ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ ਬਾਕਸਿੰਗ ਅੰਡਰ-14 ਲੜਕਿਆਂ ਦੇ ਮੁਕਾਬਲੇ ਕਰਵਾਏ
ਪਟਿਆਲਾ, 30 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.
ਪਟਿਆਲਾ, 30 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-14 ਲੜਕਿਆਂ ਦੇ ਬਾਕਸਿੰਗ ਮੁਕਾਬਲੇ ਪੀਐਮ ਸ਼੍ਰੀ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ।ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਉਚੇਚੇ ਤੌਰ ਤੇ ਬਾਕਸਿੰਗ ਰਿੰਗ ਵਿਚ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਅੱਜ ਦੇ ਮੁਕਾਬਲਿਆਂ ਵਿੱਚ 28-30 ਕਿਲੋ ਭਾਰ ਵਰਗ ਵਿਚ ਸ਼ਹਿਜ਼ਾਦ ਨੇ ਇੰਦਰਪ੍ਰੀਤ ਨੂੰ, ਪਾਸ਼ੂ ਕੁਮਾਰ ਨੇ ਪ੍ਰਭਜੋਤ ਨੂੰ, 30-32 ਵਿੱਚ ਸਾਹਿਲਪ੍ਰੀਤ ਸਿੰਘ ਨੇ ਧਰਮ ਸਿੰਘ ਨੂੰ, ਹਿਮਾਂਸ਼ੂ ਸਬਰਵਾਲ ਨੇ ਜਸਵਿੰਦਰ ਸਿੰਘ ਨੂੰ,32-34 ਵਿਚ ਨਮਨ ਕੰਬੋਜ ਨੇ ਪਵਿੱਤਰ ਸਿੰਘ ਨੂੰ,ਏਕਮਪ੍ਰੀਤ ਸਿੰਘ ਨੇ ਹਿਮਾਂਸ਼ੂ ਗੁਪਤਾ ਨੂੰ,38-40 ਵਿੱਚ ਨਿਸ਼ਾਂਤ ਨੇ ਹਰਮਨ ਸਿੰਘ ਨੂੰ, 46-50 ਵਿੱਚ ਸੁਖਮਨ ਸਿੰਘ ਨੇ ਕਰਨਵੀਰ ਸਿੰਘ ਨੂੰ ਹਰਾਇਆ। ਇਸ ਮੌਕੇ ਤੇ ਪ੍ਰਿੰਸੀਪਲ ਅਬਜਰਵਰ ਰਾਜੇਸ਼ ਕੁਮਾਰ ਪਾਂਡੇ, ਅਮਨਿੰਦਰ ਸਿੰਘ ਬਾਬਾ, ਬਲਵਿੰਦਰ ਸਿੰਘ ਜੱਸਲ, ਰਾਜ ਕੁਮਾਰ ਕੋਚ,ਗੁਰਵਿੰਦਰ ਸਿੰਘ ਸੰਧੂ ਕੋਚ,ਦਿਨੇਸ਼ ਕੁਮਾਰ ਕੋਚ, ਬਿਕਰਮਜੀਤ ਸਿੰਘ ਕੋਚ, ਅਨਿਲ ਕੁਮਾਰ ਕੋਚ, ਦਇਆ ਸਿੰਘ, ਰਾਕੇਸ਼ ਕੁਮਾਰ, ਹਰਜੀਤ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਬਾਜਵਾ ਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।