ਰੋਟਰੈਕਟ ਕਲੱਬ ਨਾਭਾ ਗ੍ਰੇਟਰ ਨੇ ਵਿਦਿਆਰਥੀਆਂ ਦਾ ਜੀ. ਕੇ. ਮੁਕਾਬਲਾ ਕਰਵਾਇਆ
ਕਲੱਬ ਵਲੋਂ ਵਿਸ਼ੇਸ਼ ਤੌਰ ਤੇ ਬ੍ਰੇਨ ਸਟਾਰਮਿੰਗ ਸੈਸ਼ਨ ਕਰਵਾਇਆ ਗਿਆ
ਨਾਭਾ, 12 ਅਕਤੂਬਰ (ਵਰਿੰਦਰ ਵਰਮਾ)- ਸਮਾਜ ਸੇਵੀ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲਾ ਰੋਟਰੈਕਟ ਕਲੱਬ ਨਾਭਾ ਗ੍ਰੇਟਰ ਵਲੋਂ ਸਥਾਨਕ ਦਆਨੰਦ ਪਬਲਿਕ ਸਕੂਲ, ਪਾਂਡੂਸਰ ਮੁਹੱਲਾ ਵਿਖੇ ਇਕ ਵਿਸ਼ੇਸ਼ ਆਮ ਗਿਆਨ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰਤੀਯੋਗਿਤਾ ਵਿਚ ਵੱਖ-ਵੱਖ ਸਕੂਲਾਂ ਦੇ 352 ਦੇ ਕਰੀਬ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਸਰਗਰਮੀ ਨਾਲ ਹਿੱਸਾ ਲਿਆ।
ਨਾਭਾ, 12 ਅਕਤੂਬਰ (ਵਰਿੰਦਰ ਵਰਮਾ)- ਸਮਾਜ ਸੇਵੀ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲਾ ਰੋਟਰੈਕਟ ਕਲੱਬ ਨਾਭਾ ਗ੍ਰੇਟਰ ਵਲੋਂ ਸਥਾਨਕ ਦਆਨੰਦ ਪਬਲਿਕ ਸਕੂਲ, ਪਾਂਡੂਸਰ ਮੁਹੱਲਾ ਵਿਖੇ ਇਕ ਵਿਸ਼ੇਸ਼ ਆਮ ਗਿਆਨ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰਤੀਯੋਗਿਤਾ ਵਿਚ ਵੱਖ-ਵੱਖ ਸਕੂਲਾਂ ਦੇ 352 ਦੇ ਕਰੀਬ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਸਰਗਰਮੀ ਨਾਲ ਹਿੱਸਾ ਲਿਆ। ਇਸ ਮੌਕੇ ਡਾ. ਜਸਵਿੰਦਰ ਸਿੰਘ ਨੈਸ਼ਨਲ ਅਵਾਰਡੀ, ਇੰਜ. ਰਾਹੁਲ ਗਰਗ, ਪ੍ਰਿੰਸੀਪਲ ਸੁਭਾਸ਼ ਭਾਰਦਵਾਜ਼ ਤੇ ਡੀ. ਆਰ. ਆਰ. 3090 ਕਸ਼ਿਸ਼ ਨਰੂਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਰੋਟਰੈਕਟ ਕਲੱਬ ਨਾਭਾ ਗ੍ਰੇਟਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਹੁਲ ਸਿੰਗਲਾ ਅਤੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਮੁਕਾਬਲੇ ਨੂੰ ਕਰਵਾਉਣ ਦਾ ਮੁੱਖ ਉਦੇਸ਼ ਅਜੋਕੇ ਦੌਰ ਵਿਚ ਵਿਦਿਆਰਥੀਆਂ ਅੰਦਰ ਆਮ ਗਿਆਨ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਦੇ ਬੌਧਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ। ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਦੇ ਮੁਕਾਬਲੇ ਵਾਲੇ ਇਮਤਿਹਾਨਾਂ ਲਈ ਤਿਆਰ ਕਰਦੇ ਹਨ। ਮੁਕਾਬਲੇ ਦੌਰਾਨ ਸ਼ਾਨਦਾਰ ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਹੋਣਹਾਰ ਬੱਚਿਆਂ ਨੂੰ ਕਲੱਬ ਦੇ ਪ੍ਰਧਾਨ ਤੇ ਮੈਂਬਰਾਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਵਜੋਂ ਚੈੱਕ ਅਤੇ ਸਰਟੀਫ਼ਿਕੇਟ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਹਰੂਨ ਵਰਮਾ, ਪ੍ਰੋਜੈਕਟ ਕੋਆਰਡੀਨੇਟਰ ਹਿਮਾਂਸ਼ੂ ਸਿੰਗਲਾ, ਵਾਈਸ ਪ੍ਰਧਾਨ ਸ਼ਾਂਤਨੂੰ ਖੰਨਾ, ਜਨਰਲ ਸਕੱਤਰ ਕੇਸ਼ਵ ਗਰਗ, ਕੈਸ਼ੀਅਰ ਮਾਨਿਕ ਸਿੰਗਲਾ, ਐਡ. ਸੰਦੀਪ ਸਿੰਗਲਾ, ਹਿਮਾਂਸ਼ੂ ਜਿੰਦਲ, ਸਾਹਿਲ ਸਿੰਗਲਾ, ਵਨੀਤ ਬਾਂਸਲ, ਅਨੁਜ ਬਾਂਸਲ, ਮਨੀਸ਼ ਗੋਇਲ, ਰਜਤ ਗਰਗ, ਭਾਨੂ ਜਿੰਦਲ, ਵਿਵੇਕ ਗਰਗ, ਨਿਖਿਲ ਗਰਗ, ਸ਼ੁਭਮ ਕਪੂਰ ਆਦਿ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦਾ ਸਟਾਫ਼ ਅਤੇ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਅੰਤ ’ਚ ਡਾ. ਜਸਵਿੰਦਰ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਬ੍ਰੇਨ ਸਟਾਰਮਿੰਗ ਸੈਸ਼ਨ ਆਯੋਜਿਤ ਕੀਤਾ ਗਿਆ।