24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮਲਕੀਤ ਐਗਰੋਟੈਕ ਵਲੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ’ਚ ਡਿਸਟ੍ਰੀਬਿਊਟਰਸ਼ਿਪ ਦੀ ਸ਼ੁਰੂਆਤ ਵਿਧਾਨ ਸਭਾ ਸਪੀਕਰ ਤੇ ਲੋਕ ਸਭਾ ਮੈਂਬਰ ਵਲੋਂ ਉਦਘਾਟਨ

ਨਾਭਾ, 23 ਅਗਸਤ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੀ ਨਾਮੀ ਕੰਬਾਈਨ ਨਿਰਮਾਤਾ ਕੰਪਨੀ ਮਲਕੀਤ ਐਗਰੋਟੈਕ ਪ੍ਰਾਈਵੇਟ ਲਿਮਿਟਡ ਵਲੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿਚ ਆਪਣੀ ਨਵੀਂ ਡਿਸਟ੍ਰੀਬਿਊਟਰਸ਼ਿਪ ਭੁਪਾਲ ਟਰੈਕਟਰ ਪ੍ਰਾਈਵੇਟ ਲਿਮਿਟਡ ਦੀ ਸ਼ੁਰੂਆਤ ਕੀਤੀ ਗਈ ਹੈ। ਡਿਸਟ੍ਰੀਬਿਊਟਰਸ਼ਿਪ ਦਾ ਉਦਘਾਟਨ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨਰਿੰਦਰ ਸਿੰਘ ਤੋਮਰ, ਲੋਕ ਸਭਾ ਮੈਂਬਰ ਸ਼ਿਵ ਮੰਗਲ ਤੋਮਰ ਤੇ ਵਿਧਾਇਕ ਸਤੀਸ਼ ਸਿੰਘ ਸਿਲਾਵਰ ਵਲੋਂ ਕੀਤਾ।

Ad Position 21
No active advertisement
ਮੱਧ ਪ੍ਰਦੇਸ਼ ਸਥਿਤ ਗਵਾਲੀਅਰ ਵਿਖੇ ਮਲਕੀਤ ਕੰਬਾਈਨ ਇੰਡਸਟਰੀ ਦੀ ਡਿਸਟ੍ਰੀਬਿਊਟਰਸ਼ਿਪ ਮੌਕੇ ਐਮ.ਡੀ. ਚਰਨ ਸਿੰਘ ਰਲਹਨ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਅਜੀਤ ਤਸਵੀਰ 24-08-2026
ਨਾਭਾ, 23 ਅਗਸਤ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੀ ਨਾਮੀ ਕੰਬਾਈਨ ਨਿਰਮਾਤਾ ਕੰਪਨੀ ਮਲਕੀਤ ਐਗਰੋਟੈਕ ਪ੍ਰਾਈਵੇਟ ਲਿਮਿਟਡ ਵਲੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿਚ ਆਪਣੀ ਨਵੀਂ ਡਿਸਟ੍ਰੀਬਿਊਟਰਸ਼ਿਪ ਭੁਪਾਲ ਟਰੈਕਟਰ ਪ੍ਰਾਈਵੇਟ ਲਿਮਿਟਡ ਦੀ ਸ਼ੁਰੂਆਤ ਕੀਤੀ ਗਈ ਹੈ। ਡਿਸਟ੍ਰੀਬਿਊਟਰਸ਼ਿਪ ਦਾ ਉਦਘਾਟਨ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨਰਿੰਦਰ ਸਿੰਘ ਤੋਮਰ, ਲੋਕ ਸਭਾ ਮੈਂਬਰ ਸ਼ਿਵ ਮੰਗਲ ਤੋਮਰ ਤੇ ਵਿਧਾਇਕ ਸਤੀਸ਼ ਸਿੰਘ ਸਿਲਾਵਰ ਵਲੋਂ ਕੀਤਾ। ਇਸ ਮੌਕੇ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨਰਿੰਦਰ ਸਿੰਘ ਤੋਮਰ ਤੇ ਲੋਕ ਸਭਾ ਮੈਂਬਰ ਸ਼ਿਵ ਮੰਗਲ ਤੋਮਰ ਵਲੋਂ ਮਲਕੀਤ ਐਗਰੋਟੈੱਕ ਪ੍ਰਾਈਵੇਟ ਲਿਮਿਟਡ ਨਾਭਾ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਅੱਜ ਪੂਰੇ ਦੇਸ਼ ਵਿਚ ਮਲਕੀਤ ਕੰਬਾਈਨ ਇੰਡਸਟਰੀ ਦਾ ਨਾਂਅ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਵਾਲੀਅਰ ਜ਼ਿਲ੍ਹੇ ਵਿਚ ਮਲਕੀਤ ਕੰਬਾਈਨ ਇੰਡਸਟਰੀ ਨਾਭਾ ਦੀ ਡਿਸਟ੍ਰੀਬਿਊਟਰਸ਼ਿਪ ਖੁੱਲ੍ਹਣ ਨਾਲ ਉਨ੍ਹਾਂ ਨੂੰ ਬੇਹਦ ਖੁਸ਼ੀ ਹੋਈ ਹੈ ਅਤੇ ਇਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਵੀ ਵਧੇਰੇ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਮਲਕੀਤ ਕੰਬਾਈਨ ਇੰਡਸਟਰੀ ਨੇ ਖੇਤੀਬਾੜੀ ਮਸ਼ੀਨਰੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਇਸ ਦਾ ਨਾਂਅ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ ਨਾਲ ਪੂਰੀ ਦੁਨੀਆ ਪਹੁੰਚ ਚੁੱਕਿਆ ਹੈ। ਗਵਾਲੀਅਰ ਵਿਚ ਨਵੀਂ ਡਿਸਟ੍ਰੀਬਿਊਟਰਸ਼ਿਪ ਦੀ ਸ਼ੁਰੂਆਤ ਮਲਕੀਤ ਕੰਬਾਈਨ ਇੰਡਸਟਰੀ ਦੀ ਵੱਧ ਰਹੀ ਪਹੁੰਚ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦੀ ਤਰੱਕੀ ਦੇ ਲਈ ਮਲਕੀਤ ਗਰੁੱਪ ਤੇ ਭੁਪਾਲ ਟ੍ਰੈਕਟਰ ਪ੍ਰਾਈਵੇਟ ਲਿਮਿਟਿਡ ਗਰੁੱਪ ਦੋਨੋਂ ਮਿਲ ਕੇ ਕੰਮ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਮਲਕੀਤ ਕੰਬਾਈਨ ਇੰਡਸਟਰੀ ਦੇ ਐਮ. ਡੀ. ਚਰਨ ਸਿੰਘ ਰਲਹਨ, ਡਾਇਰੈਕਟਰ ਹਰਦੀਪ ਸਿੰਘ ਅਤੇ ਲੋਕ ਸਭਾ ਮੈਂਬਰ ਸ਼ਿਵ ਮੰਗਲ ਤੋਮਰ, ਵਿਧਾਇਕ ਸਤੀਸ਼ ਸਿੰਘ ਸਿਲਾਵਰ, ਚੇਅਰਮੈਨ ਰਾਮ ਨਿਵਾਸ ਸ਼ਰਾਵਤ, ਜ਼ਿਲ੍ਹਾ ਪ੍ਰਧਾਨ ਜੈ ਪ੍ਰਕਾਸ਼ ਰਾਜੋਰੀਆ ਸਮੇਤ ਹੋਰ ਪਤਵੰਤੇ ਅਤੇ ਕੰਪਨੀ ਦੇ ਨੁਮਾਇੰਦੇ ਹਾਜ਼ਰ ਸਨ। ਮਲਕੀਤ ਐਗਰੋਟੈਕ ਪ੍ਰਾਈਵੇਟ ਲਿਮਿਟਡ ਦੇ ਐਮ.ਡੀ. ਚਰਨ ਸਿੰਘ ਰਲਹਨ ਵਲੋਂ ਕਿਹਾ ਗਿਆ ਕਿ ਗਵਾਲੀਅਰ ਵਿਚ ਨਵੀਂ ਡਿਸਟ੍ਰੀਬਿਊਟਰਸ਼ਿਪ ਖੁੱਲ੍ਹਣ ਨਾਲ ਮੱਧ ਪ੍ਰਦੇਸ਼ ਦੇ ਕਿਸਾਨਾਂ ਤੱਕ ਮਲਕੀਤ ਕੰਬਾਈਨ ਅਤੇ ਹੋਰ ਖੇਤੀਬਾੜੀ ਮਸ਼ੀਨਰੀ ਨੂੰ ਸਾਡੇ ਵਲੋਂ ਹੋਰ ਸੁਚੱਜੇ ਢੰਗ ਨਾਲ ਪਹੁੰਚਾਇਆ ਜਾ ਸਕੇਗਾ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਨੇ 70ਵੀਆਂ ਜ਼ੋਨਲ ਪੱਧਰੀ ਸਕੂਲ ਖੇਡਾਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਵਿਖੇ ਲਗਾਇਆ ‘ਕੌਸ਼ਲ ਸੇ ਉਦਯਮ ਯੰਗ ਐਂਟਰਪ੍ਰਿਨਿਊਰਜ਼’ ਮੇਲਾ
Ad Position 24