09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਹਲਕਾ ਸਮਾਣਾ ’ਚ ‘ਲੋਕ ਮਿਲਣੀ’ ਦਾ ਸਿਲਸਿਲਾ ਜਾਰੀ, ਸੁਰਜੀਤ ਸਿੰਘ ਰੱਖੜਾ ਵਲੋਂ ਪਿੰਡਾਂ ਦਾ ਦੌਰਾ

ਸਮਾਣਾ, 9 ਅਗਸਤ (ਹਰਵਿੰਦਰ ਸਿੰਘ ਟੋਨੀ)-ਸਾਬਕਾ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਵਲੋਂ ‘ਪੰਜਾਬ ਦਾ ਇਕੋ ਨਾਅਰਾ, ਭਗਵੰਤ ਮਾਨ ਦੁਬਾਰਾ’ ਮੁਹਿੰਮ ਤਹਿਤ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ ਵਿਚ ਲੋਕ ਮਿਲਣੀ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਉਨ੍ਹਾਂ ਪਿੰਡ ਖਾਨਪੁਰ, ਕਾਹਨਗੜ੍ਹ, ਖੁਦਾਦਪੁਰ, ਲਾਲਗੜ੍ਹ ਤੇ ਬਹਾਦਰਗੜ੍ਹ ਦਾ ਦੌਰਾ ਕਰਕੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕੀਤੀ ਗਈ।

Ad Position 21
No active advertisement
ਹਲਕਾ ਸਮਾਣਾ ਦੇ ਪਿੰਡ ’ਚ ਲੋਕ ਮਿਲਣੀ ਦੌਰਾਨ ਸੁਰਜੀਤ ਸਿੰਘ ਰੱਖੜਾ। ਤਸਵੀਰ : ਹਰਵਿੰਦਰ ਸਿੰਘ ਟੋਨੀ 10-08-2026
ਸਮਾਣਾ, 9 ਅਗਸਤ (ਹਰਵਿੰਦਰ ਸਿੰਘ ਟੋਨੀ)-ਸਾਬਕਾ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਵਲੋਂ ‘ਪੰਜਾਬ ਦਾ ਇਕੋ ਨਾਅਰਾ, ਭਗਵੰਤ ਮਾਨ ਦੁਬਾਰਾ’ ਮੁਹਿੰਮ ਤਹਿਤ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ ਵਿਚ ਲੋਕ ਮਿਲਣੀ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਉਨ੍ਹਾਂ ਪਿੰਡ ਖਾਨਪੁਰ, ਕਾਹਨਗੜ੍ਹ, ਖੁਦਾਦਪੁਰ, ਲਾਲਗੜ੍ਹ ਤੇ ਬਹਾਦਰਗੜ੍ਹ ਦਾ ਦੌਰਾ ਕਰਕੇ ਸਥਾਨਕ ਵਾਸੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਰੱਖੜਾ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਤੇ ਵਿਕਾਸ ਕਾਰਜਾਂ ਸੰਬੰਧੀ ਸਥਾਨਕ ਵਾਸੀਆਂ ਪਾਸੋਂ ਸੁਝਾਅ ਸੁਣੇ ਅਤੇ ਯੋਗ ਕਾਰਜਾਂ ਤੇ ਹੋਰ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਰ ਵਰਗਾਂ ਲਈ ਲੋਕ-ਪੱਖੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਾਰਡ, ਮਹਿਲਾਵਾਂ ਲਈ ਮੁਫ਼ਤ ਬੱਸ ਸੇਵਾ, ਮਾਵਾਂ-ਧੀਆਂ ਸਤਿਕਾਰ ਯੋਜਨਾ, ਮੇਰੀ ਰਸੋਈ ਯੋਜਨਾ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ, ਕਿਸਾਨਾਂ ਲਈ ਨਹਿਰੀ ਪਾਣੀ, ਦਿਨ ਸਮੇਂ ਖੇਤੀਬਾੜੀ ਲਈ ਬਿਜਲੀ, ਘਰੇਲੂ ਖਪਤਕਾਰਾਂ ਲਈ 300 ਯੂਨਿਟ ਮੁਫ਼ਤ ਬਿਜਲੀ ਆਦਿ ਸਹੂਲਤਾਂ ਸ਼ਾਮਲ ਹਨ। ਰੱਖੜਾ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿਵਾਉਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੰਬੰਧਿਤ ਪੱਧਰ ’ਤੇ ਹੱਲ ਕਰਵਾਉਣ ਲਈ ਹਲਕੇ ਵਿਚ ਲੋਕ ਮਿਲਣੀਆਂ ਦਾ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਲਬੁਰਛਾਂ, ਕੌਂਸਲਰ ਮਨਜਿੰਦਰ ਸਿੰਘ ਰਾਣਾ ਸੇਖੋਂ, ਬਲਦੇਵ ਸਿੰਘ ਰਾਜਲਾ, ਜਗਜੀਤ ਸਿੰਘ ਵਿਰਕ, ਗੁਰਜੰਟ ਸਿੰਘ, ਸੁੱਖੀ ਮੂੰਡਖੇੜਾ, ਲਾਡੀ ਮਿਆਲਾਂਂ, ਗੁਰਦੀਪ ਸਿੰਘ ਕਾਨਹਗੜ੍ਹ, ਨਵਜੋਤ ਸਿੰਘ, ਵਰਿੰਦਰ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਕੇਵਲ ਸਿੰਘ ਅਤੇ ਵੱਡੀ ਗਿਣਤੀ ‘ਚ ‘ਆਪ’ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਲੌਟ ’ਚ ਵੱਖ-ਵੱਖ ਪਰਿਵਾਰ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਜੰਗਲਾਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ, ਹਰਿਆਵਲ ਨੂੰ ਲੱਗਿਆ ਗ੍ਰਹਿਣ ਦਰੱਖ਼ਤਾਂ ਲਈ ਰਾਖਵੀਂ ਥਾਂ ਵਿਚ ਨਿੱਜੀ ਫ਼ਾਇਦੇ...
Ad Position 24