ਕਲੱਸਟਰ ਬਖਸ਼ੀਵਾਲਾ ਦੇ 11 ਸਕੂਲਾਂ ਦੇ ਐਸ. ਐਮ. ਸੀ. ਮੈਂਬਰਾਂ ਦੀ ਟ੍ਰੇਨਿੰਗ ਕਰਵਾਈ
ਪਟਿਆਲਾ, 15 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਬਤੌਰ ਰਿਸੋਰਸ ਪਰਸਨ ਹਰਵਿੰਦਰ ਸਿੰਘ ਕਲਸਟਰ ਹੈਡ ਨੇ ਦੱਸਿਆ ਕਿ ਸਕੂਲਾਂ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿੱਥੇ ਸਕੂਲ ਸਟਾਫ਼ ਅਤੇ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਹੈ, ਉੰਨੀ ਹੀ ਜ਼ਿੰਮੇਵਾਰੀ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਹੁੰਦੀ ਹੈ। ਕਮੇਟੀ ਸਕੂਲ ਦੀਆਂ ਲੋੜਾਂ ਨੂੰ ਪਛਾਣ ਕੇ ਸਾਲਾਨਾ ਵਿਕਾਸ ਯੋਜਨਾ ਤਿਆਰ ਕਰਦੀ ਹੈ ਅਤੇ ਲਾਗੂ ਕਰਦੀ ਹੈ, ਵਿਦਿਆਰਥੀਆਂ ਦੀ ਨਿਯਮਤ ਹਾਜ਼ਰੀ ਅਤੇ ਕਾਰਗੁਜ਼ਾਰੀ ’ਤੇ ਨਜ਼ਰ ਰੱਖਦੀ ਹੈ।
ਪਟਿਆਲਾ, 15 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਬਤੌਰ ਰਿਸੋਰਸ ਪਰਸਨ ਹਰਵਿੰਦਰ ਸਿੰਘ ਕਲਸਟਰ ਹੈਡ ਨੇ ਦੱਸਿਆ ਕਿ ਸਕੂਲਾਂ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿੱਥੇ ਸਕੂਲ ਸਟਾਫ਼ ਅਤੇ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਹੈ, ਉੰਨੀ ਹੀ ਜ਼ਿੰਮੇਵਾਰੀ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਹੁੰਦੀ ਹੈ। ਕਮੇਟੀ ਸਕੂਲ ਦੀਆਂ ਲੋੜਾਂ ਨੂੰ ਪਛਾਣ ਕੇ ਸਾਲਾਨਾ ਵਿਕਾਸ ਯੋਜਨਾ ਤਿਆਰ ਕਰਦੀ ਹੈ ਅਤੇ ਲਾਗੂ ਕਰਦੀ ਹੈ, ਵਿਦਿਆਰਥੀਆਂ ਦੀ ਨਿਯਮਤ ਹਾਜ਼ਰੀ ਅਤੇ ਕਾਰਗੁਜ਼ਾਰੀ ’ਤੇ ਨਜ਼ਰ ਰੱਖਦੀ ਹੈ। ਸਰਕਾਰ ਵਲੋਂ ਮਿਲਣ ਵਾਲੀਆਂ ਗ੍ਰਾਂਟਾਂ ਤੇ ਫੰਡਾਂ ਦੀ ਪਾਰਦਰਸ਼ੀ ਅਤੇ ਸਹੀ ਵਰਤੋਂ ਯਕੀਨੀ ਬਣਾਉਂਦੀ ਹੈ I ਮਿਡ-ਡੇ-ਮੀਲ ਤੇ ਹੋਰ ਭਲਾਈ ਯੋਜਨਾਵਾਂ ਦਾ ਸੁਚਾਰੂ ਸੰਚਾਲਨ, ਭਾਸ਼ਾ ਅਤੇ ਸੱਭਿਆਚਾਰ ਸ਼ੁਰੂਆਤੀ ਕਲਾਸਾਂ ਵਿਚ ਮਾਂ-ਬੋਲੀ ਪੰਜਾਬੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਸਥਾਨਕ ਭਾਈਚਾਰੇ ਨੂੰ ਜੋੜਦੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧੂਵਾਲ ਦੇ ਪ੍ਰਿੰਸੀਪਲ ਅਰਜੋਤ ਕੌਰ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਕਮੇਟੀ ਸਕੂਲ ਦੇ ਪ੍ਰਬੰਧ, ਵਿਕਾਸ ਅਤੇ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਮੁਢਲੇ ਪੜਾਅ ’ਤੇ ਬੱਚਿਆਂ ਦੀ ਪੜ੍ਹਾਈ ਅਤੇ ਗਿਣਤੀ-ਸ਼ਰਤਾਂ ਨੂੰ ਮਜ਼ਬੂਤ ਕਰਨ ਵਿਚ ਸਹਿਯੋਗ ਕਰਦੀ ਹੈ। ਅੰਤ ਵਿਚ ਹਰਵਿੰਦਰ ਸਿੰਘ ਕਲੱਸਟਰ ਹੈਡ ਵਲੋਂ ਸ਼ਾਲੂ ਮਹਿਰਾ ਡੀ.ਈ.ਓ., ਅਰਜੋਤ ਕੌਰ ਪ੍ਰਿੰਸੀਪਲ, ਜਸਵਿੰਦਰ ਸਿੰਘ ਬੀ. ਪੀ. ਈ. ਓ., ਅਮਰਜੀਤ ਸਿੰਘ ਸੀ. ਐਚ. ਟੀ., ਮਾ. ਰਘੁਵੀਰ ਸਿੰਘ ਤੇ ਨਰਿੰਦਰ ਸਿੰਘ ਸਮੂਹ ਸਕੂਲਾਂ ਦੇ ਮੁਖੀ ਅਤੇ ਹਾਜ਼ਰੀਨ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ।