ਪਿੰਡ ਦੇਧਨਾ ਵਿਖੇ ਨਸ਼ਾ ਤਸਕਰਾਂ ਖਿਲਾਫ਼ ਕੀਤੀ ਗਈ ਕਾਰਵਾਈ
ਪਾਤੜਾਂ, 22 ਅਕਤੂਬਰ (ਖਾਲਸਾ)- ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਦੇਧਨਾ ਵਿਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਖਿਲਾਫ਼ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰ ਦਾ ਘਰ ਢਾਇਆ ਗਿਆ। ਜਾਣਕਾਰੀ ਮੁਤਾਬਕ ਦੇਧਨਾ ਪਿੰਡ ਦੇ ਸਰਪੰਚ ਸੰਦੀਪ ਸਾਵਰਾਂ ਅਤੇ ਸਮੂਹ ਪੰਚਾਇਤ ਵਲੋਂ ਕਰਵਾਈ ਗਈ ਇਸ ਕਾਰਵਾਈ ਦੇ ਚਲਦਿਆਂ ਐੱਸ.
ਪ
ਪਿੰਡ ਦੇਧਨਾ ਵਿਖੇ ਨਸ਼ਾ ਤਸਕਰ ਦਾ ਘਰ ਢਾਉਂਦੀ ਹੋਈ ਜੇਸੀਬੀ ਮਸ਼ੀਨ। ਤਸਵੀਰ-ਖਾਲਸਾ
23-10-2026
ਪਾਤੜਾਂ, 22 ਅਕਤੂਬਰ (ਖਾਲਸਾ)- ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਦੇਧਨਾ ਵਿਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਖਿਲਾਫ਼ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰ ਦਾ ਘਰ ਢਾਇਆ ਗਿਆ। ਜਾਣਕਾਰੀ ਮੁਤਾਬਕ ਦੇਧਨਾ ਪਿੰਡ ਦੇ ਸਰਪੰਚ ਸੰਦੀਪ ਸਾਵਰਾਂ ਅਤੇ ਸਮੂਹ ਪੰਚਾਇਤ ਵਲੋਂ ਕਰਵਾਈ ਗਈ ਇਸ ਕਾਰਵਾਈ ਦੇ ਚਲਦਿਆਂ ਐੱਸ. ਡੀ. ਐੱਮ. ਪਾਤੜਾਂ ਵਲੋਂ ਦਿੱਤੇ ਗਏ ਹੁਕਮਾਂ ਦੇ ਤਹਿਤ ਅੱਜ ਤਹਿਸੀਲਦਾਰ ਪਾਤੜਾਂ ਭਾਰੀ ਪੁਲਸ ਫੋਰਸ ਦੇ ਨਾਲ ਪਿੰਡ ਦੇਧਨਾ ਪਹੁੰਚੇ। ਇਸ ਮੌਕੇ ਪ੍ਰਸ਼ਾਸਨ ਵਲੋਂ ਜੇ. ਸੀ. ਬੀ. ਦੀ ਵਰਤੋਂ ਨਾਲ ਨਸ਼ਾ ਤਸਕਰ ਦਾ ਘਰ ਢਾਉਂਦਿਆਂ ਦੱਸਿਆ ਗਿਆ ਕਿ ਇਸ ਪਰਿਵਾਰ ਦੇ 2 ਵਿਅਕਤੀਆਂ ਉੱਪਰ ਨਸ਼ਾ ਵੇਚਣ ਦੇ ਵੱਖ- ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਹਨ। ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਚਲਦਿਆਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀ ਰਾਜੇਸ਼ ਛਿੱਬਰ ਨੇ ਕਿਹਾ ਕਿ ਇਸ ਪਿੰਡ ਦੇ ਨਸ਼ਾ ਤਸਕਰਾਂ ਉੱਪਰ ਪਹਿਲਾਂ ਵੀ ਵੱਡੀ ਗਿਣਤੀ ‘ਚ ਮਾਮਲੇ ਦਰਜ ਕੀਤੇ ਗਏ ਹਨ, ਪਰ ਫਿਰ ਵੀ ਇਹ ਲੋਕ ਨਸ਼ਾ ਵੇਚਣ ਤੋਂ ਬਾਜ ਨਹੀਂ ਸਨ ਆ ਰਹੇ, ਜਿਸ ਨੂੰ ਲੈ ਕੇ ਹੁਣ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਸਤਪਾਲ ਉਰਫ਼ ਸੱਤਾ ਦਾ ਘਰ ਢਾਇਆ ਗਿਆ ਹੈ। ਇਸ ਮੌਕੇ ਘਰ ਦਾ ਕੁਝ ਹਿੱਸਾ ਹੀ ਢਾਹਿਆ ਗਿਆ, ਜਿਸ ਤੋਂ ਨਾਰਾਜ਼ ਹੋਏ ਲੋਕਾਂ ਵਲੋਂ ਸਰਕਾਰ ਖਿਲਾਫ਼ ਨਾਅਰੇ ਵੀ ਲਗਾਏ ਗਏ। ਦੱਸਣਯੋਗ ਹੈ ਕਿ ਇਸ ਨਸ਼ਾ ਤਸਕਰ ਦਾ ਪੂਰਾ ਘਰ ਨਹੀਂ ਸੀ ਢਾਇਆ ਗਿਆ ਸਿਰਫ ਅਗਲੇ ਪੋਰਸ਼ਨ ਨੂੰ ਹੀ ਢਾ ਕੇ ਛੱਡ ਦਿੱਤਾ ਗਿਆ ਹੈ, ਜਿਸ ਦੇ ਰੋਸ ਵਜੋਂ ਪਿੰਡ ਦੇ ਲੋਕਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਘਰ ਨੂੰ ਪੂਰਾ ਢਾਉਣ ਦੀ ਮੰਗ ਕੀਤੀ। ਦੂਜੇ ਪਾਸੇ ਤਹਿਸੀਲਦਾਰ ਪਾਤੜਾਂ ਨੇ ਦੱਸਿਆ ਕਿ ਐੱਸ . ਡੀ. ਐੱਮ. ਪਾਤੜਾਂ ਵਲੋਂ ਜਿੰਨਾ ਹਿੱਸਾ ਢਾਉਣ ਦੇ ਲਈ ਹੁਕਮ ਦਿੱਤਾ ਗਿਆ ਸੀ, ਇਸ ਘਰ ਦਾ ਉਨਾ ਹਿੱਸਾ ਹੀ ਢਾਇਆ ਗਿਆ ਹੈ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਪੰਚਾਇਤ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਕੀ ਨਸ਼ਾ ਤਸਕਰਾਂ ਦੇ ਘਰ ਵੀ ਢਾਏ ਜਾਣ ਤਾਂ ਜੋ ਨਸ਼ੇ ਨੂੰ ਠੱਲ੍ਹ ਪੈ ਸਕੇ । ਦੂਜੇ ਪਾਸੇ ਇਸ ਮੌਕੇ ਮੌਜੂਦ ਪਿੰਡ ਦੀਆਂ ਔਰਤਾਂ ਨੇ ਵੀ ਦੱਸਿਆ ਕਿ ਇਸ ਨਸ਼ੇ ਤੋਂ ਪਿੰਡ ਦੇ ਲੋਕ ਇੰਨੇ ਦੁਖੀ ਹਨ ਕਿ ਆਪਣੇ ਬੱਚਿਆਂ ਨੂੰ ਉਨ੍ਹਾਂ ਨੂੰ ਘਰਾਂ ਦੇ ਵਿੱਚ ਲੁਕੋ ਕੇ ਰੱਖਣਾ ਪੈਂਦਾ ਹੈ ਤਾਂ ਜੋ ਉਹ ਮਾੜੀ ਸੰਗਤ ਤੋਂ ਦੂਰ ਰਹਿ ਸਕਣ। ਪਿੰਡ ਦੀਆਂ ਔਰਤਾਂ ਨੇ ਵੀ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।