27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬਾਦਸ਼ਾਹਪੁਰ ਪੁਲਿਸ ਚੌਕੀ ਅੱਗੇ ਰਾਮਪੁਰ ਪੜਤਾ ਦੇ ਲੋਕਾਂ ਨੇ ਲਾਇਆ ਧਰਨਾ

ਪਾਤੜਾਂ, 26 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਰਾਮਪੁਰ ਪੜਤਾ ਦੇ ਕਿਸਾਨ ਸੁਖਵਿੰਦਰ ਸਿੰਘ ਵੱਲੋਂ ਪਿੰਡ ਵਾਸੀਆਂ ਸਮੇਤ ਪੁਲਿਸ ਚੌਂਕੀ ਅੱਗੇ ਧਰਨਾ ਦਿੱਤਾ ਗਿਆ। ਰਾਜਨੀਤਿਕ ਆਗੂ ਸਰੂਪ ਸਿੰਘ ਸੰਧਾ ਦੀ ਅਗਵਾਈ ’ਚ ਧਰਨਾ ਦੇ ਰਹੇ ਸੁਖਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਪੁਲਿਸ ֹ’ ਤੇ ਦੁਰਵਿਹਾਰ ਕੀਤੇ ਜਾਣ ਦੇ ਦੋਸ਼ ਲਾਏ ਗਏ ਜਦੋਂ ਕਿ ਪੁਲਿਸ ਵਲੋਂ ਇਸ ਦਾ ਖੰਡਨ ਕੀਤਾ ਜਾ ਰਿਹਾ ਹੈ।

Ad Position 21
No active advertisement
ਬਾਦਸ਼ਾਹਪਰ ਪੁਲਿਸ ਚੌਂਕੀ ਅੱਗੇ ਧਰਨਾ ਦੇ ਰਹੇ ਪਿੰਡ ਰਾਮਪੁਰ ਪਡ਼ਤਾ ਦੇ ਵਾਸੀ। ਤਸਵੀਰ : ਜਗਦੀਸ਼ ਸਿੰਘ ਕੰਬੋਜ 27-10-2026
ਪਾਤੜਾਂ, 26 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਰਾਮਪੁਰ ਪੜਤਾ ਦੇ ਕਿਸਾਨ ਸੁਖਵਿੰਦਰ ਸਿੰਘ ਵੱਲੋਂ ਪਿੰਡ ਵਾਸੀਆਂ ਸਮੇਤ ਪੁਲਿਸ ਚੌਂਕੀ ਅੱਗੇ ਧਰਨਾ ਦਿੱਤਾ ਗਿਆ। ਰਾਜਨੀਤਿਕ ਆਗੂ ਸਰੂਪ ਸਿੰਘ ਸੰਧਾ ਦੀ ਅਗਵਾਈ ’ਚ ਧਰਨਾ ਦੇ ਰਹੇ ਸੁਖਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਪੁਲਿਸ ֹ’ ਤੇ ਦੁਰਵਿਹਾਰ ਕੀਤੇ ਜਾਣ ਦੇ ਦੋਸ਼ ਲਾਏ ਗਏ ਜਦੋਂ ਕਿ ਪੁਲਿਸ ਵਲੋਂ ਇਸ ਦਾ ਖੰਡਨ ਕੀਤਾ ਜਾ ਰਿਹਾ ਹੈ। ਧਰਨਾਕਾਰੀ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ 21 ਅਕਤੂਬਰ ਨੂੰ ਹਰਿਆਣਾ ਦੇ ਰਹਿਣ ਵਾਲੇ ਕੁਝ ਲੋਕ ਮੇਰੇ ਖੇਤ ’ਚੋਂ ਫਸਲ ਵੱਢ ਕੇ ਕੰਬਾਇਨ ਲੈ ਕੇ ਜਦੋਂ ਜਾਣ ਲੱਗੇ ਤਾਂ ਅਚਾਨਕ ਮੈਂ ਮੌਕੇ ਪਹੁੰਚ ਗਿਆ ਅਤੇ ਅਤੇ ਫਸਲ ਵੱਢ ਕੇ ਆਈ ਕੰਬਾਇਨ ਨੂੰ ਰੋਕ ਕੇ ਇਸ ਦੀ ਸੂਚਨਾ ਮੈਂ ਪੁਲਿਸ ਨੂੰ ਦਿੱਤੀ ਪਰ ਪੁਲਿਸ ਨੇ ਫਸਲ ਵੱਢਣ ਵਾਲਿਆਂ ਨਾਲ ਕੋਈ ਗੱਲਬਾਤ ਕਰਕੇ ਉਨ੍ਹਾਂ ਛੱਡ ਦਿੱਤਾ ਅਤੇ ਉਹ ਕੰਬਾਇਨ ਅਤੇ ਵੱਢੀ ਫਸਲ ਨੂੰ ਵੀ ਲੈ ਕੇ ਚਲੇ ਗਏ ਅਗਲੇ ਦਿਨ ਜਦੋਂ ਮੈਂ ਹਾਈਕੋਰਟ ਪੇਸ਼ੀ ਭੁਗਤ ਕੇ ਸ਼ਾਮ ਨੂੰ ਆਪਣੇ ਖੇਤ ਜਾ ਰਿਹਾ ਸੀ ਤਾਂ ਰਸਤੇ ਵਿਚ ਪੁਲਿਸ ਕਰਮਚਾਰੀ ਅਤੇ ਇਨ੍ਹਾਂ ਨਾਲ ਇੱਕ ਸਿਵਲ ਕੱਪੜਿਆਂ ’ਚ ਚੌਕੀਂ ਇੰਚਾਰਜ ਮੌਜੂਦ ਸੀ ਸੜਕ ’ਤੇ ਖੜ੍ਹੇ ਸਨ ਜਦੋਂ ਮੈਂ ਇਨ੍ਹਾਂ ਕੋਲ ਦੀ ਮੋਟਰਸਾਇਕਲ ’ਤੇ ਲੰਘਣ ਲੱਗਿਆ ਤਾਂ ਉਨ੍ਹਾਂ ਨੇ ਮੇਰੇ ਮੋਟਰਸਾਇਕਲ ਦੀ ਚਾਬੀ ਕੱਢ ਲਈ ਇਸ ’ਤੇ ਇਤਰਾਜ ਕਰਨ ’ਤੇ ਇਨ੍ਹਾਂ ਨੇ ਮੈਨੂੰ ਧੱਕੇ ਨਾਲ ਗੱਡੀ ਵਿੱਚ ਸੁਟ ਲਿਆ ਅਤੇ ਮੇਰੇ ਨਾਲ ਦਰੁਵਿਹਾਰ ਕੀਤਾ। ‘ਪੰਥਕ ਲਹਿਰ ਦੇ ਜਿਲ੍ਹਾ ਪ੍ਰਧਾਨ ਸਰੂਪ ਸਿੰਘ ਸੰਧਾ ਨੇ ਕਿਹਾ ਕਿ ਪੁਲਿਸ ਦੀ ਵਧੀਕੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪੀੜਤ ਗੁਰਸਿੱਖ ਦੇ ਕੀਤੇ ਗੇ ਅਪਮਾਨ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਦੂਜੀ ਧਿਰ ਵੱਲੋਂ ਗੁਰਮੀਤ ਸਿੰਘ ਵਾਸੀ ਪਿੰਡ ਮਾਜਰੀ ਨੇ ਕਿਹਾ ਹੈ ਕਿ ਅਸੀਂ ਆਪਣੀ ਜਮੀਨ ’ਚੋਂ ਝੋਨਾਂ ਵੱਢ ਰਹੇ ਸੀ ਸੁਖਵਿੰਦਰ ਸਿੰਘ ਵੱਲੋਂ ਕਟਰੌਲ ਰੂਮ ’ਤੇ ਕੀਤੇ ਗਏ ਫੋਨ ਮਗਰੋਂ ਆਈ ਪੁਲਿਸ ਨੇ ਇਸ ਸੰਬੰਧੀ ਪੜਤਾਲ ਕਰਨ ਮਗਰੋਂ ਸੱਚਾਈ ਨੂੰ ਦੇਖਦਿਆਂ ਸਾਨੂੰ ਭੇਜ ਦਿੱਤਾ ਸੀ ਇਸ ਜਮੀਨ ਸੰਬੰਧੀ ਹਾਈਕੋਰਟ ਵਿਚ ਕੇਸ ਚੱਲਦਾ ਹੈ ਪਰ ਕਿਸੇ ਤਰ੍ਹਾਂ ਦਾ ਸਟੇਅ ਕਿਸੇ ਵੀ ਧਿਰ ਨੂੰ ਅਦਾਲਤ ਨਹੀ ਦਿੱਤਾ ਹੈ। ਇਸ ਸੰਬੰਧੀ ਚੌਂਕੀ ਮੁਖੀ ਗਗਨਦੀਪ ਸਿੰਘ ਨੇ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਸਾਂਝੇ ਵਿਅਕਤੀਆਂ ਵੱਲੋਂ ਹੋਈ ਗਲਤ ਫਹਿਮੀ ਨੂੰ ਦੂਰ ਕਰ ਦਿੱਤਾ ਗਿਆ ਹੈ। ਜਦੋਂ ਕਿ ਧਰਨਾਕਰੀਆਂ ਨੇ ਕਿਹਾ ਪੁਲਿਸ ਵੱਲੋਂ ਕਾਗਜੀ ਕਾਰਵਾਈ ਪੂਰੀ ਕਰਕੇ ਦੋਸ਼ੀ ਧਿਰ ਦੇ ਖਿਲਾਫ ਕਰਵਾਈ ਕਰਨ ਦੇ ਦਿੱਤੇ ਗਏ ਭਰੋਸੇ ਮਗਰੋਂ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਰੁੱਖਾਂ ਲਈ ਰਾਖਵੀਂ ਜਗ੍ਹਾ ’ਤੇ ਨਿੱਜੀ ਸਵਾਰਥ ਲਈ ਕਬਜ਼ੇ ਦਾ- ਦੋ ਸਾਲ ਪਹਿਲਾਂ ਵਣ ਵਿਭਾਗ ਵਲੋਂ ਲਗਾਏ ਬੂਟੇ ਕੀ... ਅਗਲੀ ਖ਼ਬਰ ਸੂਬੇ ਵਿਚ ਨਸ਼ਿਆਂ ਤੇ ਅਮਨ-ਕਾਨੂੰਨ ਦੀ ਸਥਿਤੀ ਲਈ ‘ਆਪ’ ਸਰਕਾਰ ਜ਼ਿੰਮੇਵਾਰ-ਰਾਜੂ ਖੰਨਾ
Ad Position 24