ਥਾਪਰ ਯੂਨੀਵਰਸਿਟੀ ਦੇ ਬਾਹਰੋਂ ਸਕੂਟਰੀ ਚੋਰੀ
ਪਟਿਆਲਾ, 3 ਸਤੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਥਾਪਰ ਯੂਨੀਵਰਸਿਟੀ ਦੇ ਬਾਹਰ ਖੜ੍ਹੀ ਕੀਤੀ ਸਕੂਟਰੀ ਕੋਈ ਚੋਰੀ ਕਰ ਕੇ ਲੈ ਗਿਆ ਹੈ। ਇਸ ਸੰਬੰਧੀ ਅਨੁਪਮ ਦੀਪ ਕੌਸ਼ਲ ਨੇ ਥਾਣਾ ਸਿਵਲ ਲਾਈਨ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਰਾਤੀਂ 8 ਵਜੇ ਦੇ ਕਰੀਬ ਸਕੂਟਰੀ ਥਾਪਰ ਯੂਨੀਵਰਸਿਟੀ ਦੇ ਬਾਹਰ ਖੜ੍ਹੀ ਕੀਤੀ ਸੀ ਜਦੋਂ ਉਹ 9 ਵਜੇ ਵਾਪਸ ਆਇਆ ਤਾਂ ਉੱਥੋਂ ਸਕੂਟਰੀ ਗ਼ਾਇਬ ਸੀ।
ਅਜੀਤ ਡੈਸਕ
04-09-2026