ਜ਼ਿਲ੍ਹਾ ਜੇਲ੍ਹ ਅੰਦਰ ਕੈਦੀ ਤੋਂ 23 ਗ੍ਰਾਮ ਸੁਲਫਾ ਬਰਾਮਦ
ਨਾਭਾ 18 ਅਕਤੂਬਰ (ਵਰਿੰਦਰ ਵਰਮਾ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਪੁਲਿਸ ਵਲੋਂ ਮੁਸਤੈਦੀ ਦਿਖਾਂਉਂਦੇ ਤਲਾਸ਼ੀ ਦੌਰਾਨ ਕੈਦੀ ਤੋਂ 23 ਗ੍ਰਾਮ ਸੁਲਫਾ ਬਰਾਮਦ ਕੀਤਾ। ਮੁਲਜਮਾਂ ਦੀ ਪਛਾਣ ਕੈਦੀ ਮੰਗਾ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਿੰਡ ਗੋਹ ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ।
ਨਾਭਾ 18 ਅਕਤੂਬਰ (ਵਰਿੰਦਰ ਵਰਮਾ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਪੁਲਿਸ ਵਲੋਂ ਮੁਸਤੈਦੀ ਦਿਖਾਂਉਂਦੇ ਤਲਾਸ਼ੀ ਦੌਰਾਨ ਕੈਦੀ ਤੋਂ 23 ਗ੍ਰਾਮ ਸੁਲਫਾ ਬਰਾਮਦ ਕੀਤਾ। ਮੁਲਜਮਾਂ ਦੀ ਪਛਾਣ ਕੈਦੀ ਮੰਗਾ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਿੰਡ ਗੋਹ ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ। ਜਾਣਕਾਰੀ ਅਨੁਸਾਰ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਪਾਲ ਸਿੰਘ ਨੇ ਥਾਣਾ ਸਦਰ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕੀ ਉਕਤ ਕੈਦੀ ਦੀ ਜਿਸਮਾਨੀ ਤਲਾਸ਼ੀ ਕਰਨ ’ਤੇ ਉਸ ਦੀ ਪਾਈ ਹੋਈ ਪੈਂਟ ਵਿਚੋਂ 23 ਗਰਾਮ ਸੁਲਫਾ ਬਰਾਮਦ ਹੋਇਆ। ਥਾਣਾ ਸਦਰ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਦੇ ਬਿਆਨਾਂ ’ਤੇ ਕੈਦੀ ਦੇ ਖ਼ਿਲਾਫ਼ ਧਾਰਾ 21/ 61/ 85/ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮੁਕੱਦਮਾਂ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।