ਰਾਜਪੁਰਾ ਰੇਲਵੇ ਸਟੇਸ਼ਨ ’ਤੇ ਸੇਵਾ ਭਾਰਤੀ ਨੇ ਸਮਰੱਥ ਗਰੁੱਪ ਦੇ ਸਹਿਯੋਗ ਵਾਟਰ ਕੂਲਰ ਲਗਾਇਆ
ਰਾਜਪੁਰਾ, 12 ਅਕਤੂਬਰ (ਜੀ. ਪੀ.
ਰਾਜਪੁਰਾ, 12 ਅਕਤੂਬਰ (ਜੀ.ਪੀ. ਸਿੰਘ)- ਸੇਵਾ ਭਾਰਤੀ ਰਾਜਪੁਰਾ ਵਲੋਂ ਸਮਰੱਥ ਗਰੁੱਪ ਦੇ ਸਹਿਯੋਗ ਨਾਲ ਰਾਜਪੁਰਾ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ-2 ’ਤੇ ਵਾਟਰ ਕੂਲਰ ਸਥਾਪਤ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਕ ਸਾਦੇ ਸਮਾਰੋਹ ਦੌਰਾਨ ਸਮਰਥ ਗਰੁੱਪ ਵੱਲੋਂ ਤਰਸੇਮ ਲਾਲ ਜੋਸ਼ੀ, ਅਸ਼ਵਨੀ ਅਰੋੜਾ, ਰਾਜਿੰਦਰ ਨਿਰੰਕਾਰੀ ਅਤੇ ਰੇਲਵੇ ਸਟੇਸ਼ਨ ਸੁਪਰਡੈਂਟ ਰਜਨੀਸ਼ ਕੁਮਾਰ, ਅਸ਼ੋਕ ਕੁਮਾਰ, ਰਾਜੇਸ਼ ਕੁਮਾਰ ਅਤੇ ਵਿਪਿਨ ਸਿਆਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸੇਵਾ ਭਾਰਤੀ ਰਾਜਪੁਰਾ ਦੇ ਜਨਰਲ ਸਕੱਤਰ ਗਿਰਜੇਸ਼ ਕੁਮਾਰ ਨੇ ਸੰਸਥਾ ਨੇ ਚਲਾਏ ਜਾ ਰਹੇ ਵੱਖ-ਵੱਖ ਸੇਵਾ ਕਾਰਜਾਂ ਬਾਰੇ ਦਿੱਤੀ। ਇਸ ਦੌਰਾਨ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਭਾਰਤ ਭੂਸ਼ਣ ਕਮਰਾ, ਪ੍ਰਧਾਨ ਰਵੀ ਆਹੂਜਾ, ਪ੍ਰਥਮ ਅਰੋੜਾ, ਉਪ ਪ੍ਰਧਾਨ ਰਾਜਿੰਦਰ, ਮੰਤਰੀ ਸਤੀਸ਼ ਵਰਮਾ, ਖ਼ਜ਼ਾਨਚੀ ਸਤੀਸ਼ ਚੌਹਾਨ, ਐਂਬੂਲੈਂਸ ਮੁਖੀ ਓ.ਪੀ. ਅਰੋੜਾ, ਗੌਰਵ ਮੁੰਜਾਲ, ਬਲਜੀਤ ਸਿੰਘ, ਸੇਵਾ ਭਾਰਤੀ ਬਲੱਡ ਡੋਨਰ ਕਮੇਟੀ ਦੇ ਇੰਚਾਰਜ ਏਕਾਂਸ਼ੂ, ਗੁਰੂ ਪ੍ਰਸਾਦ, ਆਤਮ ਪ੍ਰਕਾਸ਼ ਸ਼ਰਮਾ, ਹਰੀਸ਼ ਵਧਵਾ, ਰਾਜ ਕੁਮਾਰ ਬੁੱਧੀਰਾਜਾ, ਜਗਜੀਤ ਸਿੰਘ ਬਹਿਲ ਸਮੇਤ ਹੋਰ ਹਾਜ਼ਰ ਸਨ।