12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਨਵਰਾਤਰਿਆਂ ਕਾਰਨ ਮੰਦਰਾਂ ’ਚ ਲੱਗੀਆਂ ਖੂਬ ਰੋਣਕਾਂ

ਰਾਜਪੁਰਾ, 11 ਅਕਤੂਬਰ (ਰਣਜੀਤ ਸਿੰਘ)-ਇਥੋਂ ਦੇ ਮੰਦਰਾਂ ਵਿਚ ਨਵਰਾਤਰੇ ਆ ਜਾਣ ਕਾਰਨ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ। ਸ਼ਰਧਾਲੂ ਬਹੁਤ ਹੀ ਸ਼ਰਧਾ ਨਾਲ ਮੰਦਰਾਂ ਵਿਚ ਆ ਕੇ ਮੱਥਾ ਟੇਕ ਕੇ ਮਨੋਕਾਮਨਾਵਾਂ ਪੂਰੀਆਂ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 12-10-2026
ਰਾਜਪੁਰਾ, 11 ਅਕਤੂਬਰ (ਰਣਜੀਤ ਸਿੰਘ)-ਇਥੋਂ ਦੇ ਮੰਦਰਾਂ ਵਿਚ ਨਵਰਾਤਰੇ ਆ ਜਾਣ ਕਾਰਨ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ।ਸ਼ਰਧਾਲੂ ਬਹੁਤ ਹੀ ਸ਼ਰਧਾ ਨਾਲ ਮੰਦਰਾਂ ਵਿਚ ਆ ਕੇ ਮੱਥਾ ਟੇਕ ਕੇ ਮਨੋਕਾਮਨਾਵਾਂ ਪੂਰੀਆਂ ਕਰ ਰਹੇ ਹਨ। ਮੰਦਰਾਂ ਨੂੰ ਖੂਬਸੂਰਤ ਢੰਗ ਨਾਲ ਬਿਜਲਈ ਲੜੀਆਂ ਲਾ ਕੇ ਸਜਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਰਗਾ ਮੰਦਰ ਦੇ ਪੁਜਾਈ ਵਿਨੋਦ ਸ਼ਾਸ਼ਤਰੀ ਨੇ ਦੱਸਿਆ ਕਿ ਨਵਰਾਤਿਆਂ ਦੇ ਦਿਨ ਬਹੁਤ ਹੀ ਸ਼ੁਭ ਮੰਨੇ ਜਾਂਦੇ ਹਨ ਅਤੇ ਹਰ ਕੋਈ ਇਨ੍ਹਾਂ ਦਿਨਾਂ ਵਿਚ ਸ਼ੁਭ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਮਾਜ ਅਤੇ ਧਰਮ ਵਿਚ ਨਵਰਾਤਰਿਆਂ ਦੇ ਦਿਨਾਂ ਨੂੰ ਕਿਸੇ ਵੀ ਨਵੇ ਕਾਰਜ ਦੀ ਸ਼ੁਰੂਆਤ ਲਈ ਸ਼ੁਭ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਤੌਰ ’ਤੇ ਮਾਨਤਾ ਹੈ ਕਿ ਇਨ੍ਹਾਂ ਦਿਨਾਂ ਵਿਚ ਕੀਤੀ ਗਈ ਖਰੀਦਦਾਰੀ ਘਰਾਂ ਵਿਚ ਬਰਕਤ ਲੈ ਕੇ ਆਂਉਦੀ ਹੈ, ਇਸ ਸੰਬੰਧੀ ਮੰਦਰ ਵਿਚ ਆਏ ਸ਼ਰਧਾਲੂ ਬੀਤੀ ਵੰਦਨਾ ਅਰੋੜਾ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਦੁਰਗਾ ਮੰਦਰ ਵਿਚ ਆਉਂਦੇ ਹਨ ਅਤੇ ਇਸ ਮੰਦਰ ਵਿਚ ਉਨ੍ਹਾਂ ਦਾ ਬਹੁਤ ਜਿਆਦਾ ਆਸਥਾ ਜੁੜੀ ਹੋਈ ਹੈ ।ਉਹਨਾਂ ਨੇ ਕਿਹਾ ਕਿ ਮੰਦਰ ਵਿਚ ਆ ਕੇ ਉਹਨਾਂ ਨੂੰ ਅੰਤਾਂ ਦਾ ਸਕੂਨ ਮਿਲਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਤੋਂ ਸ਼ਰਾਧ ਖਤਮ ਹੋ ਗਏ ਹਨ ਅਤੇ ਨਵਰਾਤਰੇ ਸ਼ੁਰੂ ਹੋ ਗਏ ਹਨ।ਉਹਨਾਂ ਨੇ ਕਿਹਾ ਕਿ ਬਜਾਰਾਂ ਵਿਚ ਵੀ ਹੁਣ ਖੂਬ ਰੌਣਕਾਂ ਲੱਗ ਗਈਆਂ ਹਨ ਅਤੇ ਲੋਕੀ ਆਪਣੇ ਘਰਾਂ ਲਈ ਸਮਾਨ ਦੀ ਖਰੀਦਦਾਰੀ ਕਰਨ ਲੱਗ ਪਏ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਰਾਧ ਖਤਮ ਹੋਣ ਕਾਰਨ ਨਵਰਾਤਰਿਆਂ ਦੇ ਆਗਾਜ ਨਾਲ ਦੇਸ਼ ਭਰ ਦੇ ਬਜਾਰਾਂ ਅਤੇ ਵਪਾਰਕ ਅਦਾਰਿਆਂ ਵਿਚ ਨਵੀ ਜਾਨ ਪੈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮਾਨਤਾ ਹੈ ਕਿ ਨਵਰਾਤਰਿਆਂ ਦੌਰਾਨ ਨਵਾਂ ਕਾਰੋਬਾਰ ਸ਼ੁਰੂ ਕਰਨਾ ਜਾਂ ਵੱਡਾ ਨਿਵੇਸ਼ ਕਰਨਾ ਬਹੁਤ ਹੀ ਲਾਹੇਵੰਦ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੇ ਹੋਰਨਾਂ ਮੰਦਰਾਂ ਵਿਚ ਵੀ ਖੂਬ ਰੋਣਕਾਂ ਲੱਗੀਆਂ ਵਿਖਾਈ ਦੇ ਰਹੀਆਂ ਹਨ। ਉਨ੍ਹਾਂ ਨੇ ਤਮਾਮ ਸ਼ਰਧਾਲੂਆਂ ਨੇ ਨਵਰਾਤਿਆਂ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਨਵਰਾਤਰਿਆਂ ਦੇ ਸ਼ੁਰੂ ਹੋਣ ਨਾਲ ਹੀ ਸ਼ੁਭ ਕਾਰਜਾਂ ਦੀ ਝੜੀ ਲੱਗ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਭਾਸ਼ਾ ਵਿਭਾਗ ’ਚ ਹੋਇਆ ਸੈਮੀਨਾਰ ਅਗਲੀ ਖ਼ਬਰ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ’ਤੇ ਹਰਿਆਣਾਂ ਦੇ ਵਪਾਰੀਆਂ ਵਾਂਗ ਦਿਆਂਗੇ ਸਹੂਲਤਾਂ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
Ad Position 24