ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਘਨੌਲਾ ਵਲੋਂ ਪੰਜਵੇਂ ਵਿਸ਼ਾਲ ਜਾਗਰਣ ਦਾ ਪੋਸਟਰ ਜਾਰੀ ਕੱਲ੍ਹ ਸਜੇਗਾ ਮਾਤਾ ਦਾ ਦਰਬਾਰ, ਨਾਮੀ ਕਲਾਕਾਰ ਭੇਟਾਂ ਰਾਹੀਂ ਕਰਨਗੇ ਸੰਗਤਾਂ ਨੂੰ ਨਿਹਾਲ
ਘਨੌਲੀ, 22 ਅਕਤੂਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਘਨੌਲਾ ਵਿਖੇ ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਘਨੌਲਾ ਵਲੋਂ ਪੰਜਵਾਂ ਵਿਸ਼ਾਲ ਜਾਗਰਣ 24 ਅਕਤੂਬਰ, ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਮਾਗਮ ਦਾ ਪੋਸਟਰ ਜਾਰੀ ਕੀਤਾ ਗਿਆ।
ਘਨੌਲੀ, 22 ਅਕਤੂਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਘਨੌਲਾ ਵਿਖੇ ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਘਨੌਲਾ ਵਲੋਂ ਪੰਜਵਾਂ ਵਿਸ਼ਾਲ ਜਾਗਰਣ 24 ਅਕਤੂਬਰ, ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਮਾਗਮ ਦਾ ਪੋਸਟਰ ਜਾਰੀ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਾਗਰਣ ਦੌਰਾਨ ਸੰਤ ਬਾਬਾ ਉਮੇਦ ਗਿਰੀ ਅਤੇ ਮਹੰਤ ਰਜਿੰਦਰ ਗਿਰੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ। ਉੱਘੇ ਅੰਤਰਰਾਸ਼ਟਰੀ ਕਲਾਕਾਰ ਗੌਤਮ ਜਲੰਧਰੀ ਅਤੇ ਅਭਿਸ਼ੇਕ ਸੋਨੀ ਬਿਲਾਸਪੁਰ ਵਾਲੇ ਮਾਤਾ ਦੀਆਂ ਭੇਟਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਗਮ ਦੌਰਾਨ ਕਥਾ ਵਾਚਕ ਸੁਸ਼ੀਲ ਅਮਨ ਸ਼ੀਲਾ ਅਤੇ ਸਟੇਜ ਸੰਚਾਲਕ ਰਾਜਵੀਰ ਢਿੱਲੋਂ ਤੇ ਸੋਨੂੰ ਪੰਡਿਤ ਆਪਣੀਆਂ ਸੇਵਾਵਾਂ ਨਿਭਾਉਣਗੇ। ਪ੍ਰਬੰਧਕਾਂ ਅਨੁਸਾਰ 24 ਅਕਤੂਬਰ ਨੂੰ ਸਵੇਰੇ 9 ਵਜੇ ਸ੍ਰੀ ਨੈਣਾ ਦੇਵੀ ਤੋਂ ਜੋਤ ਲਿਆ ਕੇ ਪਿੰਡ ਘਨੌਲਾ, ਜੱਟ ਪੱਤੀ ਅਤੇ ਸੈਣੀ ਮਾਜਰਾ ਢੱਕੀ ਵਿਖੇ ਸ਼ੋਭਾ ਯਾਤਰਾ ਵੀ ਸਜਾਈ ਜਾਵੇਗੀ। ਜਾਗਰਣ ਦੌਰਾਨ ਸੰਗਤਾਂ ਦੇ ਲਈ ਭੰਡਾਰਾ ਵੀ ਲਗਾਇਆ ਜਾਵੇਗਾ। ਇਸ ਮੌਕੇ ਕਲੱਬ ਦੇ ਚੇਅਰਮੈਨ ਡਾ. ਜਤਿੰਦਰ ਕੁਮਾਰ, ਪ੍ਰਧਾਨ ਬਲਜੀਤ ਸਿੰਘ ਗੋਲਾ, ਮੁੱਖ ਪ੍ਰਬੰਧਕ ਹਰਪਾਲ ਪਾਲੀ, ਖ਼ਜ਼ਾਨਚੀ ਸਰਬਜੀਤ ਸਿੰਘ, ਸਰਪੰਚ ਹਰਜੀਤ ਸਿੰਘ ਜੀਤੂ, ਸਲਾਹਕਾਰ ਗੁਰਮੀਤ ਸਿੰਘ, ਸਕੱਤਰ ਜੋਨੀ ਧੀਮਾਨ, ਬਘੇਲ ਸਿੰਘ, ਮੋਹਿਤ, ਅਮਨ ਚੌਧਰੀ, ਸੰਜੂ ਮਕੌੜੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।