10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਅਨਾਜ ਮੰਡੀ ਦੁੱਧਨ ਸਾਧਾਂ ਦੇ ਆੜ੍ਹਤੀਆਂ ਵਲੋਂ ਚੌਧਰੀ ਨਿਰਮਲ ਭੱਟੀਆਂ ਦਾ ਸਵਾਗਤ

ਦੇਵੀਗੜ੍ਹ, 9 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਅਨਾਜ ਮੰਡੀ ਦੁੱਧਨ ਸਾਧਾਂ ਵਿਖੇ ਕਾਂਗਰਸੀ ਆਗੂ ਅਤੇ ਆੜ੍ਹਤੀ ਚੰਦਰ ਦੱਤ ਸ਼ਰਮਾ ਦੀ ਅਗਵਾਈ ਹੇਠ ਸਮੂਹ ਆੜ੍ਹਤੀਆਂ ਵਲੋਂ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਚੌਧਰੀ ਨਿਰਮਲ ਸਿੰਘ ਭੱਟੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਚੌਧਰੀ ਨਿਰਮਲ ਭੱਟੀਆਂ ਵਲੋਂ ਆੜ੍ਹਤੀਆਂ ਨਾਲ ਝੋਨੇ ਦੀ ਖ਼ਰੀਦ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 10-10-2026
ਦੇਵੀਗੜ੍ਹ, 9 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਅਨਾਜ ਮੰਡੀ ਦੁੱਧਨ ਸਾਧਾਂ ਵਿਖੇ ਕਾਂਗਰਸੀ ਆਗੂ ਅਤੇ ਆੜ੍ਹਤੀ ਚੰਦਰ ਦੱਤ ਸ਼ਰਮਾ ਦੀ ਅਗਵਾਈ ਹੇਠ ਸਮੂਹ ਆੜ੍ਹਤੀਆਂ ਵਲੋਂ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਚੌਧਰੀ ਨਿਰਮਲ ਸਿੰਘ ਭੱਟੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਚੌਧਰੀ ਨਿਰਮਲ ਭੱਟੀਆਂ ਵਲੋਂ ਆੜ੍ਹਤੀਆਂ ਨਾਲ ਝੋਨੇ ਦੀ ਖ਼ਰੀਦ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭੱਟੀਆਂ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਗੁਦਾਮਾਂ ਵਿਚ ਨਵੇਂ ਚੌਲ ਲਗਾਉਣ ਦੀ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਸ ਗੰਭੀਰ ਸਮੱਸਿਆ ਦਾ ਹੱਲ ਕੱਢੇ ਤਾਂ ਜੋ ਸ਼ੈਲਰਮਾਲਕਾਂ ਨੂੰ ਚਾਵਲ ਲਗਾਉਣ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਚੌਧਰੀ ਭੱਟੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਸੁਕਾ ਕੇ ਮੰਡੀ ਵਿਚ ਲਿਆਉਣ। ਇਸ ਮੌਕੇ ਰਾਜਨ ਢਿੱਲੋਂ, ਚੰਦਰ ਦੱਤ ਸ਼ਰਮਾ, ਬੀਰ ਦਵਿੰਦਰ ਖੰਨਾ, ਜੰਗ ਸਿੰਘ, ਸੁਰਜੀਤ ਸਿੰਘ, ਲਖਬੀਰ ਸਿੰਘ, ਧਰਮਪਾਲ ਸ਼ਰਮਾ, ਹਰਪਾਲ ਸਿੰਘ, ਆੜ੍ਹਤੀ ਧਰਮਪਾਲ ਸ਼ਰਮਾ, ਹੈਪੀ, ਵਿਜੇ, ਧਨੀ ਰਾਮ, ਹਰਚੰਦ ਸਿੰਘ, ਭਜਨ ਸਿੰਘ, ਕੁਲਦੀਪ ਸਿੰਘ, ਰਾਮ ਸਿੰਘ ਤੇ ਗੁਰਮੇਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਦੀ ਮਜ਼ਬੂਤੀ ਅਤੇ ਲੋਕ ਭਲਾਈ ਲਈ ਤਨਦੇਹੀ ਨਾਲ ਸੇਵਾ ਕਰਾਂਗੀ- ਬੀਬੀ ਰਾਜਵੰਤ ਕੌਰ ਅਗਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਸੱਤ ਸਰਵੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਦਾ ਐਲਾਨ
Ad Position 24