11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਅੱਜ ਦੇ ਵਿਦਿਆਰਥੀ ਕੱਲ੍ਹ ਦਾ ਭਵਿੱਖ- ਮਮਤਾ ਖੁਰਾਣਾ

ਪਟਿਆਲਾ, 9 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਸੁਤੰਤਰਤਾ ਸੰਗਰਾਮੀ ਸੰਤੋਖ ਸਿੰਘ ਸਕੂਲ ਆਫ਼ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਦੀ ਮੈਗਾ ਪੀ. ਟੀ.

Ad Position 21
No active advertisement
ਵਿਧਾਇਕ ਪਟਿਆਲਾ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ ਫੁੱਟਪਾਥ ਦਾ ਉਦਘਾਟਨ ਕਰਦੇ ਹੋਏ। ਅਜੀਤ ਤਸਵੀਰ 10-10-2026
ਪਟਿਆਲਾ, 9 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਸੁਤੰਤਰਤਾ ਸੰਗਰਾਮੀ ਸੰਤੋਖ ਸਿੰਘ ਸਕੂਲ ਆਫ਼ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਦੀ ਮੈਗਾ ਪੀ.ਟੀ.ਐਮ. ਦੇ ਵਿਚ ਮਮਤਾ ਖੁਰਾਨਾ ਸੇਠੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕਡਰੀ ਸਿੱਖਿਆ) ਪਟਿਆਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਦੇਖੇ ਤੇ ਨਾਲ ਹੀ ਉਨ੍ਹਾਂ ਨੇ ਮਾਪਿਆਂ ਨਾਲ ਗੱਲ ਵੀ ਕੀਤੀ। ਉਨ੍ਹਾਂ ਨੇ ਮਾਪਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਵਿਦਿਆਰਥੀ ਦੇਸ਼ ਲਈ, ਕੱਲ੍ਹ ਦਾ ਭਵਿੱਖ ਹਨ, ਸਾਨੂੰ ਇਹਨਾਂ ਤੋਂ ਵਡੇਰੀਆਂ ਆਸਾਂ ਹਨ, ਉਹਨਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੀ ਪ੍ਰੀਖਿਆਵਾਂ ਅਤੇ ਉਹਨਾਂ ਦੇ ਰੋਸ਼ਨ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਵੀ ਭੇਟ ਕੀਤੀਆਂ। ਸਟੇਟ ਐਵਾਰਡੀ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਨੇ ਜ਼ਿਲ੍ਹਾ ਸਿੱਖਿਆ ਅਫਸਰ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ ਉਨ੍ਹਾਂ ਨੇ ਮੈਡਮ ਨੂੰ ਸਕੂਲ ਦੀ ਪ੍ਰਾਪਤੀ ਦਾ ਵਰਨਣ ਕਰਦਿਆਂ ਦੱਸਿਆ ਕਿ ਫੀਲਖਾਨਾ ਦੇ ਵਿਦਿਆਰਥੀ ਜੇ . ਈ. ਈ. (ਮੇਨ) , ਨੀਟ ਵਰਗੀ ਪ੍ਰੀਖਿਆਵਾਂ ਵਿਚ ਮੱਲਾ ਮਾਰ ਰਹੇ ਹਨ, ਉਹਨਾਂ ਨੇ ਇਹ ਵੀ ਦੱਸਿਆ ਕਿ ਸੰਗੀਤ ਦੇ ਵਿਚ, ਐਨ. ਐਸ. ਐਸ. ਦੇ ਵਿਚ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਚ ਇਸ ਵਰ੍ਹੇ ਤੋਂ ਐਨ.ਸੀ.ਸੀ. ਯੂਨਿਟ ਵੀ ਸ਼ੁਰੂ ਹੋ ਚੁੱਕਿਆ ਹੈ। ਸਟਾਫ਼ ਵਲੋਂ ਵਿਸ਼ੇਸ਼ ਤੌਰ ’ਤੇ ਮੈਗਾ ਪੀ.ਟੀ.ਐਮ. ਦੇ ਵਿਚ ਸੀਨੀਅਰ ਲੈਕਚਰਾਰ ਕੰਵਲਜੀਤ ਸਿੰਘ ਧਾਲੀਵਾਲ, ਸ੍ਰੀ ਮਨੋਜ ਥਾਪਰ, ਸਟਾਫ ਸਕੱਤਰ ਲਖਵੀਰ ਕੌਰ, ਡਾ. ਸਪਨਾ ਸੇਠੀ, ਚਰਨਜੀਤ ਸਿੰਘ, ਹਰਪ੍ਰੀਤ, ਮੈਡਮ ਅਨੁਪਮਾ ਗੁਪਤਾ ,ਡਾ. ਗੁਰਪ੍ਰੀਤ ਸਿੰਘ, ਡਾ. ਪਰਮਿੰਦਰ ਕੌਰ, ਰਵਿੰਦਰ ਸਿੰਘ ਰਵੀ, ਸਿਮਰਨਪ੍ਰੀਤ ਕੌਰ, ਰਿਤੂ ਸਿੰਗਲ, ਕਮਲਜੀਤ ਕੌਰ, ਕੰਪਿਊਟਰ ਫੈਕਲਟੀ ਮੰਜੂ ਅਰੋੜਾ ਅਤੇ ਕੰਪਿਊਟਰ ਫੈਕਲਟੀ ਪਰਮਜੀਤ ਕੌਰ ਆਦਿ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਉਜਾਗਰ ਸਿੰਘ ਦੀ ਪੁਸਤਕ ‘ਪਟਿਆਲਵੀ ਪੱਤਰਕਾਰ’ ਲੋਕ ਅਰਪਣ ਅਗਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਵਰਕਰ ਮੁੱਖ ਮੰਤਰੀ ਦੇ ਰਿਹਾਇਸ਼ ਸੰਗਰੂਰ ਵਿਖੇ 10 ਨੂੰ ਕਰਨਗੇ ਪ੍ਰਦਰਸ਼ਨ- ਚਾਹਲ
Ad Position 24