30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਦਿੱਲੀ ਦੇ ਆਤਮ ਸਨਮਾਨ ਸੰਮੇਲਨ’ ’ਚ ਗੂੰਜਿਆ ਸਮਾਜਿਕ ਨਿਆਂ ਤੇ ਬਰਾਬਰੀ ਦਾ ਮੁੱਦਾ, ਕੁਲਵਿੰਦਰ ਸਿੰਘ ਅਰਨੋਂ ਨੇ ਕੀਤੀ ਸ਼ਮੂਲੀਅਤ

ਪਟਿਆਲਾ, 30 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਕਾਂਗਰਸੀ ਆਗੂ ਕੁਲਵਿੰਦਰ ਸਿੰਘ ਅਰਨੋਂ, ਹਲਕਾ ਸ਼ੁਤਰਾਣਾ ਨੇ ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਵਿਖੇ ਕਰਵਾਏ ਗਏ ਆਤਮ ਸਨਮਾਨ ਸੰਮੇਲਨ ਵਿਚ ਸ਼ਮੂਲੀਅਤ ਕੀਤੀ। ਕਾਂਗਰਸ ਦੇ ਐੱਸ.

Ad Position 21
No active advertisement
ਆਤਮ ਸਨਮਾਨ ਸੰਮੇਲਨ’ ’ਚ ਮਹਾਤਮਾ ਗਾਂਧੀ ਦੀ ਤਸਵੀਰ ’ਤੇ ਫੁੱਲ ਭੇਟ ਕਰਦ ਹੋਏ ਕੁਲਵਿੰਦਰ ਸਿੰਘ ਅਰਨੋਂ ਤੇ ਹੋਰ। ਅਜੀਤ ਤਸਵੀਰ 01-10-2026
ਪਟਿਆਲਾ, 30 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਕਾਂਗਰਸੀ ਆਗੂ ਕੁਲਵਿੰਦਰ ਸਿੰਘ ਅਰਨੋਂ, ਹਲਕਾ ਸ਼ੁਤਰਾਣਾ ਨੇ ਦਿੱਲੀ ਦੇ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਵਿਖੇ ਕਰਵਾਏ ਗਏ ਆਤਮ ਸਨਮਾਨ ਸੰਮੇਲਨ ਵਿਚ ਸ਼ਮੂਲੀਅਤ ਕੀਤੀ। ਕਾਂਗਰਸ ਦੇ ਐੱਸ.ਸੀ., ਐੱਸ. ਟੀ. ਐੱਮ ਪੀਜ਼ ਫੋਰਮ, ਐੱਸ. ਸੀ. ਵਿਭਾਗ ਅਤੇ ਆਦਿਵਾਸੀ ਕਾਂਗਰਸ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਇਸ ਸੰਮੇਲਨ ਵਿਚ ਦੇਸ਼ ਭਰ ਤੋਂ ਐੱਸ.ਸੀ.-ਐੱਸ.ਟੀ. ਸਮਾਜ ਨਾਲ ਸੰਬੰਧਿਤ ਸੰਸਦ ਮੈਂਬਰਾਂ, ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੇ ਭਾਗ ਲਿਆ। ਸੰਮੇਲਨ ਵਿਚ ਕੇ. ਰਾਜੂ, ਚੇਅਰਮੈਨ ਏ. ਆਈ. ਸੀ. ਸੀ. ਐੱਸ. ਸੀ. ਡਿਪਾਰਟਮੈਂਟ, ਰਜਿੰਦਰ ਪਾਲ ਗੌਤਮ, ਇੰਚਾਰਜ ਐੱਸ.ਸੀ. ਵਿਭਾਗ ਪੰਜਾਬ, ਸਮੇਤ ਪੰਜਾਬ ਤੋਂ ਐੱਸ. ਸੀ. ਵਿਭਾਗ ਦੇ ਅਹੁਦੇਦਾਰ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਇਸ ਮੌਕੇ ਕੁਲਵਿੰਦਰ ਸਿੰਘ ਅਰਨੋਂ ਨੇ ਕਿਹਾ ਕਿ ਐੱਸ.ਸੀ.- ਐੱਸ.ਟੀ. ਸਮਾਜ ਦੇ ਹਰ ਵਰਗ ਨੂੰ ਸੰਵਿਧਾਨ ਵਲੋਂ ਪ੍ਰਦਾਨ ਕੀਤੇ ਅਧਿਕਾਰਾਂ, ਸਤਿਕਾਰ ਅਤੇ ਬਰਾਬਰੀ ਦੇ ਮੌਕੇ ਯਕੀਨੀ ਬਣਾਉਣਾ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਸਮਾਜ ਨਾਲ ਸੰਬੰਧਿਤ ਮੁੱਦਿਆਂ ਨੂੰ ਸਾਂਝੇ ਮੰਚ ’ਤੇ ਵਿਚਾਰਨਾ ਅਤੇ ਉਨ੍ਹਾਂ ਦੇ ਹੱਲ ਲਈ ਠੋਸ ਯਤਨ ਕਰਨਾ ਸਮੇਂ ਦੀ ਲੋੜ ਹੈ। ਮੀਟਿੰਗ ਦੌਰਾਨ ਆਗੂਆਂ ਵਲੋਂ ਇਹ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ ਕਿ ਆਬਾਦੀ ਦੇ ਅਨੁਪਾਤ ਅਨੁਸਾਰ ਬਜਟ ਵਿਚ ਉਚਿਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਵਿਕਾਸ, ਸਿੱਖਿਆ, ਰੁਜ਼ਗਾਰ, ਬੁਨਿਆਦੀ ਸਹੂਲਤਾਂ ਅਤੇ ਭਲਾਈ ਲਈ ਲੋੜੀਂਦੇ ਸਰੋਤ ਯਕੀਨੀ ਬਣ ਸਕਣ। ਇਸ ਸੰਮੇਲਨ ਵਿਚ ਕੁਮਾਰੀ ਸ਼ੈਲਜਾ ਸੰਸਦ ਮੈਂਬਰ ਤੇ ਪੰਜਾਬ ਦੇ ਸੰਸਦ ਮੈਂਬਰਾਂ ਆਦਿ ਨੇ ਵੀ ਸ਼ਿਰਕਤ ਕੀਤੀ। ਕੁਲਵਿੰਦਰ ਸਿੰਘ ਅਰਨੋ ਨੇ ਕਿਹਾ ਕਿ ਆਬਾਦੀ ਦੇ ਅਨੁਪਾਤ ਅਨੁਸਾਰ ਬਜਟ, ਸਿੱਖਿਆ, ਰੁਜ਼ਗਾਰ ਅਤੇ ਵਿਕਾਸ ਦੇ ਮੌਕਿਆਂ ਵਿਚ ਹਿੱਸੇਦਾਰੀ ਯਕੀਨੀ ਬਣਾਉਣਾ ਸਮਾਜਿਕ ਨਿਆਂ ਦਾ ਅਹਿਮ ਹਿੱਸਾ ਹੈ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਐਸ. ਡੀ. ਐਮ. ਦੇ ਦਫ਼ਤਰ ਅੱਗੇ ਧਰਨਾ
Ad Position 24