ਗੈਸ ਕੁਨੈਕਸ਼ਨਾਂ ਦੀ ਕੇ.ਵਾਈ.ਸੀ. ਕਰਵਾਉਣੀ ਲਾਜ਼ਮੀ- ਢਿੱਲੋਂ
ਸ਼੍ਰੀ ਅਨੰਦਪੁਰ ਸਾਹਿਬ, 22 ਅਕਤੂਬਰ (ਜੇ ਐਸ ਨਿੱਕੂਵਾਲ)-ਸ਼੍ਰੀ ਅਨੰਦਪੁਰ ਸਾਹਿਬ ਗੈਸ ਏਜੰਸੀ ਦੇ ਮਾਲਕ ਐਡ. ਜਸਵਿੰਦਰ ਸਿੰਘ ਢਿੱਲੋਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੈਸ ਕੁਨੈਕਸ਼ਨ ਦੀ ਕੇ.
ਸ਼੍ਰੀ ਅਨੰਦਪੁਰ ਸਾਹਿਬ, 22 ਅਕਤੂਬਰ (ਜੇ ਐਸ ਨਿੱਕੂਵਾਲ)-ਸ਼੍ਰੀ ਅਨੰਦਪੁਰ ਸਾਹਿਬ ਗੈਸ ਏਜੰਸੀ ਦੇ ਮਾਲਕ ਐਡ. ਜਸਵਿੰਦਰ ਸਿੰਘ ਢਿੱਲੋਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੈਸ ਕੁਨੈਕਸ਼ਨ ਦੀ ਕੇ.ਵਾਈ.ਸੀ. ਜ਼ਰੂਰ ਕਰਵਾਉਣ, ਤਾਂ ਜੋ ਭਵਿੱਖ ਵਿਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਖਪਤਕਾਰ ਦੇ ਨਾਮ ’ਤੇ ਇੱਕ ਤੋਂ ਵੱਧ ਗੈਸ ਕੁਨੈਕਸ਼ਨ ਹਨ ਜਾਂ ਉਸ ਦੇ ਘਰ ਵਿਚ ਦੋ ਗੈਸ ਕੁਨੈਕਸ਼ਨਾਂ ਦੀਆਂ ਕਾਪੀਆਂ ਹਨ, ਤਾਂ ਉਹ ਇਸ ਸਬੰਧੀ ਤੁਰੰਤ ਆਪਣੀ ਸਬੰਧਿਤ ਗੈਸ ਏਜੰਸੀ ਨਾਲ ਸੰਪਰਕ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਖਪਤਕਾਰ ਆਪਣਾ ਵਾਧੂ ਗੈਸ ਕੁਨੈਕਸ਼ਨ ਆਪਣੇ ਕਿਸੇ ਰਿਸ਼ਤੇਦਾਰ, ਦੋਸਤ ਜਾਂ ਗੁਆਂਢੀ ਦੇ ਨਾਮ ’ਤੇ ਤਬਦੀਲ ਕਰਵਾਉਣਾ ਚਾਹੁੰਦਾ ਹੈ, ਤਾਂ ਉਹ ਲੋੜੀਂਦੇ ਦਸਤਾਵੇਜ਼ਾਂ ਸਮੇਤ ਗੈਸ ਏਜੰਸੀ ਵਿਚ ਪਹੁੰਚ ਕੇ ਨਿਯਮਾਂ ਅਨੁਸਾਰ ਕਾਰਵਾਈ ਪੂਰੀ ਕਰਵਾ ਸਕਦਾ ਹੈ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਕੇ.ਵਾਈ.ਸੀ. ਸਬੰਧੀ ਆਪਣੇ ਦਸਤਾਵੇਜ਼ ਜਲਦ ਤੋਂ ਜਲਦ ਏਜੰਸੀ ਵਿਚ ਪਹੁੰਚਾਉਣ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਲਈ ਆਪਣੀ ਸਬੰਧਿਤ ਗੈਸ ਏਜੰਸੀ ਨਾਲ ਸੰਪਰਕ ਕੀਤਾ ਜਾਵੇ।