15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨਾਭਾ ਗਊਸ਼ਾਲਾ ਕਮੇਟੀ ਨੇ ਮੰਗਾਂ ਸੰਬੰਧੀ ਐਸ. ਡੀ. ਐਮ. ਨੂੰ ਦਿੱਤਾ ਮੰਗ ਪੱਤਰ

ਨਾਭਾ, 15 ਸਤੰਬਰ (ਵਰਿੰਦਰ ਵਰਮਾ, ਜਗਨਾਰ ਸਿੰਘ ਦੁਲੱਦੀ)- ਨਾਭਾ ਗਊਸ਼ਾਲਾ ਕਮੇਟੀ ਨਾਭਾ ਪ੍ਰਧਾਨ ਅਮਨ ਗੁਪਤਾ ਦੀ ਅਗਵਾਈ ਹੇਠ ਕਮੇਟੀ ਦੇ ਮੈਂਬਰਾਂ ਨੇ ਐਸ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਨਾਭਾ, 15 ਸਤੰਬਰ (ਵਰਿੰਦਰ ਵਰਮਾ, ਜਗਨਾਰ ਸਿੰਘ ਦੁਲੱਦੀ)- ਨਾਭਾ ਗਊਸ਼ਾਲਾ ਕਮੇਟੀ ਨਾਭਾ ਪ੍ਰਧਾਨ ਅਮਨ ਗੁਪਤਾ ਦੀ ਅਗਵਾਈ ਹੇਠ ਕਮੇਟੀ ਦੇ ਮੈਂਬਰਾਂ ਨੇ ਐਸ.ਡੀ.ਐਮ. ਅਰਵਿੰਦਰ ਪਾਲ ਸਿੰਘ ਸੋਮਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਗਊਸ਼ਾਲਾ ਕਮੇਟੀ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਮੇਟੀ ਵਲੋਂ ਐਸ.ਡੀ.ਐਮ. ਨਾਭਾ ਨੂੰ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਉਪਰੰਤ ਕਮੇਟੀ ਮੈਂਬਰ ਵਾਈਸ ਪ੍ਰਧਾਨ ਪ੍ਰੇਮ ਸਾਗਰ, ਅਸ਼ੋਕ ਜਿੰਦਲ ਟੋਨੀ ਅਤੇ ਜਗਦੀਸ਼ ਚੰਦਰ ਬੱਤਾ ਨੇ ਕਿਹਾ ਕਿ ਨਾਭਾ ਸ਼ਹਿਰ ਵਿਚ ਕੋਈ ਵੀ ਹੱਡਾ ਰੋੜੀ ਨਹੀਂ ਹੈ ਜਿੱਥੇ ਕਿ ਮਰੇ ਹੋਏ ਜਾਨਵਰ ਦਾ ਨਿਪਟਾਰਾ ਕੀਤਾ ਜਾ ਸਕਦਾ ਹੋਵੇ। ਜੋ ਆਸ ਪਾਸ ਪਿੰਡਾਂ ਵਿਚ ਹੱਡਾ ਰੋੜੀ ਬਣੀਆਂ ਹੋਈਆਂ ਹਨ ਉਥੇ ਮਰੇ ਹੋਏ ਜਾਨਵਰ ਦਾ ਨਿਪਟਾਰਾ ਕਰਨ ਦੀ ਮਨਾਹੀ ਹੈ ਕਿਉਂਕਿ ਉਨ੍ਹਾਂ ਥਾਵਾਂ ’ਤੇ ਖੁੰਖਾਰ ਕੁੱਤਿਆ ਦੀ ਗਿਣਤੀ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ, ਜਿਸ ਕਾਰਨ ਉਥੋਂ ਦੇ ਵਸਨੀਕਾਂ ਨੇ ਮਰੇ ਹੋਏ ਜਾਨਵਰ ਦੇ ਨਿਪਟਾਰੇ ਦੀ ਸਖ਼ਤ ਮਨਾਹੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾ ਨਾਭਾ ਅਤੇ ਸ਼ਹਿਰ ਵਾਸੀਆਂ ਵਲੋਂ ਕਾਫੀ ਸਮੇਂ ਤੋਂ ਪਸ਼ੂਆ ਦੇ ਨਿਪਟਾਰੇ ਲਈ ਹੱਡਾ ਰੋੜੀ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਇਸ ਸੰਬੰਧੀ ਕੋਈ ਵੀ ਮਸਲਾ ਹੱਲ ਨਹੀਂ ਹੋਇਆ।ਕਮੇਟੀ ਮੈਂਬਰਾਂ ਨੇ ਐਸ. ਡੀ. ਐਮ. ਨਾਭਾ ਨੂੰ ਬੇਨਤੀ ਕੀਤੀ ਕਿ ਸਹੀ ਜਗਾ ਨਾ ਹੋਣ ਕਾਰਨ ਕਿਸੇ ਵੀ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਬਣ ਸਕਦਾ ਹੈ, ਇਸ ਲਈ ਕਿਰਪਾ ਕਰਕੇ ਇਸ ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਸਮੱਸਿਆ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਗਊਸ਼ਾਲਾ ਮੈਨੇਜਰ ਅਵਿਨਾਸ਼ ਅਰੋੜਾ, ਲੀਨੂ ਮਿੱਤਲ, ਵਕੀਲ ਹਿਮਾਂਸ਼ੂ ਸ਼ਰਮਾ, ਵਕੀਲ ਗੁਰਦਰਸ਼ਨ ਸਿੰਘ, ਰਜਿੰਦਰ ਸਿੰਘ, ਰਿਟਾਇਰ ਕਾਨੂੰਗੋ ਮਨੋਹਰ ਲਾਲ ਆਦਿ ਹਾਜ਼ਰ ਸਨ। ਜਦੋਂ ਇਸ ਸੰਬੰਧੀ ਐਸ.ਡੀ.ਐਮ. ਨਾਭਾ ਅਰਵਿੰਦਰ ਪਾਲ ਸਿੰਘ ਸੋਮਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਹਿਸੀਲਦਾਰ ਨਾਭਾ ਨੂੰ ਕਿਹਾ ਗਿਆ ਹੈ ਕਿ ਗਉਸ਼ਾਲਾ ਕਮੇਟੀ ਨੂੰ ਆ ਰਹੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਅਣਗਹਿਲੀ: ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਆਈ 3 ਕਰੋੜ ਦੀ ਗਰਾਂਟ ਜਾ ਸਕਦੀ ਹੈ ਵ... ਅਗਲੀ ਖ਼ਬਰ ਸਰਕਾਰੀ ਸਕੂਲ ਖੇੜੀ ਗੁਰਨਾ ਵਿਖੇ ਨਵਾਂ ਸਬਮਰਸੀਬਲ ਪੰਪ ਲਗਾਇਆ
Ad Position 24