03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬਾਕਸਿੰਗ ਕੋਚ ਜਸਵੰਤ ਸਿੰਘ ਦੀ ਕਿਤਾਬ ‘ਮੁੱਕਾ ਏ ਪੰਜਾਬ’ ਉਪ ਕੁਲਪਤੀ ਡਾ. ਪੁਸ਼ਪਿੰਦਰ ਸਿੰਘ ਗਿੱਲ ਵਲੋਂ ਲੋਕ ਅਰਪਣ

ਪਟਿਆਲਾ, 3 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਬਾਕਸਿੰਗ ਕੋਚ ਜਸਵੰਤ ਸਿੰਘ ਵਲੋਂ ਬਾਕਸਿੰਗ ਖੇਡ ’ਤੇ ਲਿਖੀ ਪਹਿਲੀ ਕਿਤਾਬ ‘ਮੁੱਕਾ ਏ ਪੰਜਾਬ’ ਦੀ ‘ਘੁੰਡ ਚੁਕਾਈ ਰਸਮ’ ਡਾ. ਪੁਸ਼ਪਿੰਦਰ ਸਿੰਘ ਗਿੱਲ ਉਪ ਕੁਲਪਤੀ ‘ਦੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ’ ਪਟਿਆਲਾ ਵਲੋਂ ਪੰਜਾਬੀ ਯੂਨੀਵਰਸਿਟੀ ਸਾਹਮਣੇ ਕਰਵਾਏ ਗਏ ਸਮਾਗਮ ਦੌਰਾਨ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 04-10-2026
ਪਟਿਆਲਾ, 3 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਬਾਕਸਿੰਗ ਕੋਚ ਜਸਵੰਤ ਸਿੰਘ ਵਲੋਂ ਬਾਕਸਿੰਗ ਖੇਡ ’ਤੇ ਲਿਖੀ ਪਹਿਲੀ ਕਿਤਾਬ ‘ਮੁੱਕਾ ਏ ਪੰਜਾਬ’ ਦੀ ‘ਘੁੰਡ ਚੁਕਾਈ ਰਸਮ’ ਡਾ. ਪੁਸ਼ਪਿੰਦਰ ਸਿੰਘ ਗਿੱਲ ਉਪ ਕੁਲਪਤੀ ‘ਦੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ’ ਪਟਿਆਲਾ ਵਲੋਂ ਪੰਜਾਬੀ ਯੂਨੀਵਰਸਿਟੀ ਸਾਹਮਣੇ ਕਰਵਾਏ ਗਏ ਸਮਾਗਮ ਦੌਰਾਨ ਕੀਤੀ ਗਈ। ਇਸ ਮੌਕੇ ਸਿਮਰਨਜੀਤ ਕੌਰ ਓਲੰਪੀਅਨ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ‘ਮੁੱਕਾ ਏ ਪੰਜਾਬ’ ਦੇ ਲੇਖਕ ਜਸਵੰਤ ਸਿੰਘ ਵਲੋਂ ਬਾਕਸਿੰਗ ਖੇਡ ਤੇ ਲਿਖੀ ਆਪਣੀ ਪਹਿਲੀ ਕਿਤਾਬ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਨੇ ਇਸ ਕਿਤਾਬ ਵਿਚ ਖਿਡਾਰੀਆਂ ਨੂੰ ਖੇਡ ਦੇ ਦੌਰਾਨ ਆਉਂਦੀਆਂ ਮੁਸੀਬਤਾਂ, ਉਪਲਬਧੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਸਥਿਤੀਆਂ ਬਾਰੇ ਲਿਖਿਆ ਹੈ। ਇਸ ਸਮਾਗਮ ਵਿਚ ਪਹੁੰਚੇ ਬਹੁਤ ਸਾਰੇ ਬਾਕਸਿੰਗ ਦੇ ਮਾਹਿਰਾਂ ਨੇ ਬਾਕਸਿੰਗ ਦੀ ਸ਼ੁਰੂਆਤ, ਇਸ ਖੇਡ ਦੇ ਪੱਧਰ ਅਤੇ ਵਿਸ਼ਵ ਪੱਧਰ ’ਤੇ ਇਸ ਖੇਡ ਦੇ ਚੱਲਣ ਬਾਰੇ ਆਪਣੇ ਵਿਚਾਰ ਦਿੱਤੇ ਅਤੇ ਅੱਜ ਦੇ ਸਮੇਂ ਵਿਚ ਭਾਰਤ ਵਿਚ ਅਤੇ ਵਿਦੇਸ਼ਾਂ ਵਿਚ ਬਾਕਸਿੰਗ ਦੇ ਮਿਆਰ ਬਾਰੇ ਦੱਸਿਆ। ਇਸ ਮੌਕੇ ’ਤੇ ਅਲੱਗ-ਅਲੱਗ ਅਦਾਰਿਆਂ ਤੋਂ ਉੱਗੀਆਂ ਸ਼ਖਸ਼ੀਅਤਾਂ ਉਪਸਥਿਤ ਰਹੀਆਂ ਜਿਨ੍ਹਾਂ ਵਿਚੋਂ ਡਾ. ਐਮ.ਐਲ. ਕਮਲੇਸ਼, ਗੁਰਮੀਤ ਸਿੰਘ (ਪ੍ਰਧਾਨ ਪੰਜਾਬ ਬਾਕਸਿੰਗ ਐਸੋਸੀਏਸ਼ਨ), ਹਰਪ੍ਰੀਤ ਸਿੰਘ, ਗੁਰਬਖਸ਼ ਸੰਧੂ, ਤਰਸੇਮ ਗੁਪਤਾ, ਡਾ. ਸੰਜੀਵ ਦੱਤਾ, ਮਿੱਤਰ ਪਾਲ ਸਿੰਘ ਮਨਜੀਤ ਸਿੰਘ ਕੁੱਕੀ, ਡਾ. ਰਵਿੰਦਰ ਰਾਣਾ, ਲਕਸ਼ਮੀ, ਪਾਲਵਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਉਪਸਥਿਤ ਰਹੇ।
Ad Position 22
No active advertisement
ਪਿਛਲੀ ਖ਼ਬਰ ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੌਲੀ ਵਿਖੇ ਨਵੇਂ ਸੈਸ਼ਨ ਦਾ ਆਗਾਜ਼ ਅਗਲੀ ਖ਼ਬਰ ਬੋੜਾਂ ਗੇਟ ਵਿਖੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਲਗਾਏ ਜਾ ਰਹੇ ਡਿਵਾਈਡਰਾਂ ਦਾ ਵਿਧਾਇਕ ਦੇਵ ਮਾਨ ਨੇ ਲਿਆ ਜਾਇਜ਼ਾ
Ad Position 24