14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਕੌਮੀ ਸੇਵਾ ਯੋਜਨਾ ਦੇ ਤਹਿਤ ਮਦਰ ਇੰਡੀਆ ਪਬਲਿਕ ਸਕੂਲ ਪਾਤੜਾਂ ਵਿਖੇ ਵਣ ਮਹਾਂਉਤਸਵ ਮਨਾਇਆ

ਪਾਤੜਾਂ, 13 ਅਗਸਤ (ਗੁਰਇਕਬਾਲ ਸਿੰਘ ਖਾਲਸਾ)-ਕੌਮੀ ਸੇਵਾ ਯੋਜਨਾ ਦੇ ਨਿਰਧਾਰਿਤ ਪ੍ਰੋਗਰਾਮਾਂ ਤਹਿਤ ਮਦਰ ਇੰਡੀਆ ਪਬਲਿਕ ਸਕੂਲ ਪਾਤੜਾਂ ਵਲੋਂ ਪਿੰਡ ਬਨਵਾਲਾ ਵਿਖੇ ਖੇਡ ਮੈਦਾਨ, ਸੁਸਾਇਟੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ‘ਇਕ ਰੁੱਖ, ਸੌ ਸੁੱਖ’ ਦਾ ਸੁਨੇਹਾ ਦਿੰਦਿਆਂ ਵਣ ਮਹਾਂਉਤਸਵ ਮਨਾਇਆ। ਇਸ ਮੌਕੇ ਲਗਪਗ 100 ਬੂਟੇ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 14-08-2026
ਪਾਤੜਾਂ, 13 ਅਗਸਤ (ਗੁਰਇਕਬਾਲ ਸਿੰਘ ਖਾਲਸਾ)-ਕੌਮੀ ਸੇਵਾ ਯੋਜਨਾ ਦੇ ਨਿਰਧਾਰਿਤ ਪ੍ਰੋਗਰਾਮਾਂ ਤਹਿਤ ਮਦਰ ਇੰਡੀਆ ਪਬਲਿਕ ਸਕੂਲ ਪਾਤੜਾਂ ਵਲੋਂ ਪਿੰਡ ਬਨਵਾਲਾ ਵਿਖੇ ਖੇਡ ਮੈਦਾਨ, ਸੁਸਾਇਟੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ‘ਇਕ ਰੁੱਖ, ਸੌ ਸੁੱਖ’ ਦਾ ਸੁਨੇਹਾ ਦਿੰਦਿਆਂ ਵਣ ਮਹਾਂਉਤਸਵ ਮਨਾਇਆ। ਇਸ ਮੌਕੇ ਲਗਪਗ 100 ਬੂਟੇ ਲਗਾਏ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਨਿਤਿਕਾ ਗੁਪਤਾ ਨੇ ਵਿਦਿਆਰਥੀਆਂ ਨੂੰ ਵਣਾਂ ਤੇ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ‘ਇੱਕ ਰੁੱਖ, ਸੌ ਸੁੱਖ’ ਦਾ ਸੁਨੇਹਾ ਦਿੱਤਾ। ਇਸ ਮੌਕੇ ‘ਇਕ ਪੇੜ ਮਾਂ ਦੇ ਨਾਮ’ ਮੁਹਿੰਮ ਤਹਿਤ ਵੀ ਬੂਟੇ ਲਗਾਏ ਗਏ। ਵਿਦਿਆਰਥੀਆਂ ਤੇ ਐਨ. ਐਸ. ਐਸ. ਵਲੰਟੀਅਰਾਂ ਨੇ ਬੂਟਿਆਂ ਨੂੰ ਆਪਣੀਆਂ ਮਾਵਾਂ ਦੇ ਨਾਂਅ ਸਮਰਪਿਤ ਕਰਦਿਆਂ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ। ਸਕੂਲ ਚੇਅਰਮੈਨ ਰਾਕੇਸ਼ ਗਰਗ ਤੇ ਡਾਇਰੈਕਟਰ ਮੈਡਮ ਵੀਨਾ ਰਾਣੀ ਨੇ ਕਿਹਾ ਕਿ ਮਾਂ ਸਾਨੂੰ ਜੀਵਨ ਦਿੰਦੀ ਹੈ ਤੇ ਰੁੱਖ ਸਾਨੂੰ ਜੀਵਨ ਲਈ ਜ਼ਰੂਰੀ ਸਾਫ਼ ਹਵਾ ਦਿੰਦੇ ਹਨ। ਇਸ ਲਈ ‘ਇਕ ਪੇੜ ਮਾਂ ਦੇ ਨਾਮ’ ਕੁਦਰਤ ਤੇ ਮਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਦਾ ਇਕ ਸੁੰਦਰ ਉਪਰਾਲਾ ਹੈ। ਇਸ ਮੌਕੇ ਐਨ. ਐਸ. ਐਸ. ਪ੍ਰੋਗਰਾਮ ਅਫਸਰਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ ’ਤੇ ਸਰਕਾਰੀ ਨਰਸਰੀਆਂ ਰਾਹੀਂ ਮੁਫ਼ਤ ਬੂਟੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਲਈ ਹਰੇਕ ਨਾਗਰਿਕ ਤੇ ਖ਼ਾਸ ਤੌਰ ’ਤੇ ਵਿਦਿਅਕ ਸੰਸਥਾਵਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਆਪਣਾ ਬਣਦਾ ਯੋਗਦਾਨ ਪਾਉਣ। ਕੌਮੀ ਸੇਵਾ ਯੋਜਨਾ ਦੇ ਕੈਂਪ ਦੌਰਾਨ ਐਨ. ਐਸ. ਐਸ. ਵਲੰਟੀਅਰਾਂ ਵਲੋਂ ਸੁਹਾਂਜਣਾ, ਹਰਸਿੰਗਾਰ, ਇਮਲੀ, ਜਾਮੁਨ, ਅੰਬ, ਤੂਤ, ਅਮਰੂਦ, ਨਿੰਮ ਤੇ ਹੋਰ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ। ਇਸ ਵਣ ਮਹਾਂਉਤਸਵ ਦੇ ਪ੍ਰੋਗਰਾਮ ਵਿਚ ਸਕੂਲ ਦੇ ਅਧਿਆਪਕਾਂ, ਐਨ. ਐਸ. ਐਸ. ਪ੍ਰੋਗਰਾਮ ਅਫਸਰ ਗੁਰਤੇਜ ਸਿੰਘ, ਪ੍ਰਿੰਸੀਪਲ ਡਾ. ਨਿਤਿਕਾ ਗੁਪਤਾ, ਪਿੰਡ ਦੇ ਪਤਵੰਤੇ ਸੱਜਣ ਅਤੇ ਐਨ. ਐਸ. ਐਸ. ਵਲੰਟੀਅਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 15 ਦਿਨਾਂ ’ਚ ਕੁੱਤਿਆਂ ਦੀ ਹੋਵੇਗੀ ਰਜਿਸਟ੍ਰੇਸ਼ਨ-ਕਮਿਸ਼ਨਰ ਅਗਲੀ ਖ਼ਬਰ ਪੀ. ਐਸ. ਪੀ. ਸੀ. ਐਲ. ਦੇ ਆਫ਼ਿਸਰ ਕਲੱਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24