28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮਾਈ ਭਾਗੋ ਬਿਗ੍ਰੇਡ ਨੇ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਪਟਿਆਲਾ, 28 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਾਈ ਭਾਗੋ ਬਿਗ੍ਰੇਡ ਵਲੋਂ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਕਰਵਾ ਕੇ ਮਨਾਇਆ ਗਿਆ, ਜਿਸ ਵਿਚ 7 ਸਕੂਲਾਂ ਨੇ ਸ਼ਮੂਲੀਅਤ ਕੀਤੀ ਤੇ 5 ਟੀਮਾਂ ਨੇ ਜਿੱਤ ਹਾਸਲ ਕੀਤੀ। ਇਨ੍ਹਾਂ ਮੁਕਾਬਲਿਆਂ ਵਿਚ ਬੀ.

Ad Position 21
No active advertisement
ਅਜੀਤ ਡੈਸਕ 29-10-2026
ਪਟਿਆਲਾ, 28 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਾਈ ਭਾਗੋ ਬਿਗ੍ਰੇਡ ਵਲੋਂ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਕਰਵਾ ਕੇ ਮਨਾਇਆ ਗਿਆ, ਜਿਸ ਵਿਚ 7 ਸਕੂਲਾਂ ਨੇ ਸ਼ਮੂਲੀਅਤ ਕੀਤੀ ਤੇ 5 ਟੀਮਾਂ ਨੇ ਜਿੱਤ ਹਾਸਲ ਕੀਤੀ। ਇਨ੍ਹਾਂ ਮੁਕਾਬਲਿਆਂ ਵਿਚ ਬੀ. ਐਨ. ਖ਼ਾਲਸਾ ਸਕੂਲ ਪਹਿਲੇ ਸਥਾਨ ’ਤੇ ਆ ਕੇ ਨਕਦ 1000 ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਗੁਰਮਤਿ ਅਕੈਡਮੀ ਮਿਹਰ ਸਿੰਘ ਕਾਲੋਨੀ ਦੂਜੀ ਪੁਜੀਸ਼ਨ ਤੇ ਤੀਜੇ ਨੰਬਰ ’ਤੇ ਢੁਡਿਆਲ ਖਾਲਸਾ ਸਕੂਲ ਰਿਹਾ। ਪੰਜਵਾਂ ਸਥਾਨ ਗੁਰੂ ਹਰਿਗੋਬਿੰਦ ਮਿਸ਼ਨ ਸਕੂਲ ਨੇ ਪ੍ਰਾਪਤ ਕੀਤਾ। ਉਕਤ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਤੇ ਧਾਰਮਿਕ ਸਾਹਿਤ ਵੰਡਿਆ ਗਿਆ। ਬਿਗ੍ਰੇਡ ਵਲੋਂ ਵਧੀਆ ਰਿਫਰੈਸ਼ਮੈਂਟ ਦੇਣ ਦੇ ਨਾਲ-ਨਾਲ ਡਾ. ਕੁਲਵੰਤ ਕੌਰ ਤੇ ਪ੍ਰੋ. ਗੁਰਪ੍ਰੀਤ ਕੌਰ ਨੇ ਗੁਰੂ ਰਾਮਦਾਸ ਜੀ ਦੇ ਗੌਰਵਮਈ ਪਿਛੋਕੜ ਤੇ ਬਾਣੀ ਬਾਰੇ ਚਾਨਣਾ ਪਾਇਆ। ਬੀਬਾ ਰਮਨਦੀਪ ਕੌਰ ਖਾਲਸਾ ਨੇ ਮੂਲਮੰਤਰ ਤੇ ਲਾਵਾਂ ਬਾਰੇ ਬੱਚਿਆਂ ਨੂੰ ਸੋਝੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਸਿੰਘ, ਪ੍ਰਿੰਸੀਪਲ ਸੁਰਿੰਦਰ ਕੌਰ ਤੇ ਬੀਬੀ ਹਰਦੀਪ ਕੌਰ ਖ਼ਾਲਸਾ ਵੀ ਬੱਚਿਆਂ ਨੂੰ ਮੁਖਾਤਿਬ ਹੋਏ। ਇਹ ਇਕ ਯਾਦਗਾਰੀ ਪ੍ਰਸ਼ਨੋਤਰੀ ਮੁਕਾਬਲਾ ਸੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ’ਵਰਸਿਟੀ ਦੇ ਭਾਈ ਘਨੱਈਆ ਹੈਲਥ ਸੈਂਟਰ ਵਲੋਂ 24 ਘੰਟੇ ਕੰਮ ਕਰਨ ਵਾਲਾ ਹੈਲਪਲਾਈਨ ਨੰਬਰ ਜਾਰੀ ਅਗਲੀ ਖ਼ਬਰ ਸੰਗਰੂਰ ਮਹਾਂਰੈਲੀ ਦੀਆਂ ਤਿਆਰੀਆਂ ਤੇਜ਼ ਪਿੰਡਾਂ ’ਚ ਬੈਠਕਾਂ ਦਾ ਦੌਰ ਜਾਰੀ- ਨਿਰਮਲ ਭੱਟੀਆਂ
Ad Position 24