-ਮਾਮਲਾ ਰੁੱਖਾਂ ਲਈ ਰਾਖਵੀਂ ਜਗ੍ਹਾ ’ਤੇ ਨਿੱਜੀ ਸਵਾਰਥ ਲਈ ਕਬਜ਼ੇ ਦਾ-
ਦੋ ਸਾਲ ਪਹਿਲਾਂ ਵਣ ਵਿਭਾਗ ਵਲੋਂ ਲਗਾਏ ਬੂਟੇ ਕੀਤੇ ਨਸ਼ਟ, ਜੰਗਲਾਤ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ
ਭੁੱਨਰਹੇੜੀ, 26 ਅਕਤੂਬਰ (ਧਨਵੰਤ ਸਿੰਘ)-ਪਟਿਆਲਾ-ਪਿਹੋਵਾ-ਚੀਕਾ ਮੁੱਖ ਮਾਰਗ ’ਤੇ ਸ਼ਹਿਰ ਤੋਂ ਕਰੀਬ ਦੋ ਢਾਈ ਕਿਲੋਮੀਟਰ ਦੂਰ ਘਲੋੜੀ ਪਿੰਡ ਨੇੜੇ ਵਣ ਵਿਭਾਗ ਦੀ ਰਾਖਵੀਂ ਗਰੀਨ ਪੱਟੀ ਵਾਲੀ ਥਾਂ ’ਤੇ ਇਕ ਵਿਅਕਤੀ ਵੱਲੋਂ ਬੂਟੇ ਨਸ਼ਟ ਕਰਕੇ ਜਗ੍ਹਾ ਪੱਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਖਤਾਂ ਲਈ ਇਸ ਰਾਖਵੀਂ ਥਾਂ ’ਤੇ ਵਣ ਵਿਭਾਗ ਵੱਲੋਂ ਕਰੀਬ ਦੋ ਸਾਲ ਪਹਿਲਾਂ ਹਰਿਆਵਲ ਵਧਾਉਣ ਦੇ ਉਦੇਸ਼ ਨਾਲ ਬੂੱਟੇ ਲਗਾਏ ਸਨ ਜੋ ਹੁਣ ਨਜ਼ਰ ਨਹੀਂ ਆ ਰਹੇ, ਇਸ ਥਾਂ ਨੂੰ ਇਕ ਮੈਰਿਜ ਪੈਲੇਸ ਦੇ ਮਾਲਕ ਵਲੋਂ ਨਿੱਜੀ ਸਵਾਰਥ ਲਈ ਵਰਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪ
ਪਟਿਆਲਾ ਪਿਹੋਵਾ, ਚੀਕਾਂ ਮਾਰਗ ਨੇੜੇ ਪਿੰਡ ਘਲੋੜੀ ਇੱਕ ਨਿੱਜੀ ਪੈਲੇਸ ਦੇ ਬਾਹਰ ਵਣ ਵਿਭਾਗ ਦੀ ਰਾਖਵੀ ਜਮੀਨ ਤੇ ਹੋ ਰਹੀ ਨਾਜਾਇਜ਼ ਕਬਜ਼ੇ ਦਾ ਦ੍ਰਿਸ਼। ਅਜੀਤ ਤਸਵੀਰ
27-10-2026
ਭੁੱਨਰਹੇੜੀ, 26 ਅਕਤੂਬਰ (ਧਨਵੰਤ ਸਿੰਘ)-ਪਟਿਆਲਾ-ਪਿਹੋਵਾ-ਚੀਕਾ ਮੁੱਖ ਮਾਰਗ ’ਤੇ ਸ਼ਹਿਰ ਤੋਂ ਕਰੀਬ ਦੋ ਢਾਈ ਕਿਲੋਮੀਟਰ ਦੂਰ ਘਲੋੜੀ ਪਿੰਡ ਨੇੜੇ ਵਣ ਵਿਭਾਗ ਦੀ ਰਾਖਵੀਂ ਗਰੀਨ ਪੱਟੀ ਵਾਲੀ ਥਾਂ ’ਤੇ ਇਕ ਵਿਅਕਤੀ ਵੱਲੋਂ ਬੂਟੇ ਨਸ਼ਟ ਕਰਕੇ ਜਗ੍ਹਾ ਪੱਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਖਤਾਂ ਲਈ ਇਸ ਰਾਖਵੀਂ ਥਾਂ ’ਤੇ ਵਣ ਵਿਭਾਗ ਵੱਲੋਂ ਕਰੀਬ ਦੋ ਸਾਲ ਪਹਿਲਾਂ ਹਰਿਆਵਲ ਵਧਾਉਣ ਦੇ ਉਦੇਸ਼ ਨਾਲ ਬੂੱਟੇ ਲਗਾਏ ਸਨ ਜੋ ਹੁਣ ਨਜ਼ਰ ਨਹੀਂ ਆ ਰਹੇ, ਇਸ ਥਾਂ ਨੂੰ ਇਕ ਮੈਰਿਜ ਪੈਲੇਸ ਦੇ ਮਾਲਕ ਵਲੋਂ ਨਿੱਜੀ ਸਵਾਰਥ ਲਈ ਵਰਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੰਗਲਾਤ ਵਿਭਾਗ ਦੀ ਜਗ੍ਹਾ ਨੂੰ ਨਿੱਜੀ ਸਵਾਰਥ ਲਈ ਵਰਤੋਂ ਕਰਨ ਅਤੇ ਪੌਦਿਆਂ ਦੇ ਨੁਕਸਾਨ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ‘ਤੇ ਸਵਾਲ ਉੱਠ ਰਹੇ ਹਨ। ਕਿਉਂ ਕਿ ਦਰਖਤਾਂ ਲਈ ਇਸ ਰਾਖਵੀਂ ਜਗ੍ਹਾ ‘ਤੇ ਵਣ ਵਿਭਾਗ ਨੇ ਦੇਖ ਰੇਖ ਲਈ ਗਾਰਡ, ਬਲਾਕ ਅਫ਼ਸਰ ਅਤੇ ਹੋਰ ਕਰਮਚਾਰੀ ਤੈਨਾਤ ਕੀਤੇ ਹੋਏ ਹਨ। ਜਿਨ੍ਹਾਂ ਦੀ ਤੈਨਾਤੀ ਤੋਂ ਬਾਅਦ ਵੀ ਜੰਗਲਾਤ ਦੀ ਜਗ੍ਹਾ ’ਤੇ ਕਬਜ਼ੇ ਅਤੇ ਪੌਦੇ ਨਸ਼ਟ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਹਰਿਆਵਲ ਵਾਲੀਆਂ ਥਾਵਾਂ ਅਤੇ ਦਰੱਖਤਾਂ ਦੀ ਸੰਭਾਲ ਲਈ ਵਣ ਵਿਭਾਗ ਸਮੇਤ ਸਬੰਧਿਤ ਸਰਕਾਰੀ ਵਿਭਾਗਾਂ ਦੀ ਜ਼ਿੰਮੇਵਾਰੀ ਬਣਦੀ ਹੈ। ਅਜਿਹੇ ਵਿੱਚ ਜੇਕਰ ਰਾਖਵੀਂ ਗਰੀਨ ਪੱਟੀ ’ਤੇ ਨਿਯਮਾਂ ਦੇ ਉਲਟ ਜਗ੍ਹਾ ਨੂੰ ਪੱਕਾ ਕੀਤਾ ਜਾਂ ਲਗਾਏ ਗਏ ਪੌਦਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਲਾਕੇ ਵਿਚ ਇਸ ਮਾਮਲੇ ਨੂੰ ਲੈ ਕੇ ਵਣ ਵਿਭਾਗ ਅਤੇ ਪ੍ਰਸ਼ਾਸਨ ਦੀ ਕਾਰਵਾਈ ਬਾਰੇ ਸਵਾਲ ਉੱਠ ਰਹੇ ਹਨ। ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਬੰਧਿਤ ਜਗ੍ਹਾ ਦੀ ਉੱਚ ਅਧਿਕਾਰੀਆ ਵੱਲੋਂ ਮੌਕੇ ਦਾ ਨਿਰੀਖਣ ਕਰ, ਜ਼ਮੀਨ ਦੇ ਰਿਕਾਰਡ ਅਤੇ ਬੂਟੇ ਲਗਾਉਣ ਸੰਬੰਧੀ ਵੇਰਵਿਆਂ ਦੀ ਜਾਂਚ ਕਰਨ ਅਤੇ ਬੇਨਿਯਮੀਆਂ ਦਾ ਤਥ ਜਨਤਕ ਕਰਕੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇ।