09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਜੰਗਲਾਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ, ਹਰਿਆਵਲ ਨੂੰ ਲੱਗਿਆ ਗ੍ਰਹਿਣ ਦਰੱਖ਼ਤਾਂ ਲਈ ਰਾਖਵੀਂ ਥਾਂ ਵਿਚ ਨਿੱਜੀ ਫ਼ਾਇਦੇ ਲਈ ਮਿੱਟੀ ਪਾ ਕੇ ਬਣਾਇਆ ਰਸਤਾ

ਭੁੱਨਰਹੇੜੀ, 9 ਅਗਸਤ (ਧਨਵੰਤ ਸਿੰਘ)-ਪਟਿਆਲਾ ਤੋਂ ਪਿਹੋਵਾ-ਚੀਕਾ ਅਤੇ ਦੇਵੀਗੜ੍ਹ ਰਾਹੀਂ ਹਰਿਆਣਾ ਨੂੰ ਜਾਣ ਵਾਲੇ ਮੁੱਖ ਮਾਰਗ ਨਾਲ ਲੱਗਦੀ ਜੰਗਲਾਤ ਵਿਭਾਗ ਦੀ ਰਾਖਵੀਂ ਜ਼ਮੀਨ ’ਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਗ੍ਹਾ ਸਰਕਾਰ ਵਲੋਂ ਵਾਤਾਵਰਨ ਦੀ ਸੰਭਾਲ ਤੇ ਹਰਿਆਵਲ ਵਧਾਉਣ ਲਈ ਬੂਟੇ ਲਗਾਉਣ ਵਾਸਤੇ ਰਾਖਵੀਂ ਹੈ।

Ad Position 21
No active advertisement
ਪਟਿਆਲਾ ਤੋਂ ਪਿਹੋਵਾ-ਚੀਕਾ ਮਾਰਗ ਨਾਲ ਜੰਗਲਾਤ ਦੀ ਰਾਖਵੀਂ ਥਾਂ ਵਿਚ ਪਾਈ ਮਿੱਟੀ ਦਾ ਦਿ੍ਸ਼। ਅਜੀਤ ਤਸਵੀਰ 10-08-2026
ਭੁੱਨਰਹੇੜੀ, 9 ਅਗਸਤ (ਧਨਵੰਤ ਸਿੰਘ)-ਪਟਿਆਲਾ ਤੋਂ ਪਿਹੋਵਾ-ਚੀਕਾ ਅਤੇ ਦੇਵੀਗੜ੍ਹ ਰਾਹੀਂ ਹਰਿਆਣਾ ਨੂੰ ਜਾਣ ਵਾਲੇ ਮੁੱਖ ਮਾਰਗ ਨਾਲ ਲੱਗਦੀ ਜੰਗਲਾਤ ਵਿਭਾਗ ਦੀ ਰਾਖਵੀਂ ਜ਼ਮੀਨ ’ਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਗ੍ਹਾ ਸਰਕਾਰ ਵਲੋਂ ਵਾਤਾਵਰਨ ਦੀ ਸੰਭਾਲ ਤੇ ਹਰਿਆਵਲ ਵਧਾਉਣ ਲਈ ਬੂਟੇ ਲਗਾਉਣ ਵਾਸਤੇ ਰਾਖਵੀਂ ਹੈ। ਇਹ ਰਕਬਾ ਵਣ ਵਿਭਾਗ ਆਉਂਦਾ ਹੈ ਪਰ ਕੁਝ ਲੋਕਾਂ ਵਲੋਂ ਆਪਣੇ ਨਿੱਜੀ ਸਵਾਰਥਾਂ ਲਈ ਇਸ ’ਤੇ ਕਬਜ਼ਾ ਕਰਕੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸ ਜਗ੍ਹਾ ’ਤੇ ਮਿੱਟੀ ਪਾ ਕੇ ਰਸਤਾ ਤਿਆਰ ਕੀਤਾ ਗਿਆ ਤਾਂ ਆਪਣਾ ਨਿੱਜੀ ਕਾਰੋਬਾਰ ਕਰਨ ਲਈ ਸੰਪਰਕ ਮੁਖ ਮਾਰਗ ਨਾਲ ਜੋੜਿਆ ਜਾ ਸਕੇ ਪਰ ਇਹ ਗੈਰ-ਕਾਨੂੰਨੀ ਹੈ। ਇਸ ਤੋਂ ਇਲਾਵਾ ਮਿੱਟੀ ਪਾਉਣ ਦੌਰਾਨ ਨਵੇਂ ਜੰਮੇ ਹੋਏ ਪੌਦੇ ਵੀ ਹੇਠਾਂ ਦਬ ਕੇ ਨਸ਼ਟ ਹੋ ਗਏ। ਇਸ ਮਾਮਲੇ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਕਰੋੜਾਂ ਰੁਪਏ ਖਰਚ ਕਰਕੇ ਬੂਟੇ ਲਗਾਉਣ ਦੀਆਂ ਮੁਹਿੰਮਾਂ ਚਲਾ ਰਹੀ ਹੈ, ਜਦਕਿ ਦੂਜੇ ਪਾਸੇ ਕੁਝ ਲੋਕ ਨਿੱਜੀ ਫਾਇਦੇ ਲਈ ਦਰੱਖ਼ਤਾਂ ਲਈ ਰਾਖਵੀਂ ਜਗ੍ਹਾ ਵਿਚ ਕਬਜ਼ੇ ਹੋ ਰਹੇ ਹਨ। ਵਾਤਾਵਰਨ ਮਾਹਿਰਾਂ ਦੇ ਅਨੁਸਾਰ ਇਸ ਤਰ੍ਹਾਂ ਦੇ ਕਬਜ਼ਿਆਂ ਕਾਰਨ ਹਰਿਆਵਲ ਘਟਣ ਨਾਲ ਇਲਾਕੇ ਦਾ ਕੁਦਰਤੀ ਸੰਤੁਲਨ ਵਿਗੜਦਾ ਹੈ। ਇਸ ਸਾਰੇ ਮਾਮਲੇ ਨੇ ਵਣ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜਦਕਿ ਇਥੇ ਦਰਖ਼ਤਾਂ ਦੀ ਸੰਭਾਲ ਲਈ ਅਧਿਕਾਰੀ ਤੇ ਕਰਮਚਾਰੀ ਤੈਨਾਤ ਹਨ, ਫਿਰ ਵੀ ਨਾਜਾਇਜ਼ ਕਬਜ਼ੇ ਹੋ ਰਹੇ ਹਨ, ਜੋ ਪ੍ਰਬੰਧਕੀ ਘਾਟ ਜਾਂ ਅਧਿਕਾਰੀਆਂ ਵਿਚ ਲਾਲਚ ਦੀ ਬਿਰਤੀ ਹੋ ਸਕਦੀ ਹੈ। ਸਥਾਨਕ ਲੋਕਾਂ ਤੇ ਵਾਤਾਵਰਨ ਪ੍ਰੇਮੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਮਾਮਲੇ ਸੰਬੰਧੀ ਵਣ ਵਿਭਾਗ ਦੇ ਸੰਬੰਧਿਤ ਰੇਂਜ ਅਫ਼ਸਰ ਗੁਰਿੰਦਰ ਸਿੰਘ ਨੇ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਾਂਗੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਹਲਕਾ ਸਮਾਣਾ ’ਚ ‘ਲੋਕ ਮਿਲਣੀ’ ਦਾ ਸਿਲਸਿਲਾ ਜਾਰੀ, ਸੁਰਜੀਤ ਸਿੰਘ ਰੱਖੜਾ ਵਲੋਂ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟੀਆਂ
Ad Position 24