04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਇਕ ਵਾਰ ਫਿਰ ਤੋਂ ਖੇਡਾਂ ’ਚ ਚਮਕਿਆ ਗੋਲਡਨ ਏਰਾ ਸਕੂਲ ਦਿੱਤੂਪੁਰ ਜੱਟਾਂ ਖਿਡਾਰੀਆਂ ਨੇ 139 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ

ਭਾਦਸੋਂ, 3 ਸਤੰਬਰ (ਗੁਰਬਖਸ਼ ਸਿੰਘ ਵੜੈਚ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੋਲਡਨ ਏਰਾ ਸਕੂਲ ਦਿੱਤੁਪੁਰ ਜੱਟਾਂ ਦੇ ਵਿਦਿਆਰਥੀਆਂ ਨੇ ਸੈਸ਼ਨ 2025-26 ਚ ਗਰਮੀਆਂ ਦੀਆਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ੋਨ ਪੱਧਰ ਤੋਂ ਲੈ ਕੇ ਜ਼ਿਲ੍ਹਾ ਅਤੇ ਸਟੇਟ ਪੱਧਰ ਤੱਕ ਕੁੱਲ 139 ਤਮਗੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਤਮਗਿਆਂ ਵਿਚ 60 ਗੋਲਡ , 44 ਸਿਲਵਰ ਅਤੇ 35 ਕਾਂਸੀ ਦੇ ਤਮਗੇ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 04-10-2026
ਭਾਦਸੋਂ, 3 ਸਤੰਬਰ (ਗੁਰਬਖਸ਼ ਸਿੰਘ ਵੜੈਚ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੋਲਡਨ ਏਰਾ ਸਕੂਲ ਦਿੱਤੁਪੁਰ ਜੱਟਾਂ ਦੇ ਵਿਦਿਆਰਥੀਆਂ ਨੇ ਸੈਸ਼ਨ 2025-26 ਚ ਗਰਮੀਆਂ ਦੀਆਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ੋਨ ਪੱਧਰ ਤੋਂ ਲੈ ਕੇ ਜ਼ਿਲ੍ਹਾ ਅਤੇ ਸਟੇਟ ਪੱਧਰ ਤੱਕ ਕੁੱਲ 139 ਤਮਗੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਤਮਗਿਆਂ ਵਿਚ 60 ਗੋਲਡ , 44 ਸਿਲਵਰ ਅਤੇ 35 ਕਾਂਸੀ ਦੇ ਤਮਗੇ ਸ਼ਾਮਿਲ ਹਨ। ਵੱਖ-ਵੱਖ ਖੇਡਾਂ ਵਿਚ ਆਪਣੇ ਹੁਨਰ ਨੂੰ ਚਮਕਾ ਕੇ ਇਹ ਤਗਮੇ ਬੱਚਿਆਂ ਨੇ ਆਪਣੇ ਨਾਮ ਕੀਤੇ I ਇਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026’ ਵਿਚ ਵੀ ਗੋਲਡਨ ਏਰਾ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਹੋਣਹਾਰ ਵਿਦਿਆਰਥੀ ਜਸਕਰਨ ਸਿੰਘ, ਜਮਾਤ 11ਵੀਂ ਅਤੇ ਮਨਮੀਤ ਕੌਰ, ਜਮਾਤ 12ਵੀਂ ਦੀ ਐਥਲੈਟਿਕਸ ਵਿਚ ਸਟੇਟ ਪੱਧਰ ਲਈ ਪੰਜਾਬ ਦੀ ਟੀਮ ਵਿਚ ਚੋਣ ਹੋਈ। ਇਸ ਤੋਂ ਇਲਾਵਾ ਗੁਰਮੀਨ ਕੌਰ, ਜਮਾਤ 9ਵੀਂ ਦੀ ਆਰਚਰੀ ਵਿਚ ਸਟੇਟ ਪੱਧਰ ਲਈ ਚੋਣ ਹੋਈ। ਇਸੇ ਤਰ੍ਹਾਂ ਸਕੂਲ ਲੈਵਲ ਖੇਡਾਂ ਵਿਚ ਯੁਵਰਾਜ ਸਿੰਘ, ਜਮਾਤ 12ਵੀਂ ਦੀ ਕਬੱਡੀ ਲਈ ਸਟੇਟ ਪੱਧਰ ਵਾਸਤੇ ਚੋਣ ਹੋਈ। ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੇ ਪ੍ਰੈਜ਼ੀਡੈਂਟ ਵਿਕਾਸ ਸੇਠ ਅਤੇ ਪ੍ਰਿੰਸੀਪਲ ਮੈਡਮ ਸੂਮੀਰਾ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਸਕੂਲ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਤੋਂ ਡੀ.ਪੀ.ਈ. ਗੌਰਵ ਪਾਂਡੇ, ਦਿਲਪ੍ਰੀਤ ਸਿੰਘ ਟਿਵਾਣਾ ਅਤੇ ਮਨਪ੍ਰੀਤ ਕੌਰ ਬਦੇਸ਼ਾ ਨੂੰ ਵੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਰਾਕੇਸ਼ ਬੱਗਾ ਵਲੋਂ ਸਨੌਰ ਮੰਡੀ ਦਾ ਕੀਤਾ ਦੌਰਾ ਅਗਲੀ ਖ਼ਬਰ ਸਟੇਟ ਐਵਾਰਡੀ ਮਨਵਿੰਦਰ ਕੌਰ ਭੁੱਲਰ ਸੇਵਾ-ਮੁਕਤ
Ad Position 24