ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ
ਪਟਿਆਲਾ , 30 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਅਥਲੈਟਿਕਸ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ, ਹੈਂਡਬਾਲ, ਗੱਤਕਾ, ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਤੈਰਾਕੀ, ਰੋਲਰ ਸਕੇਟਿੰਗ, ਵੇਟਲਿਫਟਿੰਗ, ਆਰਚਰੀ, ਕਿੱਕ ਬਾਕਸਿੰਗ ਤੇ ਟੈਨਿਸ ਬਾਲ ਕ੍ਰਿਕਟ ਖੇਡਾਂ ਵੱਖ-ਵੱਖ ਉਮਰ ਵਰਗ ਅਤੇ ਵੱਖ-ਵੱਖ ਸਥਾਨਾਂ ਤੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿਚ ਗੇਮ ਲਾਅਨ ਟੈਨਿਸ ਉਮਰ ਵਰਗ ਅੰਡਰ-14 ਲੜਕੀਆਂ ਵਿੱਚ ਹਰਮਨਪ੍ਰੀਤ ਕੌਰ ਨੇ ਅਰਵਾ ਹਸਨ ਨੂੰ, ਵਾਨੀ ਨੇ ਮੋਹਿਲਕਾ ਨੂੰ ਅਵਨੀਤ ਨੇ ਇਸ਼ਾਨੀ ਗਰਗ ਨੂੰ, ਸਿਫਤ ਨੇ ਜੈਨਸੀ ਤੇ ਗੁਨਤਾਜ ਨੇ ਅਵਨੂਰ ਕੌਰ ਨੂੰ ਹਰਾਇਆ।
ਪਟਿਆਲਾ , 30 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਅਥਲੈਟਿਕਸ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ, ਹੈਂਡਬਾਲ, ਗੱਤਕਾ, ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਤੈਰਾਕੀ, ਰੋਲਰ ਸਕੇਟਿੰਗ, ਵੇਟਲਿਫਟਿੰਗ, ਆਰਚਰੀ, ਕਿੱਕ ਬਾਕਸਿੰਗ ਤੇ ਟੈਨਿਸ ਬਾਲ ਕ੍ਰਿਕਟ ਖੇਡਾਂ ਵੱਖ-ਵੱਖ ਉਮਰ ਵਰਗ ਅਤੇ ਵੱਖ-ਵੱਖ ਸਥਾਨਾਂ ਤੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹਨਾਂ ਖੇਡਾਂ ਵਿਚ ਗੇਮ ਲਾਅਨ ਟੈਨਿਸ ਉਮਰ ਵਰਗ ਅੰਡਰ-14 ਲੜਕੀਆਂ ਵਿੱਚ ਹਰਮਨਪ੍ਰੀਤ ਕੌਰ ਨੇ ਅਰਵਾ ਹਸਨ ਨੂੰ, ਵਾਨੀ ਨੇ ਮੋਹਿਲਕਾ ਨੂੰ ਅਵਨੀਤ ਨੇ ਇਸ਼ਾਨੀ ਗਰਗ ਨੂੰ, ਸਿਫਤ ਨੇ ਜੈਨਸੀ ਤੇ ਗੁਨਤਾਜ ਨੇ ਅਵਨੂਰ ਕੌਰ ਨੂੰ ਹਰਾਇਆ। ਅੰਡਰ-17 ਲੜਕਿਆਂ ਵਿੱਚ ਅਕਸ਼ਵੀਰ ਨੇ ਯਸ਼ਰਾਜ ਨੂੰ, ਅਮਨਿੰਦਰ ਨੇ ਤੇਗਬੀਰ ਨੂੰ ਅਤੇ ਹਰਜਸ ਨੇ ਪ੍ਰਭਜੋਤ ਨੂੰ ਹਰਾਇਆ। ਟੇਬਲ ਟੈਨਿਸ ਅੰਡਰ-21 ਲੜਕਿਆਂ ਵਿੱਚ ਹਰਸ਼ਿਤ ਨੇ ਪਹਿਲਾ ਸਥਾਨ, ਪਰਬੀਰ ਨੇ ਦੂਸਰਾ ਸਥਾਨ, ਚਿਰਾਗ ਅਤੇ ਪ੍ਰਭਜੀ ਨੇ ਤੀਸਰਾ ਸਥਾਨ ਹਾਸਲ ਕੀਤਾ। ਹੈਂਡਬਾਲ ਉਮਰ ਵਰਗ ਅੰਡਰ-14 ਲੜਕਿਆਂ ਵਿੱਚ ਭੁਨਰਹੇੜੀ ਦੀ ਟੀਮ ਨੇ ਸਨੌਰ ਨੂੰ 18-12 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੰਡਰ-17 ਲੜਕਿਆਂ ਵਿੱਚ ਵੀ ਭੁਨਰਹੇੜੀ ਦੀ ਟੀਮ ਨੇ ਸਨੌਰ ਦੀ ਟੀਮ ਨੂੰ 17-12 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਮਰ ਵਰਗ 21-30 ਲੜਕਿਆਂ ਵਿੱਚ ਸਨੌਰ ਦੀ ਟੀਮ ਭੁਨਰਹੇੜੀ ਦੀ ਟੀਮ ਨੂੰ 18-15 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ। ਅਥਲੈਟਿਕਸ ਗੇਮ ਉਮਰ ਵਰਗ 41-50 ਵੁਮੈਨ ਜੈਵਲਿਨ ਥਰੋਅ ਬਲਜੀਤ ਕੌਰ ਕਾਲੇਕਾ ਨੇ ਪਹਿਲਾ ਸਥਾਨ, ਸੰਜੋਲੀ ਨੇ ਦੂਸਰਾ ਸਥਾਨ ਅਤੇ ਇਮਾਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਲੌਂਗ ਜੰਪ ਮੈਨ ਉਮਰ ਵਰਗ 70+ ਵਿਚ ਬੱਲ ਸਿੰਘ ਨੇ ਪਹਿਲਾ ਸਥਾਨ ਤੇ ਮੁਖਤਿਆਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ।