ਨਿਰੰਕਾਰੀ ਮਿਸ਼ਨ ਨੇ ਲਗਾਇਆ ਬੂਟਿਆਂ ਦਾ ਲੰਗਰ
ਨਾਭਾ, 23 ਅਗਸਤ (ਜਗਨਾਰ ਸਿੰਘ ਦੁਲੱਦੀ)-ਨਿਰੰਕਾਰੀ ਮਿਸ਼ਨ ਨਾਭਾ ਵਲੋਂ ਸਤਿਗੁਰੂ ਸੁਦਿਕਸ਼ਾ ਮਹਾਰਾਜ ਦੇ ਹੁਕਮਾਂ ਤਹਿਤ ਵਾਤਾਵਰਨ ਦੀ ਸ਼ੁੱਧਤਾ ਲਈ ਬੂਟਿਆਂ ਦਾ ਲੰਗਰ ਲਗਾਇਆ। ਇਸ ਮੌਕੇ ਨਿਰੰਕਾਰੀ ਮਿਸ਼ਨ ਨਾਭਾ ਦੇ ਸੰਯੋਜਕ ਬਲਵੰਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਬੂਟੇ ਲਗਾਉਣੇ ਬਹੁਤ ਹੀ ਜਰੂਰੀ ਹਨ ਕਿਉਂ ਜੋ ਬੂਟੇ ਲਗਾਉਣ ਦੇ ਨਾਲ ਜਿਥੇ ਵਾਤਾਵਰਨ ਸ਼ੁੱਧ ਰਹੇਗਾ ਉਥੇ ਅਸੀਂ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ ਅਤੇ ਇਸ ਦੇ ਨਾਲ ਹੀ ਬੂਟੇ ਲਗਾਉਣ ਦੇ ਨਾਲ ਮੀਂਹ ਵਧੇਰੇ ਪੈਣਗੇ, ਜਿਸ ਨਾਲ ਪਾਣੀ ਦਾ ਪੱਧਰ ਉੱਚਾ ਹੋਵੇਗਾ ਅਤੇ ਬੂਟਿਆਂ ਦੇ ਨਾਲ ਨਾਲ ਹਰਾ ਚਾਰਾ ਤੇ ਫਸਲਾਂ ਵੀ ਤੰਦਰੁਸਤ ਰਹਿਣਗੀਆਂ।
ਨਾਭਾ, 23 ਅਗਸਤ (ਜਗਨਾਰ ਸਿੰਘ ਦੁਲੱਦੀ)-ਨਿਰੰਕਾਰੀ ਮਿਸ਼ਨ ਨਾਭਾ ਵਲੋਂ ਸਤਿਗੁਰੂ ਸੁਦਿਕਸ਼ਾ ਮਹਾਰਾਜ ਦੇ ਹੁਕਮਾਂ ਤਹਿਤ ਵਾਤਾਵਰਨ ਦੀ ਸ਼ੁੱਧਤਾ ਲਈ ਬੂਟਿਆਂ ਦਾ ਲੰਗਰ ਲਗਾਇਆ। ਇਸ ਮੌਕੇ ਨਿਰੰਕਾਰੀ ਮਿਸ਼ਨ ਨਾਭਾ ਦੇ ਸੰਯੋਜਕ ਬਲਵੰਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਬੂਟੇ ਲਗਾਉਣੇ ਬਹੁਤ ਹੀ ਜਰੂਰੀ ਹਨ ਕਿਉਂ ਜੋ ਬੂਟੇ ਲਗਾਉਣ ਦੇ ਨਾਲ ਜਿਥੇ ਵਾਤਾਵਰਨ ਸ਼ੁੱਧ ਰਹੇਗਾ ਉਥੇ ਅਸੀਂ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ ਅਤੇ ਇਸ ਦੇ ਨਾਲ ਹੀ ਬੂਟੇ ਲਗਾਉਣ ਦੇ ਨਾਲ ਮੀਂਹ ਵਧੇਰੇ ਪੈਣਗੇ, ਜਿਸ ਨਾਲ ਪਾਣੀ ਦਾ ਪੱਧਰ ਉੱਚਾ ਹੋਵੇਗਾ ਅਤੇ ਬੂਟਿਆਂ ਦੇ ਨਾਲ ਨਾਲ ਹਰਾ ਚਾਰਾ ਤੇ ਫਸਲਾਂ ਵੀ ਤੰਦਰੁਸਤ ਰਹਿਣਗੀਆਂ। ਇਹ ਬੂਟਿਆਂ ਦਾ ਲੰਗਰ ਸਤਪਾਲ ਮਿੱਤਲ ਵਲੋਂ ਲਗਾਇਆ ਗਿਆ ਸੀ ਅਤੇ ਹਾਜ਼ਰ ਸੰਗਤਾਂ ਲਈ ਕਚੌਰੀਆਂ ਦਾ ਲੰਗਰ ਵੀ ਸਤਪਾਲ ਮਿੱਤਲ ਵਲੋਂ ਲਗਾਇਆ ਗਿਆ। ਇਸ ਮੌਕੇ ਸੂਰਜ ਮੋਹਨ, ਮਹਿੰਦਰ ਸਿੰਘ, ਕੁਲਦੀਪ ਸਿੰਘ, ਸਤਪਾਲ ਮਿੱਤਲ, ਮਾਸਟਰ ਦਲੀਪ ਸਿੰਘ, ਮਨਦੀਪ, ਅਵਤਾਰ ਸਿੰਘ, ਸਾਧਾ ਸਿੰਘ, ਐਡਵੋਕੇਟ ਰਾਜੇਸ਼ ਮਿੱਤਲ, ਮਾਸਟਰ ਅੰਮ੍ਰਿਤਪਾਲ, ਪ੍ਰਸ਼ਾਂਤ ਗੁਪਤਾ, ਰੂਪ ਸਿੰਘ ਆਦਿ ਮੌਜੂਦ ਸਨ।