ਮੋਟਰਸਾਈਕਲ ਚੋਰੀ
ਪਟਿਆਲਾ, 25 ਅਗਸਤ (ਮਨਦੀਪ ਸਿੰਘ ਖਰੌੜ)-ਵੱਡੀ ਬਾਰਾਂਦਰੀ ’ਚ ਪਾਰਕ ਦੇ ਬਾਹਰ ਖੜ੍ਹਾ ਮੋਟਰਸਾਈਕਲ ਕੋਈ ਚੋਰੀ ਕਰ ਕੇ ਲੈ ਗਿਆ ਹੈ। ਇਸ ਸੰਬੰਧੀ ਰਾਮ ਮੇਹਰ ਵਾਸੀ ਜ਼ਿਲ੍ਹਾ ਸੰਗਰੂਰ ਨੇ ਥਾਣਾ ਲਾਹੌਰੀ ਗੇਟ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ 3 ਵਜੇ ਦੇ ਕਰੀਬ ਮੋਟਰਸਾਈਕਲ ਵੱਡੀ ਬਾਰਾਂਦਰੀ ਦੇ ਬਾਹਰ ਖੜ੍ਹਾ ਕੀਤਾ ਸੀ ਜਦੋਂ ਉਸ ਨੇ ਕੁੱਝ ਸਮੇਂ ਬਾਅਦ ਆ ਕੇ ਦੇਖਿਆ ਤਾਂ ਉਥੋਂ ਮੋਟਰਸਾਈਕਲ ਗ਼ਾਇਬ ਸੀ।
ਅਜੀਤ ਡੈਸਕ
26-08-2026