ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ’ਤੇ ਹਰਿਆਣਾਂ ਦੇ ਵਪਾਰੀਆਂ ਵਾਂਗ ਦਿਆਂਗੇ ਸਹੂਲਤਾਂ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਪਾਤੜਾਂ, 11 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਗਰਵਾਲ ਸਭਾ ਤੇ ਯੂਥ ਅਗਰਵਾਲ ਸਭਾ ਪਾਤੜਾਂ ਵਲੋਂ ਮਹਾਰਾਜਾ ਅਗਰਸੈਨ ਦੀ ਜੈਅੰਤੀ ਦੇ ਸੰਬੰਧ ’ਚ ਕਰਵਾਏ ਸਮਾਗਮ ’ਚ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਮਹਾਰਾਜਾ ਅਗਰਸੈਨ ਵਲੋਂ ਕੀਤੇ ਗਏ ਕੰਮਾਂ ਦਾ ਜਿਕਰ ਕਰਦਿਆਂ ਜਿੱਥੇ ਉਨ੍ਹਾਂ ਦੀ ਮਹਾਨਤਾ ਬਾਰੇ ਦੱਸਿਆ, ਉੱਥੇ ਹੀ ਹਰਿਆਣਾਂ ਵਿਚ ਵਪਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਿਕਰ ਕਰਦਿਆਂ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਸਮਾਗਮ ’ਚ ਬਜਰੰਗ ਗਰਗ ਪ੍ਰਧਾਨ ਅਗਰੋਹਾਂ ਟਰਸੱਟ ਵੀ ਸ਼ਾਮਿਲ ਹੋਏ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ ।
ਮ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਗਰਵਾਲ ਭਾਈ ਚਾਰੇ ਲਈ ਕੰਮ ਕਰਨ ਵਾਲੇ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ : ਜਗਦੀਸ਼ ਸਿੰਘ ਕੰਬੋਜ
12-10-2026
ਪਾਤੜਾਂ, 11 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਗਰਵਾਲ ਸਭਾ ਤੇ ਯੂਥ ਅਗਰਵਾਲ ਸਭਾ ਪਾਤੜਾਂ ਵਲੋਂ ਮਹਾਰਾਜਾ ਅਗਰਸੈਨ ਦੀ ਜੈਅੰਤੀ ਦੇ ਸੰਬੰਧ ’ਚ ਕਰਵਾਏ ਸਮਾਗਮ ’ਚ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਮਹਾਰਾਜਾ ਅਗਰਸੈਨ ਵਲੋਂ ਕੀਤੇ ਗਏ ਕੰਮਾਂ ਦਾ ਜਿਕਰ ਕਰਦਿਆਂ ਜਿੱਥੇ ਉਨ੍ਹਾਂ ਦੀ ਮਹਾਨਤਾ ਬਾਰੇ ਦੱਸਿਆ, ਉੱਥੇ ਹੀ ਹਰਿਆਣਾਂ ਵਿਚ ਵਪਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਿਕਰ ਕਰਦਿਆਂ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਸਮਾਗਮ ’ਚ ਬਜਰੰਗ ਗਰਗ ਪ੍ਰਧਾਨ ਅਗਰੋਹਾਂ ਟਰਸੱਟ ਵੀ ਸ਼ਾਮਿਲ ਹੋਏ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ । ਉਨ੍ਹਾਂ ਇਸ ਸਮਾਗਮ ’ਚ ਮੌਜੂਦ ਅਗਰਵਾਲ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਨੇ ਹਰ ਗਰੀਬ ਦੀ ਸਹਾਇਤਾ ਕੀਤੀ ਤੇ ਅਗਰਵਾਲ ਭਾਈਚਾਰੇ ਦੇ ਵਪਾਰ ਨੂੰ ਚਲਾਉਣ ਤੇ ਉਨ੍ਹਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਹਰ ਸਹਾਇਤਾ ਉਨ੍ਹਾਂ ਨੇ ਕੀਤੀ । ਪਾਤੜਾਂ ’ਚ ਕਰਵਾਏ ਸਮਾਗਮ ਲਈ ਅਗਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ, ਸਰਪ੍ਰਸਤ ਵਿਨੋਦ ਕੁਮਾਰ ਜਿੰਦਲ ਤੇ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਸੋਨੂੰ ਮਿੱਤਲ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਅਗਰਵਾਲ ਸਭਾ ਵਲੋਂ ਮਹਾਰਾਜਾ ਅਗਰਸੈਨ ਦੀ ਜੈਅੰਤੀ ਮਨਾ ਕੇ ਸਾਰੇ ਅਗਰਵਾਲ ਭਾਈਚਾਰੇ ਨੂੰ ਜੋੜਨ ਦਾ ਇਨ੍ਹਾਂ ਵਲੋਂ ਪ੍ਰਸ਼ੰਸਾਯੋਗ ਕੰਮ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਸੈਣੀ ਨੇ ਪੰਜਾਬ ਦੇ ਹਲਾਤ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ’ਚ ਭ੍ਰਿਸ਼ਟਚਾਰ ਸਾਰੇ ਹੱਦ ਬੰਨ੍ਹੇ ਟੱਕ ਚੁੱਕਾ ਹੈ ।ਇਸ ਮੌਕੇ ਅਗਰਵਾਲ ਸਭਾ ਦੇ ਆਗੂਆਂ ‘ਚ ਅਗਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ, ਸਰਪ੍ਰਸਤ ਵਿਨੋਦ ਕੁਮਾਰ ਜਿੰਦਲ ਅਤੇ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਸੋਨੂੰ ਮਿੱਤਲ, ਪੰਕਜ ਕੁਮਾਰ ਦਿੜਬਾ, ਦੁਰਗਾ ਦਾਸ ਸਿੰਗਲਾ, ਕਰਿਸ਼ਨ ਅਡਵਾਨੀ, ਸਤੀਸ਼ ਗਰਗ, ਮੰਗਾਂ ਰਾਮ, ਸੱਤਪਾਲ, ਸੁਸ਼ੀਲ ਕੁਮਾਰ ਸ਼ੀਲਾ, ਗੌਰਵ ਜੈਨ, ਅੰਕਿਤ ਗਰਗ, ਜਤਿੰਦਰ ਕੁਮਾਰ, ਰੁਲਦੂ ਰਾਮ, ਯੋਗਰਾਜ, ਸੁਰੇਸ਼ ਕੁਮਾਰ, ਬੇਅੰਤ ਕੁਮਾਰ, ਭਗਵਤ ਦਿਆਲ ਨਿੱਕਾ, ਸ਼ਿਵਜੀ ਰਾਮ, ਸੁਨੀਲ ਕੁਮਾਰ , ਲਲਿਤ ਬਰਾਸ, ਕਰਮਵੀਰ, ਵਿਜੇ ਗਰਗ ਅਤੇ ਗੌਰਵ ਜੈਨ ਆਦਿ ਮੌਜੂਦ ਸਨ।