06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬਿਜਲੀ ਬੋਰਡ ਦੇ ਮਿ੍ਤਕ ਕਰਮਚਾਰੀਆਂ ਦੇ ਆਸ਼ਰਿਤਾਂ ਵਲੋਂ ਟਾਵਰ ਉੱਪਰ ਬੀਤੇ 16 ਦਿਨ ਅੱਜ ਤੋਂ ਭੀਖ ਮੰਗੀ ਜਾਵੇਗੀ ਤੇ 15 ਅਗਸਤ ਨੂੰ ਟਾਵਰ ਤੋਂ ਝੰਡਾ ਲਹਿਰਾਉਣਗੇ ਬੇਰੁਜ਼ਗਾਰ

ਪਟਿਆਲਾ, 6 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੀ. ਐਸ.

Ad Position 21
No active advertisement
ਪਟਿਆਲਾ ਵਿਖੇ ਟਾਵਰ ’ਤੇ ਚੜ੍ਹੇ ਹੋਏ ਬੇਰੁਜ਼ਗਾਰ। ਅਜੀਤ ਤਸਵੀਰ 07-08-2026
ਪਟਿਆਲਾ, 6 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੀ. ਐਸ. ਪੀ. ਸੀ. ਐਲ. ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਵਿਭਾਗ ਨਾਲ ਸੰਬੰਧਿਤ ਮਿ੍ਤਕ ਕਰਮਚਾਰੀਆਂ ਦੇ ਵਾਰਿਸਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ 3 ਜੂਨ ਤੋਂ ਪੱਕਾ ਧਰਨਾ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਤੇਜ਼ ਕਰਦਿਆਂ 21 ਜੁਲਾਈ ਤੋਂ ਬੇਰੁਜ਼ਗਾਰ ਮਿ੍ਤਕ ਆਸ਼ਰਿਤ ਸੰਘਰਸ਼ ਕਮੇਟੀ ਦੇ ਬੇਰੁਜ਼ਗਾਰ ਸਾਥੀ ਸ੍ਰੀ ਕਾਲੀ ਮਾਤਾ ਮੰਦਰ ਦੇ ਸਾਹਮਣੇ ਟਾਵਰ ਉੱਪਰ ਚੜੇ ਹੋਏ ਹਨ। ਬੇਰੁਜ਼ਗਾਰ ਮਿ੍ਤਕ ਆਸ਼ਰਿਤ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਮਾ. ਚਰਨਜੀਤ ਸਿੰਘ ਦਿਉਣ ਨੇ ਦੱਸਿਆ ਕਿ ਸਾਡੀ ਜਥੇਬੰਦੀ 2004 ਤੋਂ ਸੰਘਰਸ਼ ਕਰ ਰਹੀ ਹੈ ਪਰ ਅਜੇ ਤੱਕ ਸਾਨੂੰ ਆਪਣੇ ਮਾਪਿਆਂ ਦਾ ਹੱਕ ਤਰਸ ਅਧਾਰ ਨੌਕਰੀ ਵਜੋਂ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ 21 ਅਕਤੂਬਰ 2022 ਦੀ ਮੰਤਰੀ ਮੰਡਲ ਪੰਜਾਬ ਦੀ ਮੀਟਿੰਗ ਵਿਚ ਪਿਛਲੇ ਸਮੇਂ ਦੌਰਾਨ ਤਰਸ ਅਧਾਰ ਨੌਕਰੀ ਲੈਣ ਤੋਂ ਵਾਂਝੇ ਪਰਿਵਾਰਾਂ ਦੇ ਧੀਆਂ-ਪੁੱਤਰਾਂ ਨੂੰ ਮੁੜ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਪਰ ਉਸ ਬਣੀ ਪਾਲਿਸੀ ਵਿਚ ਨੌਕਰੀ ਲੈਣ ਲਈ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਨੇ ਸਾਨੂੰ 20 ਸਾਲ ਪਹਿਲਾਂ ਦਿੱਤੇ ਸਾਰੇ ਭੱਤੇ (ਸੋਲੇਸ਼ੀਅਮ ਤੇ ਮਾਂ ਨੂੰ ਮਿਲੀ ਪੈਨਸ਼ਨ) 12 ਫ਼ੀਸਦੀ ਵਿਆਜ ਨਾਲ ਮੋੜਨ ਲਈ ਕਿਹਾ ਅਤੇ ਦੂਜਾ ਕਈ ਬੇਲੋੜੀਆਂ ਸ਼ਰਤਾਂ ਦੀਆਂ ਅੜਚਣਾਂ ਲਾ ਕੇ ਸਾਡੀ ਨੌਕਰੀ ਦਾ ਹੱਕ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਤੇ ਮੈਨੇਜਮੈਂਟ ਦਾ ਖਜ਼ਾਨਾ ਭਰਨ ਲਈ 7 ਅਗਸਤ ਤੋਂ ਭੀਖ ਮੰਗੀ ਜਾਵੇਗੀ ਅਤੇ 15 ਅਗਸਤ ਨੂੰ ਟਾਵਰ ਉੱਪਰ ਚੜੇ ਸਾਥੀ ਝੰਡਾ ਲਹਿਰਾ ਕੇ ਆਜ਼ਾਦੀ ਦਿਵਸ ਮਨਾਉਣਗੇ। ਉਨ੍ਹਾਂ ਕਿਹਾ ਕਿ ਹਰ ਮਿ੍ਤਕ ਕਰਮਚਾਰੀ ਦੇ ਪਰਿਵਾਰ ਵਿਚ ਇਕ ਆਸ਼ਰਿਤ ਨੂੰ ਨੌਕਰੀ ਦੇਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੋਨੀ ਮੌੜ, ਸ਼ਿਵਨਾਥ ਸਿੰਘ ਬਰਾੜ ਸੈਂਬਰ ਸਿੰਘ, ਦਵਿੰਦਰ ਸਿੰਘ ਧੂਰੀ, ਰਾਜਵੀਰ ਸਿੰਘ, ਵਿਨੋਦ ਕੁਮਾਰ, ਮਹਿੰਦਰ ਸਿੰਘ ਢਿੱਲਵਾਂ, ਕੁਲਵਿੰਦਰ ਸਿੰਘ, ਰਾਜਵੀਰ ਸਿੰਘ ਰਾਜਪੁਰਾ, ਕੁਲਦੀਪ ਸਿੰਘ, ਨਾਜ਼ਮ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਵਰ ਕਾਰਪੋਰੇਸ਼ਨ ਦੇ ਠੇਕਾ ਮੁਲਾਜ਼ਮਾਂ ਵਲੋਂ ਮੁੱਖ ਦਫ਼ਤਰ ਅੱਗੇ ਪਰਿਵਾਰਾਂ ਸਮੇਤ ਲਗਾਤਾਰ ਚੌਥੇ ਦਿਨ ਧਰਨਾ ਜਾਰੀ ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਅੰਮ੍ਰਿਤਸਰ ’ਚ ਤੀਆਂ ਦਾ ਤਿਉਹਾਰ ਮਨਾਇਆ
Ad Position 24
No active advertisement