ਹਰ ਗੁਰਸਿੱਖ ਨੂੰ ਸ਼ਬਦ ਗੁਰੂ ਲੜ ਲੱਗ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਚਾਹੀਦਾ ਹੈ - ਭਾਈ ਗੁਰਸ਼ਰਨ ਸਿੰਘ
ਨਾਭਾ, 21 ਅਕਤੂਬਰ (ਵਰਿੰਦਰ ਵਰਮਾ)- ਰਿਆਸਤੀ ਸ਼ਹਿਰ ਨਾਭਾ ਵਿਖੇ ਸੁਸ਼ੋਭਿਤ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਬਾਬਾ ਅਜਾਪਾਲ ਸਿੰਘ ਜੀ ਦੇ ਪਾਵਨ ਤਪ ਅਸਥਾਨ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਸਾਹਿਬ ਵਿਖੇ ਗੁਰੂ ਘਰ ਦੇ ਅਨਿੰਨ ਸੇਵਕ ਭਾਈ ਤਰਨਜੀਤ ਸਿੰਘ ਅਤੇ ਭਾਈ ਕੰਵਲਜੀਤ ਸਿੰਘ ਵਲੋਂ ਆਪਣੇ ਮਾਤਾ-ਪਿਤਾ ਪਰਮਜੀਤ ਸਿੰਘ ਤੇ ਜਸਬੀਰ ਕੌਰ ਦੀ 50ਵੀਂ ਵਿਆਹ ਵਰ੍ਹੇਗੰਢ ਮੌਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥ ਦੇ ਮਹਾਨ ਕੀਰਤਨੀਏ ਭਾਈ ਗੁਰਸ਼ਰਨ ਸਿੰਘ ਲੁਧਿਆਣੇ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਦਿਆਂ ਆਪਣੀ ਮਿੱਠੀ ਰਸਨਾ ਰਾਹੀਂ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਨਾਭਾ, 21 ਅਕਤੂਬਰ (ਵਰਿੰਦਰ ਵਰਮਾ)- ਰਿਆਸਤੀ ਸ਼ਹਿਰ ਨਾਭਾ ਵਿਖੇ ਸੁਸ਼ੋਭਿਤ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਬਾਬਾ ਅਜਾਪਾਲ ਸਿੰਘ ਜੀ ਦੇ ਪਾਵਨ ਤਪ ਅਸਥਾਨ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਸਾਹਿਬ ਵਿਖੇ ਗੁਰੂ ਘਰ ਦੇ ਅਨਿੰਨ ਸੇਵਕ ਭਾਈ ਤਰਨਜੀਤ ਸਿੰਘ ਅਤੇ ਭਾਈ ਕੰਵਲਜੀਤ ਸਿੰਘ ਵਲੋਂ ਆਪਣੇ ਮਾਤਾ-ਪਿਤਾ ਪਰਮਜੀਤ ਸਿੰਘ ਤੇ ਜਸਬੀਰ ਕੌਰ ਦੀ 50ਵੀਂ ਵਿਆਹ ਵਰ੍ਹੇਗੰਢ ਮੌਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥ ਦੇ ਮਹਾਨ ਕੀਰਤਨੀਏ ਭਾਈ ਗੁਰਸ਼ਰਨ ਸਿੰਘ ਲੁਧਿਆਣੇ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਦਿਆਂ ਆਪਣੀ ਮਿੱਠੀ ਰਸਨਾ ਰਾਹੀਂ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ ਵਲੋਂ ਗੁਰਬਾਣੀ ਕੀਰਤਨ ਨਾਲ ਕੀਤੀ ਗਈ। ਇਸ ਦੌਰਾਨ ਸਟੇਜ ਸਕੱਤਰ ਦੀ ਸੇਵਾ ਗੁਰਮੁੱਖ ਸਿੰਘ ਭੋਜੋਮਾਜਰੀ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਹੈੱਡ ਗ੍ਰੰਥੀ ਭਾਈ ਵੀਰ ਬਹਾਦਰ ਸਿੰਘ, ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਮੱਲੇਵਾਲ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਮੈਂਬਰ ਐੱਸ.ਜੀ.ਪੀ.ਸੀ, ਹਰਵਿੰਦਰ ਸਿੰਘ ਵਿੱਕੀ ਬਾਬਾ, ਸਤਿਗੁਰ ਸਿੰਘ ਨਰਮਾਣਾ ਪ੍ਰਧਾਨ ਬਾਬਾ ਅਜਾਪਾਲ ਸਿੰਘ ਸੇਵਾ ਸੋਸਾਇਟੀ, ਰਵਿੰਦਰ ਸਿੰਘ ਸਿਮਰਨ, ਸੁਰਜੀਤ ਸਿੰਘ ਦਿੱਲੀ ਵਾਲੇ, ਕੁਲਵਿੰਦਰ ਸਿੰਘ ਰਾਜੂ ਦਿੱਲੀ ਵਾਲੇ, ਡਾ. ਅਮਰਜੀਤ ਸਿੰਘ ਸਾਹਨੀ, ਸੁਖਪਿੰਦਰ ਸਿੰਘ ਐੱਸ. ਡੀ. ਓ., ਤੇਜਿੰਦਰ ਕਪੂਰ, ਸੁਰਜੀਤ ਸਿੰਘ, ਜਗਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।