15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਛੱਠ ਪੂਜਾ ਮੌਕੇ ਪਵਨ ਗੁਪਤਾ ਨੇ ਡੁੱਬਦੇ ਸੂਰਜ ਨੂੰ ਅਰਘ ਕੀਤੀ ਭੇਟ

ਪਟਿਆਲਾ, 15 ਨਵੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 16-11-2026
ਪਟਿਆਲਾ, 15 ਨਵੰਬਰ (ਅ.ਸ. ਆਹਲੂਵਾਲੀਆ)-ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੀ ਪਤਨੀ ਸ੍ਰੀਮਤੀ ਸੁਮਨ ਗੁਪਤਾ ਅਤੇ ਉਨ੍ਹਾਂ ਦੇ ਛੋਟੇ ਭਰਾ ਰਾਜੇਸ਼ ਗੁਪਤਾ ਦੀ ਪਤਨੀ ਸ੍ਰੀਮਤੀ ਸੁਨੀਤਾ ਗੁਪਤਾ ਨੇ ਛੱਠ ਵਰਤ ਬਹੁਤ ਸ਼ਰਧਾ ਅਤੇ ਪ੍ਰਾਚੀਨ ਰੀਤੀ-ਰਿਵਾਜਾਂ ਅਨੁਸਾਰ ਮਨਾਇਆ। ਅੱਜ ਸ਼ਾਮ ਡੀ.ਸੀ.ਡਬਲਯੂ. ਵਿਖੇ ਛੱਠ ਮਹਾਪਰਵ ਦੇ ਸ਼ੁਭ ਮੌਕੇ ‘ਤੇ, ਪਵਨ ਗੁਪਤਾ ਨੇ ਡੁੱਬਦੇ ਸੂਰਜ ਨੂੰ ਅਰਘ ਭੇਟ ਕਰਕੇ ਪੂਜਾ ਕੀਤੀ ਅਤੇ ਆਪਣੇ ਪਰਿਵਾਰਾਂ ਅਤੇ ਦੇਸ਼ ਦੀ ਭਲਾਈ ਲਈ ਛੱਠ ਮਾਇਆ ਨੂੰ ਪ੍ਰਾਰਥਨਾ ਕੀਤੀ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਵੀ ਆਪਣੀ ਪਤਨੀ ਸੁਮਨ ਗੁਪਤਾ ਵਲੋਂ ਕੀਤੀ ਜਾ ਰਹੀ ਵਿਸ਼ੇਸ਼ ਪੂਜਾ ਵਿਚ ਹਿੱਸਾ ਲਿਆ ਅਤੇ ਡੁੱਬਦੇ ਸੂਰਜ ਨੂੰ ਅਰਘ ਭੇਟ ਕਰਕੇ ਛੱਠ ਮਾਤਾ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਦੀ ਛੋਟੀ ਧੀ, ਐਡਵੋਕੇਟ ਕਿਰਨ ਗੁਪਤਾ ਵੀ ਮੌਜੂਦ ਸੀ। ਇਸ ਪੂਜਾ ਦੌਰਾਨ ਵੱਡੀ ਗਿਣਤੀ ਵਿੱਚ ਛੱਠ ਮਾਤਾ ਦੇ ਸ਼ਰਧਾਲੂ ਪੂਜਾ ਵਿਚ ਸ਼ਾਮਲ ਹੋਏ, ਜਿਨ੍ਹਾਂ ਵਿਚ ਸ਼ਮਾਕਾਂਤ ਪਾਂਡੇ, ਸੀਨੀਅਰ ਉਪ ਪ੍ਰਧਾਨ ਪੰਜਾਬ ਅਤੇ ਉੱਤਰ ਪ੍ਰਦੇਸ਼ ਇੰਚਾਰਜ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਸਨਮਾਨ ਸਮਾਰੋਹ ਨੇ ਲਾਇਆ ਰਾਜਨੀਤਕ ਪਾਰਟੀਆਂ ਦੇ ਵੋਟ ਬੈਂਕ ਨੂੰ ਸੰਨ੍ਹ ਅਗਲੀ ਖ਼ਬਰ ਦਯਾਨੰਦ ਮਾਡਲ ਹਾਈ ਸਕੂਲ ’ਚ ਕਰਵਾਈ ਗਈ ਐਥਲੈਟਿਕ ਮੀਟ
Ad Position 24