ ਨਾਲ ਫ਼ੋਨ ’ਤੇ ਗੱਲ ਕੀਤੀ। ਚੇਤੇ ਰਹੇ ਕਿ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵਿਧਾਨ ਸਭਾ ਵਿਚ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਤੇ ਰਿਹਾਈ ਦੀ ਮੰਗ ਉਠਾਈ ਹੈ।
Ad Position 22
No active advertisement
ਪਿਛਲੀ ਖ਼ਬਰ ਚੌਧਰੀ ਦੇ ਬਾਰ ਕੌਂਸਲ ਦੇ ਕੋ ਚੇਅਰਮੈਨ ਬਣਨ ਦੀ ਖੁਸ਼ੀ ’ਚ ਸਮਾਣਾ ਬਾਰ ’ਚ ਲੱਡੂ ਵੰਡੇ ਅਗਲੀ ਖ਼ਬਰ ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ
Ad Position 24