ਸੱਟਾ ਲਗਾਉਂਦਾ ਇਕ ਕਾਬੂ
ਪਟਿਆਲਾ, 25 ਸਤੰਬਰ (ਮਨਦੀਪ ਸਿੰਘ ਖਰੌੜ)- ਸਥਾਨਕ ਸੁਖਰਾਮ ਕਾਲੋਨੀ ’ਚ ਦੜ੍ਹਾ ਸੱਟਾ ਲਗਾ ਰਹੇ ਇਕ ਵਿਅਕਤੀ ਨੂੰ ਮੌਕੇ ਤੋਂ ਗਿ੍ਫ਼ਤਾਰ ਕਰ ਕੇ ਉਸ ਤੋਂ 2160 ਰੁਪਏ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਬਰਾਮਦ ਕੀਤੇ ਹਨ। ਇਸ ਸੰਬੰਧੀ ਥਾਣੇਦਾਰ ਰਾਜ ਸਿੰਘ ਨੇ ਦਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਕੇਸ਼ ਟੁਨਕਰ ਨਾਮ ਦਾ ਵਿਅਕਤੀ ਸੁਖਰਾਮ ਕਾਲੋਨੀ ’ਚ ਘੁੰਮ ਕੇ ਦੜ੍ਹਾ ਸੱਟਾ ਲਗਾ ਰਿਹਾ ਹੈ।
ਪਟਿਆਲਾ, 25 ਸਤੰਬਰ (ਮਨਦੀਪ ਸਿੰਘ ਖਰੌੜ)- ਸਥਾਨਕ ਸੁਖਰਾਮ ਕਾਲੋਨੀ ’ਚ ਦੜ੍ਹਾ ਸੱਟਾ ਲਗਾ ਰਹੇ ਇਕ ਵਿਅਕਤੀ ਨੂੰ ਮੌਕੇ ਤੋਂ ਗਿ੍ਫ਼ਤਾਰ ਕਰ ਕੇ ਉਸ ਤੋਂ 2160 ਰੁਪਏ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਬਰਾਮਦ ਕੀਤੇ ਹਨ। ਇਸ ਸੰਬੰਧੀ ਥਾਣੇਦਾਰ ਰਾਜ ਸਿੰਘ ਨੇ ਦਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਕੇਸ਼ ਟੁਨਕਰ ਨਾਮ ਦਾ ਵਿਅਕਤੀ ਸੁਖਰਾਮ ਕਾਲੋਨੀ ’ਚ ਘੁੰਮ ਕੇ ਦੜ੍ਹਾ ਸੱਟਾ ਲਗਾ ਰਿਹਾ ਹੈ। ਜਿਸ ਨੂੰ ਛਾਪੇਮਾਰੀ ਦੌਰਾਨ ਮੌਕੇ ’ਤੇ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ ਸੱਟੇ ਦੇ 2160 ਰੁਪਏ ਬਰਾਮਦ ਹੋਏ। ਜਿਸ ਆਧਾਰ ’ਤੇ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।