07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭੁੱਨਰਹੇੜੀ ’ਚ ਅਲਾਟ ਜ਼ਮੀਨ ’ਤੇ ਨਹੀਂ ਬਣਿਆ ਬੀ. ਡੀ. ਪੀ. ਓ. ਦਫ਼ਤਰ ਨੀਂਹ ਪੱਥਰ ਰੱਖਣ ਦੇ ਬਾਵਜੂਦ ਰਾਖਵੀਂ ਥਾਂ ’ਤੇ ਉੱਗਿਆ ਜੰਗਲ

ਭੁੱਨਰਹੇੜੀ, 6 ਸਤੰਬਰ (ਧਨਵੰਤ ਸਿੰਘ)- ਬੀ. ਡੀ.

Ad Position 21
repet_subhas-goyals [Copy P29]
ਗਰਾਮ ਪੰਚਾਇਤ ਭੁੱਨਰਹੇੜੀ ਵਲੋਂ ਬੀ.ਡੀ.ਪੀ.ਓ. ਦਫ਼ਤਰ ਭੁੱਨਰਹੇੜੀ ਲਈ ਦਿੱਤੀ ਜ਼ਮੀਨ ਦਾ ਦ੍ਰਿਸ਼। ਤਸਵੀਰ : ਧਨਵੰਤ ਸਿੰਘ 07-09-2026
ਭੁੱਨਰਹੇੜੀ, 6 ਸਤੰਬਰ (ਧਨਵੰਤ ਸਿੰਘ)- ਬੀ. ਡੀ. ਪੀ. ਓ. ਦਫ਼ਤਰ ਭੁੱਨਰਹੇੜੀ ਲਈ ਪੰਚਾਇਤ ਵਲੋਂ ਸੇਵਾ ਲਈ ਦਿੱਤੀ ਗਈ, ਕਰੀਬ ਤਿੰਨ ਵਿੱਘੇ ਜ਼ਮੀਨ ਅੱਜ ਵੀ ਸਰਕਾਰੀ ਵਰਤੋਂ ਤੋਂ ਵਾਂਝੀ ਪਈ ਹੈ। ਇਸ ਥਾਂ ’ਤੇ ਨਵੀਂ ਇਮਾਰਤ ਲਈ ਨੀਂਹ ਪੱਥਰ ਰੱਖੇ ਜਾਣ ਤੇ ਨਿਰਮਾਣ ਲਈ ਫੰਡ ਮਨਜ਼ੂਰ ਹੋਣ ਦੇ ਬਾਵਜੂਦ ਇਮਾਰਤ ਨਹੀਂ ਬਣ ਸਕੀ। ਹੁਣ ਰਾਖਵੀਂ ਜ਼ਮੀਨ ’ਤੇ ਦਰਖ਼ਤਾਂ ਤੇ ਜੰਗਲੀ ਬੂਟਿਆਂ ਨੇ ਕਬਜ਼ਾ ਕਰ ਲਿਆ ਹੈ। ਸਮਾਜਸੇਵੀ ਤੇ ਵਕੀਲ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਸਰਪੰਚੀ ਸਮੇਂਂ ਬੀ.ਡੀ.ਪੀ.ਓ. ਦਫ਼ਤਰ ਪਟਿਆਲਾ ਦੇ ਮੋਤੀ ਬਾਗ ਵਿਖੇ ਹੁੰਦਾ ਸੀ। ਬਲਾਕ ਅਧੀਨ 144 ਦੇ ਕਰੀਬ ਪਿੰਡਾਂ ਦੇ ਵਿਕਾਸ ਲਈ ਧੁਰਾ ਹੋਣ ਕਾਰਨ ਲੋਕਾਂ, ਪੰਚਾਂ ਤੇ ਸਰਪੰਚਾਂ ਨੂੰ ਪਟਿਆਲਾ ਜਾਣਾ ਪੈਂਦਾ ਸੀ। ਲੋਕਾਂ ਦੀ ਸਹੂਲਤ ਲਈ ਪੰਚਾਇਤ ਵਲੋਂ ਭੁੱਨਰਹੇੜੀ ਵਿਖੇ ਕਰੀਬ ਤਿੰਨ ਬਿਘੇ ਜ਼ਮੀਨ ਦਫ਼ਤਰ ਲਈ ਮੁਫ਼ਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਦੇ ਮੁਖ ਦਫ਼ਤਰ ਚੰਡੀਗੜ੍ਹ ਵਾਰ-ਵਾਰ ਚੱਕਰ ਲਗਾਏ ਅਤੇ ਪੰਚਾਇਤ ਸੰਮਤੀ ਦੇ ਨਾਮ ਇੰਤਕਾਲ ਵੀ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਉਪਰੰਤ ਇੱਥੇ ਦਫ਼ਤਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਤਤਕਾਲੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਤੋਂ ਰਖਵਾਇਆ ਗਿਆ ਸੀ। ਉਸ ਸਮੇ ਫੰਡ ਮਨਜ਼ੂਰ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਸ ਦੇ ਬਾਵਜੂਦ ਇਮਾਰਤ ਦਾ ਨਿਰਮਾਣ ਨਾ ਹੋਣਾ ਸਰਕਾਰੀ ਜ਼ਮੀਨ ਦੀ ਵਰਤੋਂ ’ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਬੀ.ਡੀ.ਪੀ.ਓ. ਦਫ਼ਤਰ ਪਟਿਆਲਾ ਤੋਂ ਤਬਦੀਲ ਹੋ ਕੇ ਬੇਸ਼ੱਕ ਭੁੱਨਰਹੇੜੀ ਆ ਚੁੱਕਾ ਹੈ, ਲੋਕਾਂ ਨੂੰ ਦਸ ਕੁ ਵਰਿਆਂ ਤੋਂ ਰਾਹਤ ਮਿਲ ਚੁੱਕੀ ਹੈ ਪਰ ਦਫ਼ਤਰ ਆਪਣੀ ਰਾਖਵੀਂ ਜ਼ਮੀਨ ਤੱਕ ਸਫ਼ਰ ਨਹੀਂ ਕਰ ਸਕਿਆ। ਪੰਚਾਇਤ ਵਲੋਂ ਦਿੱਤੀ ਗਈ ਥਾਂ ਜੰਗਲ ਦਾ ਦਿ੍ਸ਼ ਪੇਸ਼ ਕਰ ਰਹੀ ਹੈ। ਪੰਚਾਇਤ ਸੰਮਤੀ ਭੁੱਨਰਹੇੜੀ ਦੀ ਮਾਲਕੀ ਜਾਇਦਾਦ ਬਣ ਜਾਣ ਕਾਰਨ ਪੰਚਾਇਤ ਹੁਣ ਇਸ ਥਾਂ ਨੂੰ ਕਿਸੇ ਹੋਰ ਮੰਤਵ ਲਈ ਵੀ ਵਰਤ ਨਹੀਂ ਸਕਦੀ। ਪੰਚਾਇਤ ’ਚ ਮਾਮਲਾ ਵਿਚਾਰਾਂਗੇ- ਸਰਪੰਚ ਮੌਜੂਦਾ ਸਰਪੰਚ ਵਕੀਲ ਮਸਾਲ ਨੇ ਮੰਨਿਆ ਕਿ ਬੀ. ਡੀ. ਪੀ. ਓ. ਦਫ਼ਤਰ ਲਈ ਦਿੱਤੀ ਜ਼ਮੀਨ ’ਤੇ ਇਮਾਰਤ ਨਹੀਂ ਬਣੀ। ਉਨ੍ਹਾਂ ਕਿਹਾ ਕਿ ਮਾਮਲਾ ਪੰਚਾਇਤ ਵਿਚ ਵਿਚਾਰਨ ਤੋਂ ਬਾਅਦ ਬੀ. ਡੀ. ਪੀ. ਓ. ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹਨ ਪਰ ਕੁਝ ਸਮੱਸਿਆਵਾਂ ਆ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ‘ ਮਿਸ਼ਨ ਕਲੀਨ ਪੰਜਾਬ’ ਤਹਿਤ ਸੂਲਰ ਚੌਂਕ ਤੋਂ ਨਗਰ ਨਿਗਮ ਦਫ਼ਤਰ ਤੱਕ ਚੱਲਿਆ ਵਿਸ਼ੇਸ਼ ਸਫ਼ਾਈ ਅਭਿਆਨ ਅਗਲੀ ਖ਼ਬਰ ਸਿੱਖਿਆ ਬਲਾਕ ਭਾਦਸੋਂ -2 ਨੇ ਵਿਦਿਆਰਥੀਆਂ ਦੇ ਕਰਵਾਏ ਵਿੱਦਿਅਕ ਮੁਕਾਬਲੇ ਅਧਿਆਪਕ ਦਿਵਸ ਮੌਕੇ ਬਿਹਤਰੀਨ ਸੇਵਾਵਾਂ ਲਈ ਅਧ...
Ad Position 24